Htv Punjabi
Punjab Video

ਪੰਚਾਇਤ ਹੋਵੇ ਤਾਂ ਆਹ ਪਿੰਡ ਦੀ ਪੰਚਾਇਤ ਵਰਗੀ ਹੋਵੇ, ਗੱਡਤਾ ਕਿੱਲਾ

ਪਿੰਡ ਦੇ ਬੱਚਿਆਂ ਨੂੰ ਨਸ਼ੇ ਵਿੱਚ ਪੈਣ ਤੋਂ ਰੋਕਣ ਲਈ ਪੰਚਾਇਤ ਨੇ ਲਿਆ ਵੱਡਾ ਫੈਸਲਾ

ਪੰਚਾਇਤੀ ਮਤਾ ਪਾ ਐਨਰਜੀ ਡਰਿੰਕ ਪਿੰਡ ਵਿਚੋਂ ਕਰ ਦਿੱਤੀ ਬਿਲਕੁਲ ਬੇਨ
ਪਿੰਡ ਦੇ ਸਾਰੇ ਐਂਟਰੀ ਪੁਆਇੰਟ ਉੱਪਰ ਲਗਾ ਦਿੱਤੀਆਂ ਵੱਡੀਆਂ ਫਲੈਕਸਾਂ।
ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਜਾ ਕੇ ਕੀਤੀ ਬੇਨਤੀ,, ਅੱਗੇ ਤੋਂ ਕੋਈ ਵੀ ਐਨਰਜੀ ਡਰਿੰਕ ਨਾਂ ਰੱਖਣੀ ਨਾਂ ਵੇਚਣੀ,,ਵੇਚਣ ਵਾਲੇ ਦੁਕਾਨਦਾਰ ਦਾ ਕੀਤਾ ਜਾਵੇਗਾ ਸਮਾਜਿਕ ਬਾਇਕਾਟ*
ਦੁਕਾਨਦਾਰਾਂ ਨੇ ਵੀ ਦਿੱਤਾ ਸਾਥ,, ਕਿਹਾ ਅਸੀਂ ਤੁਹਾਡੇ ਨਾਲ,,ਨਹੀਂ ਵੇਚਾਗੇ ਬੱਚਿਆਂ ਦਾ ਨੁਕਸਾਨ ਕਰਨ ਵਾਲੀ ਐਨਰਜੀ ਡਰਿੰਕ
ਪਿੰਡ ਦਾ ਹੀ ਮੁੰਡਾ ਅਤੇ ਕੁੜੀ ਅਗਰ ਵਿਆਹ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾਵੇਗਾ ਪਿੰਡ ਵਿੱਚ
ਨੌਜਵਾਨ ਸਰਪੰਚ ਨੇ ਕਿਹਾ ਕਿ ਇਹ ਲਾਲ ਅਤੇ ਨੀਲੇ ਰੰਗ ਦੀ ਐਨਰਜੀ ਡਰਿੰਕ ਵਿੱਚ ਹੁੰਦੀ ਹੈ ਜਿਆਦਾ ਕੈਫੀਨ ਦੀ ਮਾਤਰਾ ਉਹਦੇ ਤੋਂ ਹੀ ਹੁੰਦੀ ਹੈ ਬੱਚਿਆਂ ਦੇ ਨਸ਼ੇ ਵਾਲੇ ਜੀਵਨ ਦੀ ਸ਼ੁਰੂਆਤ,, ਛੋਟੇ ਬੱਚੇ ਦੁਕਾਨਾਂ ਤੋਂ ਖਰੀਦ ਕੇ ਪੀਂਦੇ ਹਨ ਐਨਰਜੀ ਡਰਿੰਕ ਅਤੇ ਵੱਡੇ ਹੋ ਕੇ ਕਰਦੇ ਹਨ ਹੋਰ ਵੱਡੇ ਨਸ਼ੇ

ਪਿੰਡ ਉੱਪਲੀ ਦੀ ਪੰਚਾਇਤ ਵੱਲੋਂ ਸੁਧਾਰਵਾਦੀ ਮੁਹਿੰਮ ਤਹਿਤ ਮਤੇ ਵਿੱਚ ਲਏ ਗਏ ਫ਼ੈਸਲੇ 👉👉

1. ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ ਜਾਂ ਐਨਰਜੀ ਡਰਿੰਕ ਨਹੀਂ ਵੇਚੇਗਾ, ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
2. ਪਿੰਡ ਵਿੱਚੋਂ ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਜਾਂਦਾ ਹੈ ਤਾਂ ਪਿੰਡ ਵਿੱਚੋਂ ਕੋਈ ਵੀ ਵਿਅਕਤੀ, ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਦੀ ਜਮਾਨਤ ਜਾਂ ਗਵਾਹੀ ਦੇਣ ਨਹੀਂ ਜਾਵੇਗਾ ਅਤੇ ਨਾਂ ਹੀ ਪਿੱਛੇ ਛਡਾਉਣ ਜਾਵੇਗਾ, ਨਹੀਂ ਤਾਂ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
3. ਇਸ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦਾ ਕੋਈ ਮੁੰਡਾ ਜੇਕਰ ਪਿੰਡ ਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਸਾਡੇ ਪਿੰਡ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
4. ਜੇਕਰ ਪਿੰਡ ਵਿੱਚ ਕਿਸੇ ਦੇ ਘਰ ਕੋਈ ਪਰਵਾਸੀ ਰਹਿੰਦਾ ਹੈ ਤਾਂ ਮਕਾਨ ਮਾਲਕ ਦੀ ਜਿੰਮੇਵਾਰੀ ਹੋਵੇਗੀ ਕਿ ਉਸ ਪਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਇੱਕ ਕਾਪੀ ਪੰਚਾਇਤ ਨੂੰ ਦੇਵੇਗਾ। ਉਸ ਪ੍ਰਵਾਸੀ ਦਾ ਪੰਚਾਇਤ ਵੱਲੋਂ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ।
5. ਜਾਇਦਾਦ ਦੇ ਖ੍ਰੀਦ/ਵੇਚ ਮਾਮਲੇ ਵਿੱਚ ਅਗਰ ਪੂਰੇ ਪਰਿਵਾਰ ਦੀ ਸਹਿਮਤੀ ਹੋਵੇਗੀ ਤਾਂ ਕੋਈ ਨੰਬਰਦਾਰ, ਪੰਚਾਇਤ ਮੈਂਬਰ ਜਾਂ ਹੋਰ ਵਿਅਕਤੀ ਗਵਾਹੀ ਦੇ ਸਕਦਾ ਹੈ, ਅਗਰ ਪਰਿਵਾਰ ਦੀ ਸਹਿਮਤੀ ਨਹੀਂ ਹੈ ਤਾਂ ਕੋਈ ਗਵਾਹੀ ਦੇਣ ਨਾਂ ਜਾਵੇ।
6. ਪਿੰਡ ਵਿੱਚ ਖੁਸ਼ੀ ਆਦਿ ਦੇ ਮੌਕੇ ਤੇ ਜੋ ਡੀ.ਜੇ. ਲਾਇਆ ਜਾਂਦਾ ਹੈ, ਉਸ ਦਾ ਸਮਾਂ ਡੀ.ਸੀ. ਸਾਹਿਬ ਵੱਲੋਂ ਰਾਤ ਦੇ 10.00 ਵਜੇ ਤੱਕ ਦਾ ਰੱਖਿਆ ਗਿਆ ਹੈ ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਤੇ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
7. ਜੋ ਵਿਅਕਤੀ ਟਰੈਕਟਰ ਤੇ ਡੈਕ ਲਾਉਂਦੇ ਹਨ, ਉਨ੍ਹਾਂ ਨੂੰ ਹਦਾਇਤ ਹੈ ਕਿ ਪਿੰਡ ਦੀ ਜੂਹ ਭਾਵ ਫਿਰਨੀ ਆਦਿ ਦੇ ਅੰਦਰ ਨਾ ਜਾਵੇ, ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
8. ਜੇਕਰ ਕੋਈ ਮੋਟਰਸਾਈਕਲਾਂ ਦੇ ਪਟਾਕੇ ਪਾਉਂਦਾ ਹੈ ਜਾਂ ਵੱਡੇ-ਵੱਡੇ ਹਾਰਨ ਲਾਉਂਦਾ ਹੈ ਤਾਂ ਉਸ ਉੱਪਰ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
9. ਪਿੰਡ ਦੇ ਕਿਸੇ ਵੀ ਮੈਡੀਕਲ ਹਾਲ ਵੱਲੋਂ ਕੋਈ ਵੀ ਟੀਕਾ (ਸਰਿੰਜ) ਕਿਸੇ ਵੀ ਵਿਅਕਤੀ ਨੂੰ ਨਾਂ ਦਿੱਤਾ ਜਾਵੇਗਾ, ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਮਾਰੀਆਂ ਤੋਂ ਹਾਰਕੇ ਬੈਠੇ ਮਰੀਜ਼ਾਂ ਲਈ ਰੱਬ ਨੇ ਅੰਮ੍ਰਿਤਸਰ ਭੇਜਿਆ ਫਰਿਸ਼ਤਾ ਡਾਕਟਰ

htvteam

ਮਿੱਟੀ ਦੇ ਕੁੱਜੇ ‘ਚ ਤਿੰਨ ਰਾਤਾਂ ਪਾਕੇ ਰੱਖੋ ਆਹ ਚੀਜ਼ ਹਫਤੇ ਬਾਅਦ ਦੇਖੋ ਕਮਾਲ

htvteam

ਐਂਬੂਲੈਂਸਾਂ ਨੇ ਉਡਾਈਆਂ ਧੱਜੀਆਂ

htvteam

Leave a Comment