Htv Punjabi
Religion

ਪਰਚੇ ਦੇ ਡਰ ਤੋਂ ਬਾਬੇ ਨਾਨਕ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਗਾਇਕ ਚੱਕੀ ਫਿਰਦਾ ਮੁਆਫ਼ੀਨਾਮਾ

ਪਿਛਲੇ ਦਿਨੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਟਿਕ ਟੌਕ ‘ਤੇ ਗਾਏ ਗਏ ਗੀਤ, ਜਿਸ ‘ਚ ਉਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਵਾਦਿਤ ਸਤਰਾਂ ਬੋਲੀਆਂ ਗਈਆਂ ਸਨ, ਦੇ ਵਾਇਰਲ ਹੋਣ ਤੋਂ ਬਾਅਦ ਗਾਇਕ ਨੂੰ ਲੋਕਾਂ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪਿਆ। ਵੀਡੀਓ ਦੇ ਸਾਹਮਣੇ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਵਲੋਂ ਇਸ ‘ਤੇ ਭਾਰੀ ਇਤਰਾਜ਼ ਕੀਤਾ ਗਿਆ ਅਤੇ ਪ੍ਰੀਤ ਹਰਪਾਲ ਨੂੰ ਮੁਆਫ਼ੀ ਮੰਗਣ ਤੇ ਹੋਰ ਚਿਤਾਵਨੀਆਂ ਵੀ ਦਿੱਤੀਆਂ ਗਈਆਂ। ਇਸ ਸੰਬੰਧੀ ਅੱਜ ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਦਫ਼ਤਰ ‘ਚ ਮੁਆਫ਼ੀਨਾਮਾ ਦੇ ਕੇ ਮਾਫ਼ੀ ਮੰਗੀ ਹੈ ਅਤੇ ਕਿਹਾ ਕਿ ਮੇਰੇ ਕੋਲੋਂ ਹੋਈ ਭੁੱਲ ‘ਤੇ ਮੈਨੂੰ ਮੁਆਫ਼ੀ ਦਿੱਤੀ ਜਾਵੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਪ੍ਰੀਤ ਹਰਪਾਲ ਵਲੋਂ ਫੇਸਬੁੱਕ ਲਾਈਵ ਹੋ ਕੇ ਆਪਣਾ ਪੱਖ ਵੀ ਰੱਖਿਆ ਗਿਆ ਸੀ ਅਤੇ ਮਾਫ਼ੀ ਵੀ ਮੰਗੀ ਗਈ ਸੀ। ਗਾਇਕ ਨੇ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਸ ਵਲੋਂ ਇਹ ਗ਼ਲਤੀ ਜਾਣ ਬੁਝ ਕੇ ਨਹੀਂ, ਬਲਕਿ ਅਨਜਾਣੇ ‘ਚ ਹੋਈ ਹੈ।

Related posts

ਗੁਰੂ ਘਰ ‘ਚ ਕੀ ਹੋਇਆ ?

htvteam

ਜਥੇਦਾਰ ਪਿੱਛੇ ਕਿਉੰ ਹੱਥ ਧੋ ਕੇ ਪਿਆ ਧੁੰਮਾਂ !

htvteam

ਸਿੱਖ ਤੇ ਮੁਸਲਮਾਨ ਕਰ ਰਹੇ ਸੀ ਅਜਿਹਾ ਕੰਮ,ਦੋਵੇਂ ਹੋਏ ਗਰਮਾ ਗਰਮੀ, ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਧਰ ਨੂੰ ਚਲੀ ਗਈ

Htv Punjabi