ਪਿਸਤੌਲ ਦੀ ਨੋਕ ’ਤੇ 2 ਪੈਟਰੋਲ ਪੰਪਾਂ ਤੇ ਕੀਤੀ ਲੁੱਟ
ਗੱਡੀ ’ਤੇ ਆਏ 5 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਪਿਸਤੌਲ ਦੀ ਨੋਕ ’ਤੇ 2 ਪੈਟਰੋਲ ਪੰਪਾਂ ਤੋਂ ਲੁਟੇਰਿਆਂ ਨੇ ਨਕਦੀ ਲੁੱਟੀ ਖੋਹ ਕੀਤੀ ਗੱਡੀ ’ਤੇ ਆਏ 5 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ ਮਾਛੀਵਾਡ਼ਾ ਇਲਾਕੇ ਵਿਚ ਕੱਲ ਦੇਰ ਸ਼ਾਮ ਪਿਸਤੌਲ ਦੇ ਜ਼ੋਰ ’ਤੇ 2 ਪੈਟਰੋਲ ਪੰਪਾਂ ’ਤੇ ਲੁਟੇਰਿਆਂ ਨੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪਹਿਲੀ ਲੁੱਟ ਸਮਰਾਲਾ ਰੋਡ ’ਤੇ ਸ਼ਾਮ 6 ਵਜੇ ਤੋਂ ਬਾਅਦ ਬੈਨੀਪਾਲ ਪੈਟਰੋਲ ਪੰਪ ’ਤੇ ਹੋਏ ਜਿੱਥੇ ਲੁਟੇਰੇ ਇੱਕ ਚਿੱਟੇ ਰੰਗ ਦੀ ਕਾਰ ’ਤੇ ਆਏ ਜਿਨ੍ਹਾਂ ਨੇ ਪਹਿਲਾਂ ਗੱਡੀ ਵਿਚ ਪੈਟਰੋਲ ਪਵਾਇਆ ਅਤੇ ਰੁਪਏ ਵੀ ਦੇ ਦਿੱਤੇ ਪਰ ਜਦੋਂ ਉਨ੍ਹਾਂ ਨੇ ਪੰਪ ਦੇ ਕਰਿੰਦਿਆਂ ਹੱਥ ਨਕਦੀ ਦੇਖੀ ਤਾਂ ਇਹ ਸਾਰੇ ਲੁਟੇਰੇ ਕਾਰ ਤੋਂ ਬਾਹਰ ਆ ਗਏ ਜਿਨ੍ਹਾਂ ’ਚੋਂ ਇੱਕ ਦੇ ਹੱਥ ਵਿਚ ਪਿਸਤੌਲ ਫਡ਼ੀ ਹੋਈ ਸੀ।
ਲੁਟੇਰਿਆਂ ਨੇ 2 ਕਰਿੰਦਿਆਂ ਤੋਂ ਕਰੀਬ 47 ਹਜ਼ਾਰ ਲੁੱਟ ਲਿਆ ਜਦਕਿ ਇੱਕ ਕਰਿੰਦਾ ਜਿਸ ਦੀ ਜੇਬ ਵਿਚ ਵੀ ਕੁਝ ਨਕਦੀ ਸੀ ਉਹ ਲੁਟੇਰਿਆਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਹ ਲੁਟੇਰੇ ਪਿਸਤੌਲ ਦੇ ਜ਼ੋਰ ਨਾਲ ਇੱਕ ਕਰਿੰਦੇ ਨੂੰ ਪੰਪ ਦੇ ਦਫ਼ਤਰ ਵਿਚ ਲਿਜਾਣਾ ਚਾਹੁੰਦੇ ਸਨ ਤਾਂ ਜੋ ਉੱਥੇ ਪਈ ਨਕਦੀ ਵੀ ਲੁੱਟੀ ਜਾ ਸਕੇ ਪਰ ਉਹ ਸਫ਼ਲ ਨਾ ਹੋ ਸਕੇ। ਇਹ ਪੰਪ ਤੋਂ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਹਰ ਇਹ ਲੁਟੇਰੇ ਕੁਹਾਡ਼ਾ ਰੋਡ ’ਤੇ ਪਿੰਡ ਅਢਿਆਣਾ ਨੇਡ਼੍ਹੇ ਸਥਿਤ ਮਹਾਂਵੀਰਾ ਫਿਲਿੰਗ ਸਟੇਸ਼ਨ ’ਤੇ ਚਲੇ ਗਏ ਜਿੱਥੇ ਉਨ੍ਹਾਂ ਫਿਰ ਕਰਿੰਦਿਆਂ ਦੀ ਕੁੱਟਮਾਰ ਕੀਤੀ ਅਤੇ ਇੱਥੋਂ ਵੀ 40 ਹਜ਼ਾਰ 500 ਰੁਪਏ ਲੁੱਟ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ।
ਪੁਲਿਸ ਮੁਤਾਬਕ ਗੱਡੀ ’ਚ ਲੁਟੇਰੇ ਆਏ ਉਹ ਮੋਗਾ ਜ਼ਿਲੇ ’ਚੋਂ ਲੁਟੇਰਿਆਂ ਵਲੋਂ ਖੋਹੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਮੋਗਾ ਜ਼ਿਲੇ ਵਿਚ ਵੀ ਇਨ੍ਹਾਂ ਲੁਟੇਰਿਆਂ ਨੇ ਪਿਸਤੌਲ ਰਾਹੀਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਪੁਲਸ ਵਲੋਂ ਟੀਮਾਂ ਬਣਾ ਕੇ ਲੁਟੇਰਿਆਂ ਦੀ ਪੈਡ਼ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
