Htv Punjabi
Punjab Video

ਮਸ਼ਹੂਰ ਪੰਜਾਬੀ ਗਾਇਕ ਦਾ ਜੀਜਾ ਨਿਕਲਿਆ ਚੱਪਲ ਚੋਰ

ਸਥਾਨਕ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਪਲੇਬੈਕ ਗਾਇਕ ਮਾਸਟਰ ਸਲੀਮ ਦੇ ਜੀਜਾ ਰਾਮੇਸ਼ਵਰ ਕਾਲੋਨੀ ਵਾਸੀ ਅਮਨਦੀਪ ਸਿੰਘ ਉਰਫ਼ ਮੋਨੂੰ ਨੂੰ ਦੋ ਹੋਰ ਸਾਥੀਆਂ ਜੌਨ ਕੁਮਾਰ ਉਰਫ਼ ਜਾਨੀ ਵਾਸੀ ਮਾਡਲ ਹਾਊਸ ਅਤੇ ਨੂੰ ਅਤੇ ਰਾਜੇਸ਼ ਕੁਮਾਰ ਉਰਫ ਦੇਸੀ ਵਾਸੀ ਮਾਤਾ ਰਾਣੀ ਚੌਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਚਾਰ ਸਾਈਕਲ, ਦੋ ਐਲਸੀਡੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਗਾਇਕ ਮਾਸਟਰ ਸਲੀਮ ਦੇ ਚਾਚੇ ਦੀ ਲੜਕੀ ਦਾ ਵਿਆਹ ਅਮਨਦੀਪ ਸਿੰਘ ਨਾਲ ਹੋਇਆ ਸੀ। ਅਮਨਦੀਪ ਲੰਬੇ ਸਮੇਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਜਲੰਧਰ ਅਤੇ ਲੁਧਿਆਣਾ ਵਿੱਚ ਚੋਰੀ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ।

ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਰੇਲਵੇ ਰੋਡ ‘ਤੇ ਸਥਿਤ ਚਮਨਲਾਲ ਐਂਡ ਸੰਨਜ਼ ਨਾਂ ਦੇ ਸਾਈਕਲ ਸ਼ੋਅਰੂਮ ਦੇ ਮਾਲਕ ਸੁਸ਼ੀਲ ਸਹਿਗਲ ਵਾਸੀ ਹੈਮਿਲਟਨ ਮੇਅ ਫੇਅਰ ਰੈਜ਼ੀਡੈਂਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ‘ਚੋਂ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਚਾਰ ਸਾਈਕਲ, ਚੱਪਲਾਂ ਦੀਆਂ 35 ਪੇਟੀਆਂ, ਦੋ ਐੱਲਈਡੀ, ਇੱਕ ਸਾਈਕਲ ਦਾ ਪਹੀਆ ਅਤੇ ਸ਼ਟਰ ਉਖਾੜਨ ਲਈ ਰੱਖਿਆ ਇੱਕ ਸੱਬਲ ਬਰਾਮਦ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜੋਨ ਕੁਮਾਰ ਖ਼ਿਲਾਫ਼ ਤਿੰਨ ਅਤੇ ਰਾਜੇਸ਼ ਕੁਮਾਰ ਖ਼ਿਲਾਫ਼ ਚਾਰ ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਮੁਲਜ਼ਮ ਅਮਨਦੀਪ ਦਾ ਭਰਾ ਅਰੁਣ ਵੀ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ ਅਤੇ ਉਸ ਦਾ ਨਾਂ ਵੀ ਪੁਲਿਸ ਨੇ ਲਿਆ ਸੀ ਪਰ ਉਹ ਫ਼ਰਾਰ ਹੋ ਗਿਆ ਸੀ। ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਹ ਜਨਾਨੀਆਂ ਗ਼ਲਤ ਵੀਡੀਓਦਿਖਾਕੇ ਲਗਾਉਂਦੀਆਂ ਸੀ ਰੇਟ !

htvteam

ਇਸੇ ਕਰਕੇ ਸਿਆਣੇ ਕਹਿੰਦੇ ਆ ਕਿ ਗਵਾਂਢੀ ਚੰਗੇ ਹੀ ਹੋਣ

htvteam

ਦੋ ਔਰ-ਤਾਂ ਨੂੰ ਨ-ਗਨ ਕਰਕੇ ਘੁਮਾਇਆ ਸੜਕਾਂ ਤੇ

htvteam

Leave a Comment