Htv Punjabi
Punjab Video

ਪੈਸਾ ਹੱਥ ਦੀ ਮੈਲ ਹੁੰਦਾ, ਮੈਲ ਨੇ ਦੇਖੋ ਕੀ ਕਰਵਾਤਾ

ਅਸੀਂ ਅਕਸਰ ਸੁਣਦੇ ਤੇ ਕਹਿੰਦੇ ਆਂ ਕਿ ਪੈਸਾ ਤਾਂ ਹੱਥ ਦੀ ਮੈਲ ਹੁੰਦਾ,,, ਪਰ ਇਸੇ ਹੱਥ ਦੀ ਮੈਲ ਵਾਸਤੇ ਤਾਂ ਖੂਨ ਦੇ ਰਿਸ਼ਤੇ ਤੱਕ ਪਾਣੀ ਹੋ ਜਾਂਦੇ ਨੇ,,,,ਪੈਸਾ ਤਾਂ ਅਜਿਹੀ ਚੀਜ਼ ਬਣ ਗਈ ਹੈ ਕੀ ਚੰਗੇ ਚੰਗੇ ਦੀ ਨੀਅਤ ਖਰਾਬ ਕਰ ਦਿੰਦਾ,, ਤੇ ਪੈਸੇ ਨੂੰ ਦੇਖ ਡਿੱਗੀਆਂ ਲਾਲਾਂ ਕਈ ਵਾਰ ਉਸ ਬੰਦੇ ਨੂੰ ਮਰਵਾ ਵੀ ਜਾਂਦੀਆਂ ਨੇ,,, ਜੀ ਹਾਂ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਜਿੱਥੇ ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਮਾਮਲੇ ਨੂੰ ਤਿੰਨ ਘੰਟਿਆਂ ਦੇ ਵਿੱਚ ਸੁਲਝਾ ਲਿਆ। ਜਿਸ ਦੇ ਵਿੱਚ ਪਲਾਈ ਵੁੱਡ ਫੈਕਟਰੀ ਦੀ ਕਲੈਕਸ਼ਨ ਇਕੱਠੀ ਕਰਨ ਵਾਲੇ ਵਿਅਕਤੀ ਦੁਆਰਾ 9 ਲੱਖ ਦੀ ਝੂਠੀ ਲੁੱਟ ਹੋਣ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ।

ਦਰਅਸਲ ਇਹ ਵਿਅਕਤੀ ਜਿਹੜਾ ਕਿ ਪਲਾਈ ਵੁੱਡ ਦੇ ਵਿੱਚ ਕੰਮ ਕਰਦਾ ਸੀ। ਅਤੇ ਮਾਲਕ ਮਾਲਕ ਨੇ ਇਸ ਨੂੰ ਦੋ ਥਾਵਾਂ ਤੋਂ ਪੈਸੇ ਲੈਣ ਲਈ ਭੇਜ ਦਿੱਤਾ । ਇੱਕ ਥਾਂ ਤੋਂ 8 ਲੱਖ ਤੇਇਕ ਤੋਂ ਇਕ ਲੱਖ ਟੋਟਲ 9 ਲੱਖ ਰੁਪਏ ਦੀ ਰਕਮ ਦੇਖ ਇਸ ਵਿਅਕਤੀ ਦੇ ਮਨ ਚ ਲਾਲਚ ਆ ਗਏ ਅਤੇ ਝੂਠੀ ਕਹਾਣੀ ਬਣਾ ਦਿੱਤੀ ਅਤੇ ਸਾਰੇ ਪੈਸੇ ਘਰ ਵਿੱਚ ਤੂੜੀ ਵਾਲੇ ਕੋਠੇ ਵਿੱਚ ਨੱਪ ਦਿੱਤੇ। ਅਤੇ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਸ ਦੇ ਪਿੱਛੇ ਹੋਸ ਉੜਾਊ ਖੁਲਾਸਾ ਸਾਹਮਣੇ ਆਇਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ,,,,,,,,,

ਦੇਖਿਆ ਜਾਵੇ ਤਾਂ ਪੈਸੇ ਨੂੰ ਦੇਖ ਲੋਕਾਂ ਦੇ ਮਨ ਦੇ ਵਿੱਚ ਅਜਿਹਾ ਲਾਲਚ ਆ ਜਾਂਦਾ ਕਿ ਉਹਨਾਂ ਦੇ ਵੱਲੋਂ ਇਸ ਪੈਸੇ ਨੂੰ ਹੜੱਪਣ ਦੇ ਵਾਸਤੇ ਕਈ ਮਨ ਘੜਤ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਪਰ ਜਦੋਂ ਇਸਦਾ ਪਰਦਾ ਫਾਸ਼ ਹੁੰਦਾ ਉਦੋਂ ਫਿਰ ਅਜਿਹੇ ਲੋਕਾਂ ਨੂੰ ਜੇਲ ਦੀਆਂ ਰੋਟੀਆਂ ਖਾਣੀਆਂ ਪੈਂਦੀਆਂ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਤੇਜ਼ ਤੂਫਾਨ ਤੇ ਮੀਂਹ ਨੇ ਮਚਾਈ ਸੀ ਤਬਾਹੀ! ਪੱਟੇ ਦਰੱਖਤ ਸੜਕਾਂ ਜਾਮ

htvteam

ਦੇਖੋ ਨਸ਼ੀਲੀਆਂ ਅੱਖਾਂ ਵਾਲੀਆਂ ਅੱਲ੍ਹੜ ਮੁਟਿਆਰਾਂ ਦੇ ਹਾਲ; ਦੇਖੋ ਵੀਡੀਓ

htvteam

ਥਾਣੇ ਬਾਹਰ ਕੀ ਕਰਨ ਲੱਗੇ ਨੇ

htvteam

Leave a Comment