Htv Punjabi
Punjab Video

ਨਸ਼ੇੜੀਆਂ ਨੇ ਸਮਾਜ ਸੇਵਕ ਦਾ ਚਾੜ੍ਹਿਆ ਕੁਟਾਪਾ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਐ, ਤੇ ਛੇਵਾ ਦਰਿਆ ਵੱਗ ਰਿਹਾ ਨਸ਼ੇ ਦਾ, ਜੋ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਵਿਅਕਤੀਆਂ ਦੇ ਉੱਪਰ ਨਸ਼ਾ ਵੇਚਣ ਵਾਲੇ ਭਾਰੂ ਪੈ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਦੇ ਮੁਹੱਲਾ ਟੈਂਕੀਆਂ ਵਾਲੀ ਵਿਚ ਦੇਖਣ ਨੂੰ ਮਿਲਿਆ ਜਿਸ ਵਿਚ ਰਮੇਸ਼ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਜੋ ਨਸ਼ੇ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਸੀ ਤੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਸੀ, ਪਰ ਉਸ ਦੀ ਹੁਣ ਨਸ਼ੇੜੀਆਂ ਵਲੋਂ ਕੁੱਟਮਾਰ ਕੀਤੀ ਗਈ ਇਸ ਦੀ ਜਾਣਕਾਰੀ ਦਿੰਦੇ ਹੋਏ ਰਮੇਸ਼ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਖ਼ਿਲਾਫ਼ ਪਹਿਲਾਂ ਕਈ ਵਾਰ ਵੀਡੀਓ ਬਣਾ ਕੇ ਪਾ ਚੁੱਕਿਆ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਇਹ ਸਭ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਉਨ੍ਹਾਂ ਨੇ ਮੇਰੇ ਉਪਰ ਹਮਲਾ ਕੀਤਾ ਤੇ ਮੇਰੇ ਹੱਥ ਪੈਰ ਤੋੜ ਦਿਤੇ ਤੇ ਉਨ੍ਹਾਂ ਲੋਕਾਂ ਦੀ ਅਜੇ ਤੱਕ ਕੋਈ ਗ੍ਰਿਫਤਾਰ ਨਹੀਂ ਕੀਤੀ ਗਈ।

ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਐਸ ਪੀ ਉਪਰੇਸ਼ਨ ਗੁਰਮੀਤ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਐ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਪੰਜਾਬ ਸਰਕਾਰ ਤੇ ਡੀਜੀਪੀ ਵਲੋਂ ਨਸ਼ੇ ਦੇ ਕੋਹੜ ਕੱਢਣ ਨੂੰ ਕਾਫੀ ਯਤਨ ਕੀਤੇ ਜਾ ਰਹੇ ਨੇ ਪਰ ਜਦੋਂ ਇਸ ਤਰਾਂ ਦੇ ਲੋਕ ਪੁਲਿਸ ਜਾਂ ਸਰਕਾਰ ਦਾ ਸਾਥ ਦਿੰਦੇ ਨੇ ਤਾਂ ਉਨਾਂ ਨਾਲ ਨਸ਼ੇੜੀਆਂ ਵਲੋਂ ਅਜਿਹਾ ਭੇੜਾ ਵਰਤਾਰਾ ਕੀਤਾ ਜਾਂਦਾ ਐ ਜਿਸ ਦੀ ਉਦਾਹਰਣ ਅੱਜ ਸਾਫ ਤੌਰ ਤੇ ਦੇਖਣ ਨੂੰ ਮਿਲ ਰਹੀ ਐ…

Related posts

ਦੁਬਾਈ ‘ਚ ਆਹ ਸੜਕ ਹੋਈ ਭਾਰਤੀ ਦੇ ਨਾਮ ਸ਼ੇਖ ਨੇ ਖੁੱਸ਼ ਹੋਕੇ ਦਿੱਤਾ ਭਾਰਤੀ ਬੰਦੇ ਨੂੰ ਗਿਫਟ

htvteam

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

Htv Punjabi

ਸੁਖਣਵਾਲਾ ਮਾਮਲੇ ਚ ਹੋਰ ਵੱਡਾ ਖੁਲਾਸਾ, ਚੱਕੀ ਰੁਪਿੰਦਰ ਦੀ ਸਹੇਲੀ

htvteam

Leave a Comment