ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦਾ, ਜਿੱਥੇ ਕੁੱਝ ਦਿਨ ਪਹਿਲਾਂ ਥਾਣਾ ਮਜੀਠਾ ਅਧੀਨ ਆਉਂਦੇ ਇਲਾਕੇ ਵਿਚ ਕੁੱਝ ਲੋਕਾਂ ਨੇ ਇੱਕ ਕਬਾੜੀਏ ਨੂੰ ਸੰਪਰਕ ਕਰਕੇ ਸਕਰੈਪ ਖਰੀਦਣ ਵਾਸਤੇ ਆਪਣੇ ਕੋਲ ਬੁਲਾਇਆ | ਆਪਣੇ ਸਾਥੀ ਨਾਲ ਕਬਾੜੀਆ ਮਿਲਣ ਵਾਲੀ ਥਾਂ ਤੇ ਪਹੁੰਚਿਆ ਤਾਂ ਦੇਖਦਾ ਹੈ ਕਿ ਪੁਲਿਸ ਦੀ ਵਰਦੀ ਵਿਚ ਦੋ ਬੰਦੇ ਆਪਣੇ ਸਾਥੀਆਂ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ | ਫਿਰ ਗੱਲਾਂ ਵਿਚ ਲਗਾ ਕੇ ਉਹ ਪਸਤੌਲ ਦੀ ਨੋਕ ਤੇ ਕਬਾੜੀਆਂ ਨੂੰ ਖੋਹ ਕੇ ਚਲੇ ਜਾਂਦੇ ਨੇ | ਇਹਨਾਂ ਦੋਸ਼ੀਆਂ ਵਿਚ ਹਰਜਿੰਦਰ ਸਿੰਘ ਜਿੰਦਾ ਨਾਂ ਦਾ ਦੋਸ਼ੀ ਪਹਿਲੀਆਂ ਪੁਲਿਸ ਵਿਚ ਸਿਪਾਹੀ ਹੁੰਦਾ ਸੀ ਜੋ ਬਗੈਰ ਦੱਸਿਆਂ ਛੁੱਟੀਆਂ ਦੀ ਵਜ੍ਹਾ ਕਰਕੇ ਬਰਖਾਸਤ ਹੋ ਗਿਆ ਸੀ |
