Htv Punjabi
Punjab Video

ਦੇਖਿਓ ਕਿਤੇ ਤੁਹਾਡੇ ਘਰ ਤਾਂ ਨਹੀਂ ਲੱਗਾ ਆਹ ਮੀਟਰ

ਇਹ ਹੈ ਨਾਭਾ ਬਲਾਕ ਦਾ ਪਿੰਡ ਬਿਨਾਹੇੜੀ ਪਿੰਡ ਵਿੱਚ ਕਿਸਾਨ ਆਗੂਆਂ ਵੱਲੋਂ ਚਿੱਪ ਵਾਲਾ ਮੀਟਰ ਉਤਾਰ ਕੇ ਬਿਜਲੀ ਬੋਰਡ ਦਫਤਰ ਜਮ੍ਹਾਂ ਕਰਵਾ ਦਿੱਤਾ। ਕਿਸਾਨਾਂ ਦਾ ਮੰਨਣਾ ਹੈ ਕਿ ਚਿੱਪ ਵਾਲਾ ਮੀਟਰ ਮੋਬਾਇਲ ਦੇ ਵਾਂਗੂ ਰੀਚਾਰਜ਼ ਕਰਨ ਵਾਲਾ ਮੀਟਰ ਹੈ। ਇਸ ਵਿੱਚ ਮੋਬਾਈਲ ਦੇ ਵਾਗੂ ਸਿਮ ਪੈਂਦਾ ਹੈ ਅਤੇ ਜਦੋਂ ਪੰਜਾਬ ਵਿੱਚ 80% ਚਿੱਪ ਵਾਲੇ ਸਮਾਰਟ ਮੀਟਰ ਲੱਗ ਪਏ ਤਾਂ ਇਹ ਮੀਟਰ ਪ੍ਰੀਪੇਡ ਮੀਟਰ ਹੋ ਜਾਵੇਗਾ ਅਤੇ ਤੁਹਾਨੂੰ ਘਰ ਦੀ ਬਿਜਲੀ ਚਾਲੂ ਕਰਨ ਲਈ ਰੀਚਾਰਜ ਕਰਾਉਣਾ ਪਵੇਗਾ ਅਤੇ ਤਾਂ ਹੀ ਤੁਹਾਡੇ ਘਰ ਦੀ ਬਿਜਲੀ ਚੱਲੇਗੀ ਜਿਸ ਕਰਕੇ ਕਿਸਾਨ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਸਮਾਰਟ ਮੀਟਰ ਅਸੀਂ ਕਿਸੇ ਵੀ ਕੀਮਤ ਤੇ ਲੱਗਣ ਨਹੀਂ ਦੇਵਾਂਗੇ।

ਪਿੰਡ ਵਿੱਚ ਗਰੀਬ ਕਿਸਾਨ ਨਿਰਮਲ ਸਿੰਘ ਦੇ ਘਰ ਦਾ ਮੀਟਰ ਇਕ ਤੋਂ ਬਾਅਦ ਇਕ ਯੂਨਿਟ ਲਗਾਤਾਰ ਕੱਢ ਰਿਹਾ ਸੀ। ਕਿਉਂਕਿ ਨਿਰਮਲ ਸਿੰਘ ਦਾ ਮੀਟਰ ਖਰਾਬ ਹੋਣ ਤੋਂ ਬਾਅਦ ਜਦੋਂ ਨਵਾਂ ਸਮਾਰਟ ਮੀਟਰ ਲਗਾਇਆ ਗਿਆ ਤਾਂ ਯੁਨਿਟਾ ਦੀ ਖਪਤ ਜ਼ਿਆਦਾ ਹੋਣ ਕਰਕੇ ਉਸ ਨੂੰ 4 ਹਜ਼ਾਰ ਰੁਪਿਆ ਦਾ ਬਿੱਲ ਆਇਆ ਤਾਂ ਗਰੀਬ ਕਿਸਾਨ ਵੀ ਹੈਰਾਨ ਰਹਿ ਗਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ 600 ਯੂਨਿਟ ਮੁਆਫੀ ਦੀ ਵੀ ਮਿਲ ਰਹੀ ਸੀ। ਪਰ ਬਾਅਦ ਵਿੱਚ ਪਤਾ ਲੱਗਾ ਕਿ ਸਮਾਰਟ ਮੀਟਰ ਆਮ ਮੀਟਰ ਤੋ ਵੱਧ ਯੂਨਿਟਾ ਕੱਢ ਰਿਹਾ ਰਿਹਾ ਹੈ ਅਤੇ ਜਿਸ ਕਰਕੇ ਲਗਾਤਾਰ ਬਿਜਲੀ ਦਾ ਬਿਲ ਵੱਧ ਆ ਰਿਹਾ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਨਾਭਾ ਹਲਕੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿਚ ਸਮਾਰਟ ਮੀਟਰ ਨਾ ਲਗਾਇਆ ਜਾਵੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਰਟ ਮੀਟਰ ਲਗਾ ਕੇ ਲੋਕਾਂ ਨੂੰ ਲੁੱਟਣ ਲੱਗੀ ਹੈ, ਜੋ ਕਿ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀ ਹੋਵੇਗਾ। ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਮੀਟਰ ਲੈ ਕੇ ਪਹੁੰਚੇ ਤਾਂ ਦਫ਼ਤਰ ਦੇ ਉੱਚ ਅਧਿਕਾਰੀ ਵੀ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਤੁਸੀਂ ਇਹ ਮੀਟਰ ਕਿਵੇਂ ਲਿਆਂਦਾ ਅਤੇ ਆਪਸ ਵਿੱਚ ਕਾਫੀ ਬਹਿਸਬਾਜ਼ੀ ਵੀ ਹੋਈ ਅਤੇ ਬਿਜਲੀ ਬੋਰਡ ਦੇ ਐਸਡੀਓ ਤੇ ਜੇਈ ਨੇ ਕਾਫੀ ਉਦਾਹਰਨਾਂ ਦਿੱਤੀਆਂ ਪਰ ਕਿਸਾਨ ਆਗੂਆਂ ਦੇ ਕੰਨ ਤੇ ਜੂੰ ਨਹੀਂ ਸਰਕੀ, ਬਿਜਲੀ ਬੋਰਡ ਦੇ ਅਧਿਕਾਰੀ ਅਖੀਰ ਵਿੱਚ ਇਹ ਵੀ ਕਹਿੰਦੇ ਰਹੇ ਕੀ ਚਿੱਪ ਵਾਲੇ ਮੀਟਰਾਂ ਨੂੰ ਕਿਹੜੇ ਭੂਤ-ਪ੍ਰੇਤ ਲੱਗ ਗਏ ਹਨ ਤੁਸੀਂ ਸਾਨੂੰ ਜਾਣਕਾਰੀ ਦਿਓ। ਅਖੀਰ ਵਿੱਚ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਤਾਂ ਸਰਕਾਰੀ ਨੌਕਰ ਹਾਂ ਜੋ ਸਰਕਾਰ ਦਾ ਹੁਕਮ ਹੈ ਸਾਨੂੰ ਤਾਂ ਉਸ ਦੀ ਪਾਲਣਾ ਕਰਨੀ ਹੀ ਪਵੇਗੀ, ਪਰ ਜੋ ਤੁਸੀਂ ਕਰ ਰਹੇ ਹੋ ਇਹ ਠੀਕ ਨਹੀਂ ਹੈ।

ਇਸ ਮੌਕੇ ਤੇ ਪੀੜਤ ਕਿਸਾਨ ਨਿਰਮਲ ਸਿੰਘ ਨੇ ਕਿਹਾ ਕਿ ਮੈਂ ਇਹ ਮੀਟਰ ਕਿਸੇ ਵੀ ਕੀਮਤ ਤੇ ਨਹੀਂ ਲਗਾਵਾਂਗਾ ਕਿਉਂਕਿ ਇਸ ਦੇ ਨਾਲ ਬਿਜਲੀ ਦਾ ਬਿਲ ਵੀ ਵੱਧ ਆ ਰਿਹਾ ਹੈ, ਜਿਸ ਕਰਕੇ ਮੈਂ ਚਿੱਪ ਵਾਲਾ ਮੀਟਰ ਲਹਾ ਕੇ ਦੂਜਾ ਮੀਟਰ ਲਗਾਉਣਾ ਚਾਹੁੰਦਾ ਹਾਂ।

ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਸਮਾਰਟ ਮੀਟਰ ਲਗਾ ਰਹੀ ਹੈ, ਕਿਉਂਕਿ ਇਸ ਮੀਟਰ ਵਿੱਚ ਪ੍ਰੀਪੇਡ ਦੀ ਆਪਸ਼ਨ ਹੈ ਜਦੋਂ ਪੰਜਾਬ ਵਿਚ 80% ਇਹ ਮੀਟਰ ਲੱਗ ਗਏ ਤਾਂ ਫਿਰ ਇਹ ਮੀਟਰ ਪ੍ਰੀਪੇਡ ਹੋ ਜਾਣਗੇ ਅਤੇ ਤੁਹਾਨੂੰ ਮੋਬਾਈਲ ਦੇ ਵਾਂਗੂੰ ਮੀਟਰ ਵੀ ਰਿਚਆਰਜ਼ ਕਰਾਉਣਾ ਪਵੇਗਾ ਜੋ ਕਿ ਭਾਰਤੀ ਕਿਸਾਨ ਯੂਨੀਅਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਇਹ ਮੀਟਰ ਤਾਂ ਪਹਿਲਾ ਹੀ ਬਹੁਤ ਤੇਜ਼ ਚੱਲ ਰਹੇ ਹਨ ਜਿਸ ਕਰਕੇ ਅਸੀਂ ਇਹ ਮੀਟਰ ਲਾਹ ਕੇ ਬਿਜਲੀ ਬੋਰਡ ਦੇ ਦਫਤਰ ਵਿੱਚ ਜਮਾਂ ਕਰਵਾ ਦਿੱਤਾ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਰਾਣਾ ਮੀਟਰ ਹੈ ਉਹ ਹੀ ਲਗਾਇਆ ਜਾਵੇ ਅਤੇ ਸਮਾਰਟ ਮੀਟਰ ਅਸੀਂ ਕਿਸੇ ਵੀ ਕੀਮਤ ਤੇ ਨਹੀ ਲੱਗਣ ਦੇਵਾਂਗੀ, ਅਤੇ ਜਿੱਥੋਂ ਇਹ ਲਾਹਿਆ ਗਿਆ ਹੈ ਉੱਥੇ ਅਸੀ ਕੁੰਡੀ ਲਗਾ ਕੇ ਸਿੱਧੀ ਸਪਲਾਈ ਬਿਜਲੀ ਦੇ ਦਿੱਤੀ ਹੈ ਅਤੇ ਜੇਕਰ ਕੋਈ ਵੀ ਅਧਿਕਾਰੀ ਚਿੱਪ ਵਾਲਾ ਮੀਟਰ ਲਗਾਉਣ ਆਏਗਾ ਤਾਂ ਅਸੀਂ ਉਸ ਨੂੰ ਬੰਨ੍ਹ ਕੇ ਉੱਥੇ ਹੀ ਬੈਠਾ ਦੇਵਾਂਗੇ ਜਿਸਦੀ ਜ਼ੁੰਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ।

ਇਸ ਬਾਬਤ ਜਦੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਾਭਾ ਦੇ ਐਕਸੀਅਨ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਜੋ ਸਰਕਾਰ ਵੱਲੋਂ ਸਮਾਰਟ ਮੀਟਰ ਭੇਜੇ ਜਾ ਰਹੇ ਹਨ ਇਸ ਵਿਚ ਪ੍ਰੀਪੇਡ ਵਾਲੀ ਚਿੱਪ ਦੀ ਵੀ ਆਪਸ਼ਨ ਹੈ, ਉਨ੍ਹਾਂ ਕਿਹਾ ਕਿ ਜੋ ਨਵੇਂ ਮੀਟਰ ਆ ਰਹੇ ਹਨ ਉਹ ਸਾਰੇ ਹੀ ਸਰਕਾਰ ਵੱਲੋਂ ਸਮਾਰਟ ਮੀਟਰ ਭੇਜੇ ਜਾ ਰਹੇ ਹਨ ਜਿਸ ਖਪਤਕਾਰ ਦਾ ਮੀਟਰ ਖਰਾਬ ਹੁੰਦਾ ਹੈ ਉਸ ਦੇ ਸਮਾਰਟ ਮੀਟਰ ਹੀ ਲਗਦਾ ਹੈ, ਕਿਉਂਕਿ ਪਰਾਣੇ ਮੀਟਰ ਬਿਲਕੁਲ ਬੰਦ ਹੋ ਚੁੱਕੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਮੀਟਰ ਕਦੋਂ ਵੀ ਪ੍ਰੀਪੇਡ ਹੋ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਅਜੇ ਕੋਈ ਪਾਲਿਸੀ ਨਹੀਂ ਬਣਾਈ ਗਈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੋ ਸਮਾਰਟ ਮੀਟਰ ਲਗਾਇਆ ਗਿਆ ਸੀ ਉਹ ਯੁਨਟਾ ਵੱਧ ਕੱਢ ਰਿਹਾ ਸੀ ਤਾਂ ਉਨਾ ਕਿਹਾ ਕਿ ਕੋਈ ਵੀ ਚੈਲੰਜ ਕਰ ਕੇ ਮੀਟਰ ਨੁੰ ਚੈੱਕ ਕਰਾ ਸਕਦਾ ਹੈ ਅਤੇ ਉਸ ਨੂੰ ਬਦਲਿਆ ਜਾ ਸਕਦਾ ਹੈ। ਐਕਸੀਅਨ ਨੇ ਕਿਹਾ ਕਿ ਸਮਾਰਟ ਮੀਟਰ ਦੇ ਫਾਇਦੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਆਨਲਾਈਨ ਹੈ ਅਤੇ ਇਸ ਨੂੰ ਅਸੀਂ ਵੀ ਵੇਖ ਸਕਦੇ ਅਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਘਰ ਦੀ ਖਪਤ ਹੈ ।

ਦੂਜੇ ਪਾਸੇ ਨਾਭਾ ਸ਼ਹਿਰ ਨਿਵਾਸੀ ਪਰਮਿੰਦਰ ਸਿੰਘ ਅਤੇ ਮੁਨੀਸ਼ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਮਾਰਟ ਮੀਟਰ ਦੇ ਨਾਲ ਲੋਕਾਂ ਤੇ ਬਹੁਤ ਵੱਡਾ ਬੋਝ ਪਵੇਗਾ। ਕਿਉਂਕਿ ਸਰਕਾਰ ਸਿਰਫ ਸਮਾਰਟ ਮੀਟਰ ਲਗਾਉਣ ਦੇ ਹੱਕ ਵਿੱਚ ਹੈ ਅਤੇ ਫਿਰ ਇਹ ਹੌਲੀ-ਹੌਲੀ ਇਨ੍ਹਾਂ ਨੂੰ ਪ੍ਰੀਪੇਡ ਮੀਟਰ ਐਲਾਨ ਦੇਵੇਗੀ ਗਰੀਬ ਤਬਕੇ ਨੂੰ ਸਭ ਤੋਂ ਵੱਡਾ ਨੁਕਸਾਨ ਹੋਵੇਗਾ ਕਿਉਂ ਕਿ ਗਰੀਬਾਂ ਕੋਲ ਐਨੇ ਪੈਸੇ ਨਹੀਂ ਹੁਣੇ ਜੇਕਰ ਰਾਤ ਦੇ 12 ਵਜੇ ਰੀਚਰਜ ਖਤਮ ਹੋ ਜਾਵੇਗਾ ਉਹ ਕਿੱਥੋਂ ਰੀਚਾਰਜ ਕਰਵਾਉਣਗੇ, ਦੂਜੇ ਪਾਸੇ ਮਨੀਸ਼ ਮਿੱਤਲ ਸ਼ਹਿਰ ਵਾਸੀ ਨੇ ਕਿਹਾ ਕਿ ਸਮਾਰਟ ਮੀਟਰ ਦੇ ਨਾਲ ਚੋਰੀ ਖਤਮ ਹੋ ਜਾਵੇਗੀ ਅਤੇ ਮੀਟਰ ਅਤੇ ਸਾਰੀ ਤੁਹਾਨੂੰ ਡਾਟਾ ਵੀ ਪਤਾ ਲੱਗ ਜਾਵੇਗਾ ਕਿ ਤੁਹਾਡੇ ਘਰ ਵਿਚ ਕਿੰਨਾ ਲੋਡ ਅਤੇ ਕਿੰਨੀ ਬਿਜਲੀ ਦੀ ਖਪਤ ਹੋ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਐਸਬੀਆਈ ਏਟੀਐਮ ਤੋਂ ਬਾਤ ਵਿੱਚ ਰੁਪਏ 10 ਹਜ਼ਾਰ ਰੁਪਏ ਕਢਵਾਉਣ ‘ਤੇ ਆਵੇਗਾ ਓਟੀਪੀ

Htv Punjabi

ਇੱਥੋਂ ਆਈ ਪੰਜਾਬੀ ਮੁੰਡਿਆਂ ਦੀ ਅਰਬ ਮੁਲਕਾਂ ਤੋਂ ਵੀ ਭੈੜੀ ਵੀਡੀਓ , ਡੇਢ ਸੌ ਪੰਜਾਬੀ ਮੁੰਡਾ ਕੱਢ ਰਿਹੈ ਹਾੜ੍ਹੇ, ਮਾਪਿਆਂ ਦਾ ਹਾਲ ਦੇਖੋ  

Htv Punjabi

ਆਪਣੇ ਬੈਡ ਉੱਤੇ ਲਗਾਓ ਆਹ ਚੁੰਬਕੀ ਗੱਦਾ ਫੇਰ ਦੇਖੋ ਕਮਾਲ

htvteam

Leave a Comment