Htv Punjabi
Punjab Video

ਨਾਕੇ ‘ਤੇ ਖੜ੍ਹੇ ਪੁਲਸਿਏ ਨਾਲ ਹੋਈ ਮਾੜੀ, ਬੁਲੇਟ ‘ਤੇ ਆਏ ਮੁੰਡੇ ਨੇ ਢਾਹ-ਢਾਹ ਕੁੱਟਿਆ !

ਹਸਪਤਾਲ ਦੇ ਬੈਡ ਤੇ ਪਿਆ ਪੁਲਿਸ ਮੁਲਾਜ਼ਿਮ ਪਰਮਜੀਤ ਸਿੰਘ ਜਿਸ ਦੀ ਵਰਦੀ ਦੇ ਬਟਨ ਖੁਲੇ ਹੋਏ ਨੇ ਅਤੇ ਸ਼ਰੀਰ ਤੇ ਸੱਟਾਂ ਵੀ ਦਿਖਾਈ ਦੇ ਰਹੀਆਂ ਨੇ, ਮਾਮਲਾ ਜਲੰਧਰ ਅਧੀਨ ਪੈਂਦੇ ਫਿਲੋਰ ਦਾ, ਜਿੱਥੇ ਪਰਮਜੀਤ ਸਿੰਘ ਨੇ ਆਪਣੇ ਮੁਲਾਜ਼ਮਾਂ ਨਾਲ ਪੰਜਾਬ ਪੁਲਿਸ ਅਕੈਡਮੀ ਵੱਲ ਜਾਂਦੀ ਚੁੰਗੀ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਬੁੱਲਟ ਮੋਟਰਸਾਈਕਲ ਸਵਾਰ ਨੌਜਵਾਨ ਨੇ ਪੁਲਿਸ ਤੇ ਹਮਲਾ ਕਰ ਦਿੱਤਾ,,,, ਜਿਸ ਵਿਚ ਪਰਮਜੀਤ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਫਲੋਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਕਿ ਪੁਲਿਸ ਤੇ ਹਮਲਾ ਕਰਨ ਵਾਲੇ ਨੌਜਵਾਨ ਦਾ ਨਾਮ ਸੰਜੂ ਐ ਜੋ ਕਿ ਫਿਲੋਰ ਦਾ ਰਹਿਣ ਵਾਲਾ ਐ , ਜੋ ਕਿ ਮੌਕੇ ਤੇ ਹੀ ਫਰਾਰ ਹੋ ਗਿਆ ,ਇਸ ਮਾਮਲੇ ਸਬੰਧੀ ਥਾਣਾ ਮੁਖੀ ਫਿਲੌਰ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਤੇ ਹਮਲਾ ਕਰਨ ਵਾਲੇ ਨੌਜਵਾਨ ਦਾ ਮੋਟਰਸਾਈਕਲ ਕਾਬੂ ਕਰ ਲਿਆ ਗਿਆ ਹੈ ਜਲਦ ਹੀ ਦੋਸ਼ੀ ਨੂੰ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਨੌਜਵਾਨ ਵਲੋਂ ਪੁਲਿਸ ਮੁਲਾਜ਼ਿਮ ਤੋਂ ਹਥਿਆਰ ਖੋਹਣ ਦੀ ਵੀ ਕੋਸ਼ਿਸ਼ ਵੀ ਕੀਤੀ ਗਈ…..ਪੁਲਿਸ ਤੇ ਹਮਲਾ ਕਰਨ ਦੇ ਕਾਰਨ ਕੀ ਰਹੇ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਇਤਹਾਸਿਕ ਸ਼ਹਿਰ ‘ਚ ਮੁੰਡੇ ਰਾਤੋ-ਰਾਤੋ ਕਰਗੇ ਵੱਡਾ ਕਾਂਡ

htvteam

ਦੇਖੋ ਕਿਵੇਂ ਡਾਕਟਰ ਭੁੱਲਰ ਦੇ ਨੁਸਕੇ ਨੇ ਜਵਾਕ ਨੂੰ ਮੌਤ ਦੇ ਮੂੰਹ ‘ਚੋਂ ਕੱਢ ਲਿਆਂਦਾ

htvteam

IELTS ਸੈਂਟਰਾਂ ਵਾਲੇ ਹੁਣ ਕੁੜੀਆਂ ਮੁੰਡਿਆਂ ਤੋਂ ਕਰਵਾਉਣ ਲੱਗ ਪਏ ਗਲਤ ਕੰਮ; ਦੇਖੋ ਵੀਡੀਓ

htvteam

Leave a Comment