Htv Punjabi
corona news Punjab

ਮਾਸਕ ਨਾ ਪਹਿਨਣ ਵਾਲਿਆ ਦੇ ਮੌਕੇ ਤੇ ਹੀ ਕੀਤੇ ਜਾ ਰਹੇ ਹਨ ਕੋਰੋਨਾ ਟੈਸਟ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਗੁਰਦਾਸਪੁਰ ਵਿੱਚ ਪੁਲਿਸ ਨੇ ਕੀਤੀ ਸਖਤੀ ਮਾਸਕ ਨਾ ਪਹਿਨਣ ਵਾਲਿਆ ਦੇ ਮੌਕੇ ਤੇ ਹੀ ਕੀਤੇ ਜਾ ਰਹੇ ਹਨ ਕੋਰੋਨਾ ਟੈਸਟ ਲੋਕਾਂ ਨੂੰ ਇਤਿਹਾਤ ਵਰਤ ਦੀ ਕੀਤੀ ਜਾ ਰਹੀ ਹੈ ਅਪੀਲ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹਿਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ

ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਵਿੱਚ ਪੁਲੀਸ ਅਤੇ ਸਿਹਤ ਵਿਭਾਗ ਵੱਲੋਂ ਨਾਕੇਬੰਦੀ ਕਰਕੇ ਮਾਸਕ ਨਾ ਪਹਿਨਣ ਅਤੇ ਕੋਰੋਨਾ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਮੌਕੇ ਤੇ ਹੀ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਲੋਕ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ ਦੇ ਮੌਕੇ ਤੇ ਹੀ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਬੁਰੇ ਪ੍ਰਭਾਵ ਤੋਂ ਬਚਣ ਲਈ ਮੂੰਹ ਦੇ ਉਪਰ ਮਾਸਕ ਲਗਾ ਕੇ ਰੱਖੋ ਸਮਾਜਕ ਦੂਰੀ ਦਾ ਧਿਆਨ ਰੱਖੋ ਉਨ੍ਹਾਂ ਕਿਹਾ ਕਿ ਜੇਕਰ ਕੋਈ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

Related posts

ਸਰਪੰਚ ਦਾ ਮੁੰਡਾ ਗੁਆਂਢਣ ਨਾਲ ਕਮਰੇ ‘ਚ ਕਰ ਰਿਹਾ ਸੀ ਧੱਕਾ; ਹਸਪਤਾਲ ‘ਚ ਮਾਂ – ਬੱਚੇ ਨੇ ਦੱਸੀ ਸਾਰੀ ਕਰਤੂਤ

htvteam

ਹਵਸ ਮਿਟਾਉਣ ਲਈ ਦੋਸਤ ਨੇ ਦੋਸਤ ਨੂੰ ਬਣਾ ਦਿੱਤਾ ਕੁੜੀ; ਦੇਖੋ ਵੀਡੀਓ

htvteam

ਏਸੀਪੀ ਦੀ ਮੌਤ ਤੋਂ ਬਾਅਦ ਸਬ ਇੰਸਪੈਕਟਰ ਐਸਐਚਓ ਤੇ ਅੰਗਰੱਖਿਅਕ ਨੇ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਦਿੱਤੀ ਲੋਕਾਂ ਨੂੰ ਇਹ ਸਲਾਹ

Htv Punjabi