ਜਿਲ੍ਹਾ ਨਵਾਂਸ਼ਹਿਰ ਦੀਆਂ 53 ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਜਿਲ੍ਹਾ ਨਵਾਂਸ਼ਹਿਰ ਦੀ ਡਿਪਟੀ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਅਤੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਸੈਣੀ ਵਲੋਂ ਨਵਾਂਸ਼ਹਿਰ ਦੀ ਦਾਣਾ ਮੰਡੀ ਵਿੱਚ ਪਹੁੰਚ ਕੇ ਰਸਮੀ ਤੌਰ ਤੇ ਸ਼ੁਰੂ ਕੀਤੀ।ਇਸ ਮੌਕੇ ਉਹਨਾਂ ਨਾਲ ਸਮੂਹ ਆੜਤੀ ਭਾਈਚਾਰਾ ,ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜਿਰ ਸਨ। ਡਿਪਟੀ ਕਮਿਸ਼ਨਰ ਅਤੇ ਵਿਧਾਇਕ ਕਣਕ ਦੀ ਖਰੀਦ ਨੂੰ ਸ਼ੁਰੂ ਕਰਵਾ ਰਹੇ ਸਨ ਅਤੇ ਜਿਲ੍ਹੇ ਦੀ ਡੀ ਸੀ ਅਤੇ ਵਿਧਾਇਕ ਵਲੋਂ ਆੜਤੀਆਂ ਅਤੇ ਕਿਸਾਨਾਂ ਨੂੰ ਕਣਕ ਦੀ ਖਰੀਦ ਲਈ ਸਰਕਾਰ ਵਲੋਂ ਕੀਤੇ ਪ੍ਰਬੰਧਾਂ ਦੀ ਪੂਰੀ ਤਿਆਰੀਆਂ ਦਾ ਭਰੋਸਾ ਦਿਵਾਇਆ। ਉਹਨਾਂ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਕਿਸੇ ਨੂੰ ਵੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਲੇਕਿਨ ਅਸਲ ਰਿਆਲਟੀ ਉਦੋਂ ਸਾਹਮਣੇ ਆਈ ਜਦੋਂ ਇੱਕ ਪਾਸੇ ਡੀ,ਸੀ ਸਾਹਿਬਾ ਅਤੇ ਵਿਧਾਇਕ ਸਾਹਿਬ ਕਣਕ ਦੀ ਖਰੀਦ ਸ਼ੁਰ ਕਰਵਾ ਰਹੇ ਸਨ ਤਾਂ ਦੂਜੇ ਪਾਸੇ ਮੰਡੀ ਵਿੱਚ ਕੰਮ ਕਰ ਰਹੀ ਲੇਬਰ ਨੂੰ ਸਰਕਾਰ ਵਲੋਂ ਅਜੇ ਤੱਕ ਮਾਸਕ ਅਤੇ ਸੈਨੇਟਾਇਜਰ ਮੁਹਾਈਆ ਨਹੀਂ ਕਰਵਾ ਸਕੀ।

ਮੰਡੀ ਵਿਚ ਮੌਜੂਦ ਆੜ੍ਹਤੀਆਂ ਵਲੋਂ ਵੀ ਸਰਕਾਰੀ ਦਾਅਵਿਆਂ ਦੀ ਪੋਲ ਖੋਲਦਿਆਂ ਕਿਹਾ ਕਿ ਸਰਕਾਰ ਵਲੋਂ ਜੋ ਕਣਕ ਦੀ ਖਰੀਦ ਦੇ ਦਾਅਵੇ ਕੀਤੇ ਗਏ ਹਨ ਉਹ ਸਾਰੇ ਖੋਖਲੇ ਹਨ ਮੰਡੀ ਵਿੱਚ ਨਾ ਤਾਂ ਸੈਨੇਟਾਇਜਰ, ਪੀਣ ਵਾਲੇ ਪਾਣੀ, ਬਾਥਰੂਮ ਅਤੇ ਲਾਇਟ ਦਾ ਕੋਈ ਵੀ ਉਚਿਤ ਪ੍ਰਬੰਧ ਨਹੀਂ ਹਨ।ਆੜ੍ਹਤੀਆਂ ਨੂੰ ਬਾਰਦਾਨੇ ਦਾ ਵੀ ਅਜੇ ਤੱਕ ਪ੍ਰਬੰਧ ਨਹੀਂ ਕੀਤੇ ਗਏ।ਕਿਸਾਨਾਂ ਨੂੰ ਸਿੱਧੀ ਆਦਾਇਗੀ ਨੂੰ ਲੈ ਕੇ ਆੜ੍ਹਤੀਆ ਵਰਗ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਹ ਕਿਸਾਨਾਂ ਉੱਤੇ ਵੀ ਨਿਰਭਰ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆੜਤੀਆਂ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਵਲੋਂ ਜੋ ਪੰਜਾਬ ਸਰਕਾਰ ਦੇ ਫੈਸਲੇ ਨਾਲ ਜੋ ਸਹਿਮਤੀ ਪ੍ਰਗਟਾਈ ਹੈ ਉਸ ਨਾਲ ਸਮੂਹ ਆੜਤੀ ਵਰਗ ਨਾਰਾਜ਼ ਹੈ।ਇਸਦੇ ਨਾਲ ਡਿਪਟੀ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਨਵਾਂਸ਼ਹਿਰ ਦੀਆਂ 53 ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸਦੇ ਨਾਲ ਹੀ ਡੀ,ਸੀ ਨਵਾਂਸ਼ਹਿਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਵਾਰ 5 ਏੰਜੰਸੀਆਂ ਵਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਆਦਾਇਗੀ ਜੋ ਸਰਕਾਰੀ ਨਿਰਦੇਸ਼ ਹੋਣਗੇ ਉਸ ਤਹਿਤ ਹੀ ਕੀਤੀ ਜਾਵੇਗੀ।

ਮੌਕੇ ਤੇ ਪਹੁੰਚੇ ਵਿਧਾਇਕ ਅੰਗਦ ਸਿੰਘ ਸੈਣੀ ਨੇ ਆੜਤੀਏ ਵਰਗ ਨੂੰ ਬਾਰਦਾਨੇ ਦੀ ਮੁਸ਼ਕਿਲ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਕੱਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਆਸ਼ੂ ਭਰਤ ਭੂਸ਼ਨ ਜੀ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਬਾਰਦਾਨੇ ਦੀ ਮੁਸ਼ਕਿਲ ਜਲਦੀ ਹੱਲ ਕਰਨ ਦਾ ਭਾਰੋਸਾ ਦਿੱਤਾ।ਮੰਡੀ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜਦੂਰ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਕਿਸੇ ਵਲੋਂ ਵੀ ਉਹਨਾਂ ਨੂੰ ਅਜੇ ਤੱਕ ਮਾਸਕ ਅਤੇ ਸੈਨੇਟਾਇਜਰ ਨਹੀਂ ਦਿੱਤਾ ।
