ਦੋ ਵਿਅਕਤੀਆਂ ਵੱਲੋਂ ਸਕੂਟਰੀ ਸਵਾਰਾਂ ਤੇ ਕੀਤਾ ਜਾਨਲੇਵਾ ਹਮਲਾ
ਬਾਲ ਬਾਲ ਬਚੇ ਸਕੂਟਰੀ ਸਵਾਰ,ਪੂਰੀ ਵੀਡੀਓ ਵਾਇਰਲ
ਪੁਲਿਸ ਮੁਤਾਬਿਕ ਹਮਲਾਵਰਾਂ ਦੀ ਹੋ ਚੁੱਕੀ ਹੈ ਪਹਿਚਾਣ
ਮਾਮਲਾ ਆਪਸੀ ਰੰਜਿਸ਼ ਦਾ
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਸਕੂਟਰੀ ਸਵਾਰ ਨੌਜਵਾਨਾਂ ਉੱਤੇ ਦੋ ਵਿਅਕਤੀਆਂ ਵੱਲੋਂ ਜਿਨਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਇਸ ਹਮਲੇ ਦੇ ਦੌਰਾਨ ਦੋਨੋਂ ਸਕੂਟਰੀ ਸਵਾਰ ਵਾਲ ਵਾਲ ਬਚ ਗਏ ਪਰ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਘਟਨਾ ਕੈਦ ਹੋ ਗਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਜਦ ਇਸ ਸਬੰਧੀ ਪੂਰੀ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਿਮ ਦੇ ਦੌਰਾਨ ਹੀ ਦੋ ਧਿਰਾਂ ਵਿੱਚ ਕੋਈ ਆਪਸੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਉੱਤੇ ਜਾਨੋ ਮਾਰਨ ਦੀ ਕੋਸ਼ਿਸ਼ ਨਾਲ ਹਮਲਾ ਕੀਤਾ ਗਿਆ।
ਇਸ ਸਬੰਧੀ ਲੜਕਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਜਿਮ ਤੋਂ ਘਰ ਜਾ ਰਹੇ ਸਨ ਕਿ ਰਸਤੇ ਵਿੱਚ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਦੋ ਵਿਅਕਤੀ ਜਿਨਾਂ ਦੇ ਮੂੰਹ ਬੰਨੇ ਹੋਏ ਸਨ ਔਰ ਉਹਨਾਂ ਕੋਲ ਇੱਕ ਤਲਵਾਰ ਤੋਂ ਬਿਨਾਂ ਇੱਕ ਬੇਸ ਬੇਟ ਸੀ ਜਿਸ ਨਾਲ ਉਹਨਾਂ ਨੇ ਉਹਨਾਂ ਦੇ ਬੱਚਿਆਂ ਤੇ ਹਮਲਾ ਕਰ ਦਿੱਤਾ ਹਾਲਾਂਕਿ ਇਸ ਹਮਲੇ ਦੇ ਦੌਰਾਨ ਬੱਚਿਆਂ ਦੀ ਬਚਤ ਹੋ ਗਈ ਪਰ ਸੀਸੀਟੀਵੀ ਦੇ ਅਧਾਰ ਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਜਿਸ ਦੀ ਜਾਂਚ ਹੁਣ ਪੁਲਿਸ ਕਰ ਰਹੀ ਹੈ।
ਉਧਰ ਇਸ ਸਬੰਧੀ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੀਸੀਟੀਵੀ ਜਦੋਂ ਹੀ ਉਹਨਾਂ ਦੇ ਧਿਆਨ ਵਿੱਚ ਆਈ ਤਾਂ ਤੁਰੰਤ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਹਮਲਾਵਰਾਂ ਦੀ ਪਹਿਚਾਣ ਪੁਲਿਸ ਵੱਲੋਂ ਕਰ ਲਈ ਗਈ ਹੈ ਜਿਨਾਂ ਨੂੰ ਤਲਬ ਕੀਤਾ ਗਿਆ ਤੇ ਜਲਦ ਹੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ । ਘਟਨਾ ਸਬੰਧੀ ਦੱਸਦੇ ਉਹਨਾਂ ਕਿਹਾ ਕਿ ਜਿਮ ਦੇ ਦੌਰਾਨ ਦੋ ਧਿਰਾਂ ਵਿੱਚ ਆਪਸੀ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਹਮਲਾ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਈ ਉਹ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
