Htv Punjabi
Punjab Video

ਪੁਲਿਸ ਨੇ ਖਿੱਚੀ ਤਿਆਰੀ ਰੱਖਲੇ ਵਾਟਰ ਕੈਨਨ

ਲੁਧਿਆਣਾ ਬੱਸ ਅੱਡੇ ਵਿੱਚ ਪੁਲਿਸ ਨੇ ਵਧਾਈ ਫੋਰਸ
ਵਾਟਰ ਕੈਨਨ ਸਮੇਤ ਵੱਖ-ਵੱਖ ਗੱਡੀਆਂ ਦੀ ਕੀਤੀ ਤੈਨਾਤੀ
ਕੱਚੇ ਮੁਲਾਜ਼ਮਾਂ ਦਾ ਐਲਾਨ ਮੰਗਾਂ ਨਾ ਮੰਨਣ ਤੱਕ ਹੜਤਾਲ ਰਹੇਗੀ ਜਾਰੀ
ਕਿਹਾ ਸਾਡੇ ਮੁਲਾਜ਼ਮਾ ਨੂੰ ਪੁਲਿਸ ਵੱਲੋਂ ਉਕਸਾਇਆ ਤੇ ਕੀਤੀ ਕੁੱਟਮਾਰ
ਪੰਜਾਬ ਭਰ ਵਿੱਚ ਦੂਜੇ ਦਿਨ ਵੀ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ । ਬੀਤੇ ਦਿਨ ਕੁਝ ਪੀਆਰਟੀਸੀ ਅਤੇ ਪਨਬਸ ਮੁਲਾਜ਼ਮਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਾਇਆ ਜਾਣ ਤੋਂ ਬਾਅਦ ਇਸ ਹੜਤਾਲ ਦਾ ਐਲਾਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਨੂੰ ਨਹੀਂ ਚਲਾਇਆ ਗਿਆ। ਇਨਾ ਹੀ ਨਹੀਂ ਪ੍ਰਦਰਸ਼ਨ ਦੌਰਾਨ ਕਈ ਜਗ੍ਹਾ ਉੱਪਰ ਪੁਲਿਸ ਦੇ ਨਾਲ ਭਿੜੇ ਪੀਆਰਟੀਸੀ ਅਤੇ ਪਨ ਬਸ ਦੇ ਕੱਚੇ ਮੁਲਾਜ਼ਮ । ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਵੀ ਦਰਜ ਕੀਤੇ ਗਏ ਹਨ। ਬੇਸ਼ੱਕ ਬੱਸੋਂ ਚੱਲਣ ਨਾਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪਈ ਹੈ । ਪਰ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।

ਪੀਆਰਟੀਸੀ ਅਤੇ ਪਨ ਬੱਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਵੱਲੋਂ ਉਸ ਸਮੇਂ ਲਈ ਹੜਤਾਲ ਜਾਰੀ ਰਹੇਗੀ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਮੁਲਾਜ਼ਮਾਂ ਨੂੰ ਉਕਸਾਇਆ ਗਿਆ ਤੇ ਕਈ ਜਗ੍ਹਾ ਕੁੱਟ ਮਾਰ ਵੀ ਕੀਤੀ ਗਈ। ਪਟਿਆਲਾ ਵਿੱਚ ਸਿੱਖ ਨੌਜਵਾਨ ਦੇ ਕੱਪੜੇ ਪਾੜੇ ਗਏ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ।। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਥੀਆਂ ਨੂੰ ਵੀ ਮੁੜ ਤੋਂ ਗਿਰਿਫਤਾਰ ਕਰ ਲਿਆ ਗਿਆ ਅਤੇ ਉਹ ਮਜਬੂਰਨ ਹੜਤਾਲ ਕਰ ਰਹੇ ਹਨ ਬੇਸ਼ੱਕ ਉਹਨਾਂ ਲੋਕਾਂ ਤੋਂ ਮਾਫੀ ਮੰਗਦੇ ਹਨ ਜੋ ਲੋਕ ਬੱਸਾਂ ਵਿੱਚ ਸਫਰ ਕਰ ਰਹੇ ਸਨ ਜਾਂ ਖੱਜਲ ਖਰਾਬ ਹੋ ਰਹੇ ਹਨ। ਪਰ ਇਹ ਸਭ ਦੇ ਪਿੱਛੇ ਸਰਕਾਰ ਜਿੰਮੇਵਾਰ ਹੈ।

ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਪੁਲਿਸ ਦੀ ਨਫਰੀ ਵਧਾਈ ਗਈ ਹੈ। ਉਹਨਾਂ ਨੇ ਕਿਹਾ ਕਿ ਬੱਸਾਂ ਚੱਲ ਰਹੀਆਂ ਹਨ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਨੇ ਕੀਤਾ ਆਹ ਕੰਮ ਪਰ ਬਦਲੇ ‘ਚ ਮਿਲੀਆਂ ਪਾਣੀ ਦੀਆਂ ਬੌਛਾਰਾਂ

Htv Punjabi

ਝਾੜੂ ਵਾਲਿਆਂ ਦੇ ਵਿਧਾਇਕ ਦਾ ਲੋਕਾਂ ਨੇ ਡਾਂਗਾ ਨਾਲ ਕੀਤਾ ਸਵਾਗਤ

htvteam

ਭਾਜਪਾ ਹਾਈ ਕਮਾਂਡ ਦੀਆਂ ਨਜ਼ਰਾਂ ਪੰਜਾਬ ‘ਤੇ; ਅਗਲੇ 6 ਮਹੀਨੇ ਅਹਿਮ

htvteam

Leave a Comment