ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦਾ, ਜਿੱਥੇ ਦੇ ਪਿੰਡ ਸਰਾਂ ਤਲਵੰਡੀ ਵਿਖੇ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਭਰਾ ਬਾਬਾ ਦੀਪ ਸਿੰਘ ਕਰਿਆਨਾ ਸਟੋਰ ਚਲਾਉਂਦੇ ਨੇ | ਰੋਜਾਨਾ ਦੀ ਤਰਾਂ ਇਹ ਭਰਾ ਦੁਕਾਨ ਅੰਦਰ ਆਪਣਾ ਕੰਮ ਕਾਜ ਕਰ ਰਹੇ ਸਨ | ਘੜੁੱਕੇ ਤੇ ਮੰਗਵਾਇਆ ਦੁਕਾਨ ਦਾ ਸਮਾਨ ਲਹਾਉਣ ਲਈ ਵਿਜੇਪ੍ਰਤਾਪ ਸਿੰਘ ਦੁਕਾਨ ਤੋਂ ਬਾਹਰ ਆ ਜਾਂਦੈ | ਏਨੇ ਨੂੰ ਕਾਰ ‘ਚ ਸਵਾਰ ਹੋ ਕੇ ਛੇ ਅਨਜਾਣ ਵਿਅਕਤੀ ਆਉਂਦੇ ਨੇ ਤੇ ਦੁਕਾਨ ਅੰਦਰ ਆ ਰਾਸ਼ਨ ਲੈਣ ਦੀ ਗੱਲ ਆਖਦੇ ਨੇ |
