Htv Punjabi
Health Punjab Video

ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਆਈ ਆਹ ਬਿਮਾਰੀ ?

ਪੰਜਾਬ ਵਿੱਚ ਡੇਂਗੂ ਦੇ ਵਧੇ ਮਾਮਲਿਆਂ ਚ ਲੁਧਿਆਣਾ ਦੂਸਰੇ ਸਥਾਨ ਤੇ
ਹੁਣ ਤੱਕ 336 ਮਾਮਲਿਆਂ ਨਾਲ ਪਟਿਆਲਾ ਪਹਿਲੇ ਨੰਬਰ ਤੇ
209 ਮਾਮਲਿਆਂ ਨਾਲ ਲੁਧਿਆਣਾ ਦੂਸਰੇ ਨੰਬਰ ਤੇ
ਲੁਧਿਆਣਾ ਦੇ ਸਹਾਇਕ ਸਿਵਲ ਸਰਜਨ ਨੇ ਦਿੱਤੀ ਜਾਣਕਾਰੀ
ਸੂਬੇ ਭਰ ਚਿਕਨ ਗੁਣੀਆਂ ਅਤੇ ਮਲੇਰੀਆ ਤੋਂ ਬਾਅਦ ਹੁਣ ਡੇਂਗੂ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਦੇ ਤਹਿਤ ਪੰਜਾਬ ਭਰ ਵਿੱਚੋਂ ਪਟਿਆਲਾ ਪਹਿਲੇ ਸਥਾਨ ਅਤੇ ਲੁਧਿਆਣਾ ਦੂਸਰੇ ਸਥਾਨ ਤੇ ਆਇਆ ਹੈ। ਦੱਸ ਦੀਏ ਕਿ ਪਟਿਆਲਾ ਵਿੱਚ 336 ਦੇ ਕਰੀਬ ਮਾਮਲੇ ਨੇ ਅਤੇ ਲੁਧਿਆਣਾ ਵਿੱਚ 209 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ। ਜਿਸ ਨਾਲ ਨਜਿਠਣ ਲਈ ਲੁਧਿਆਣਾ ਸਿਹਤ ਵਿਭਾਗ ਵੱਲੋਂ ਅਹਿਮ ਉਪਰਾਲੇ ਕੀਤੇ ਗਏ ਨੇ ਉਹਨਾਂ ਕਿਹਾ ਕਿ 97 ਦੇ ਕਰੀਬ ਬੈਡ ਬਣਾਏ ਗਏ ਨੇ। ਇਸ ਤੋਂ ਇਲਾਵਾ ਹੋਟ ਸਪੋਟ ਏਰੀਆ ਵਿੱਚ ਫੋਕਿੰਗ ਵੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ 16 ਦੇ ਕਰੀਬ ਐਕਟਿਵ ਕੇਸ ਨੇ।

ਉਧਰ ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਾਇਕ ਸਿਵਲ ਸਰਜਨ ਵਿਵੇਕ ਕਟਾਰੀਆ ਨੇ ਕਿਹਾ ਕਿ ਡੇਂਗੂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਦੇ ਤਹਿਤ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ 209 ਦੇ ਕਰੀਬ ਮਾਮਲੇ ਨੇ ਉਹਨਾਂ ਕਿਹਾ ਕਿ ਇਸ ਨਾਲ ਨਜਿੱਠਣ ਲਈ ਜਿੱਥੇ ਵੱਖ-ਵੱਖ ਜਗ੍ਹਾ ਤੇ ਫੋਗਿੰਗ ਕਰਵਾਈ ਜਾ ਰਹੀ ਹੈ। ਅਤੇ ਉਹਨਾਂ ਕਿਹਾ ਕਿ ਜਿੱਥੇ ਸਾਫ ਪਾਣੀ ਖੜਾ ਹੋਵੇ ਉੱਥੇ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ਅਤੇ ਇਸ ਲਈ ਲੋਕਾਂ ਨੂੰ ਵੀ ਵਿਸ਼ੇਸ਼ ਧਿਆਨ ਰੱਖਣ ਦੀ ਜਰੂਰਤ ਹੈ। ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ।

ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕਈ ਇਲਾਕਿਆਂ ਨੂੰ ਹੋਟ ਸਪੋਟ ਵੀ ਘੋਸ਼ਿਤ ਕੀਤਾ ਗਿਆ ਹੈ। ਜਿੱਥੇ ਆਲੇ ਦੁਆਲੇ ਦੇ 50 ਮੀਟਰ ਦੇ ਦਾਇਰੇ ਚ ਆਉਣ ਵਾਲੇ ਘਰਾਂ ਦੇ ਲੋਕਾਂ ਨੂੰ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 16 ਦੇ ਕਰੀਬ ਐਕਟਿਵ ਕੇਸ ਨੇ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਵੀ ਇਸ ਲਈ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਦੀਆਂ ਔਰਤਾਂ ਨੂੰ ਬਚਾਉਣ ਲਈ ਇਹ ਵੀਡੀਓ ਜਰੂਰ ਦੇਖੋ

htvteam

ਦਲੇਰ ਜਨਾਨੀ ਨੇ ਇੱਕਲ਼ੀ ਨੇ ਤਿੰਨੋਂ ਬੜਕਾਏ, ਘਰ ‘ਚ ਬਣਿਆ ਸਾਊਥ ਇੰਡੀਅਨ ਫਿਲਮਾਂ ਵਾਲਾ ਸੀਨ

htvteam

ਅੱਖ ਬਚਾਕੇ ਮੁੰਡਾ ਵੜ ਗਿਆ ਕਮਰੇ ਦੇ ਅੰਦਰ

htvteam

Leave a Comment