Htv Punjabi
Punjab Video

ਦੋ ਲਗਜ਼ਰੀ ਕਾਰਾਂ ਦੀ ਧਮਾ ਕੇਦਾਰ ਟੱਕਰ

ਲੁਧਿਆਣਾ ਦੇ ਚੀਮਾ ਚੌਕ ਨੇੜੇ ਮਰਸਡੀਜ਼ ਅਤੇ ਬ੍ਰਿਜ਼ਾ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਮਰਸਡੀਜ਼ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਸਾਹਮਣੇ ਵਾਲਾ ਸ਼ੀਸ਼ਾ ਅਤੇ ਬੋਨਟ ਚਕਨਾਚੂਰ ਹੋ ਗਏ। ਕਾਰ ਵਿੱਚ ਬੈਠੇ ਦੋ ਨੌਜਵਾਨਾਂ ਵਿੱਚੋਂ ਇੱਕ ਦੇ ਮੱਥੇ ’ਤੇ ਸੱਟ ਲੱਗ ਗਈ ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਬ੍ਰੇਜ਼ਾ ਕਾਰ, ਟੱਕਰ ਤੋਂ ਬਾਅਦ, ਸੜਕ ‘ਤੇ ਤਿੰਨ ਵਾਰ ਬੁਰੀ ਤਰ੍ਹਾਂ ਘੁੰਮ ਗਈ। ਬਰੇਜ਼ਾ ਕਾਰ ਚਾਲਕ ਦੀ ਲੱਤ ਜ਼ਖ਼ਮੀ ਹੋ ਗਈ ਹੈ। ਜ਼ਖਮੀਆਂ ਦੀ ਸਨ੍ਹਾਖਤ ਸੁਦਾਮਾ ਅਤੇ ਅਮਨਦੀਪ ਹਨ।

ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ ਸੁਦਾਮਾ ਅਤੇ ਭਰਾ ਨਾਲ ਮਰਸਡੀਜ਼ ਕਾਰ ‘ਚ ਰਾਤ ਨੂੰ ਘੁੰਮਣ ਗਏ ਸੀ। ਉਨ੍ਹਾਂ ਨੇ ਸੂਫ਼ੀਆਨਾ ਚੌਕ ਤੋਂ ਕਾਰ ਵਿੱਚ ਯੂ-ਟਰਨ ਲੈਣਾ ਸੀ ਪਰ ਇਸ ਤੋਂ ਪਹਿਲਾਂ ਇੱਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸੁਦਾਮਾ ਦੀਆਂ ਅੱਖਾਂ ਅੱਗੇ ਪੂਰਾ ਹਨੇਰਾ ਛਾ ਗਿਆ। ਉਸ ਦੇ ਮੱਥੇ ਤੋਂ ਖੂਨ ਵਹਿਣ ਲੱਗਾ। ਬਰੀਜ਼ਾ ਕਾਰ ਚਾਲਕ ਫੋਨ ਤੇ ਗੱਲ ਕਰਦੇ ਕਾਰ ਚਲਾ ਰਿਹਾ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਉਹ ਮੌਕੇ ਤੋਂ ਇਧਰ ਉਧਰ ਹੋ ਗਿਆ। ਮਰਸਡੀਜ਼ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਲੁਧਿਆਣਾ ਸੀ ਘੋੜਾ ਕਲੋਨੀ ਦੇ ਵਸਨੀਕ ਨੇ। ਮੌਕੇ ’ਤੇ ਚੌਕੀ ਜਨਕ ਪੁਰੀ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਦੇਰ ਰਾਤ ਸੜਕ ਦੇ ਵਿਚਕਾਰੋਂ ਸੜਕ ਕਿਨਾਰੇ ਖੜ੍ਹੇ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ।

ਦੂਜੇ ਪਾਸੇ ਕਾਰ ਚਾਲਕ ਅਮਨਦੀਪ ਦੇ ਦੋਸਤ ਨੇ ਦੱਸਿਆ ਕਿ ਅਮਨਦੀਪ ਮੇਲਾ ਦੇਖ ਕੇ ਆਪਣੇ ਪਰਿਵਾਰ ਸਮੇਤ ਆਇਆ ਸੀ। ਆਪਣੇ ਪਰਿਵਾਰ ਨੂੰ ਛੱਡ ਕੇ ਉਹ ਆਪਣੀ ਫੈਕਟਰੀ ਤੋਂ ਕਿਤੇ ਜਾ ਰਿਹਾ ਸੀ। ਮਰਸਡੀਜ਼ ਕਾਰ ਵੀ ਤੇਜ਼ ਰਫਤਾਰ ‘ਤੇ ਸੀ। ਸੰਤੁਲਨ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਕਿਹਾ ਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਦੋਵੇਂ ਹੀ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਪਰ ਸੁੱਖ ਦੀ ਗੱਲ ਇਹ ਰਹੀ ਕਿ ਇੰਨੀ ਤੇਜ਼ ਰਫਤਾਰ ਟੱਕਰ ਹੋਣ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਜਿਸ ਦੀਆਂ ਮਾਮੂਲੀ ਸੱਟਾਂ ਵੱਜੀਆਂ ਹਨ,,,,,,,ਦੇਖਿਆ ਜਾਵੇ ਤਾਂ ਲੋਕ ਦੋ ਮਿੰਟ ਪਹਿਲਾਂ ਪਹੁੰਚਣ ਦੀ ਕਾਹਲ ਦੇ ਵਿੱਚ ਕਈ ਵਾਰ ਅਜਿਹੇ ਵੱਡੇ ਹਾਦਸੇ ਨੂੰ ਦਸਤਕ ਦੇ ਦਿੰਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬ ਘੁਟਾਲੇ ਮਾਮਲੇ ਬਰੀ ਹੋਏ ਕੇਜਰੀਵਾਲ ਫੁੱਟ ਫੁੱਟ ਰੋਏ

htvteam

ਢੋਲ ਧੱਮਕੇ ਨਾਲ ਨੱਚਦੇ ਗਾਉਂਦੇ ਲਾੜੇ ਨੇ ਪਾਈ ਵੋਟ; ਪੋਲਿੰਗ ਬੂਥ ਤੇ ਦੇਖ ਲੋਕ ਹੋਏ ਹੈਰਾਨ

htvteam

ਕਿੱਥੇ ਹੈ ਉਹ ਮਾਨ ਜਿਹੜਾ ਕਹਿੰਦਾ ਸੀ? ਮਰੀ ਮੁਰਗੀ ਤੇ ਬੱਕਰੀ ਦੇ ਵੀ ਪੈਸੇ ਦੇਵਾਂਗੇ

htvteam

Leave a Comment