Htv Punjabi
Punjab siyasat

ਫਿਰੋਜ਼ਪੁਰ ‘ਚ ਹਰਸਿਮਰਤ ਕੌਰ ਬਾਦਲ ਦਾ ਭਾਰੀ ਵਿਰੋਧ

ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਿਸਾਨ ਯੂਨੀਅਨ ਦੇ ਆਗੂ ਆਹਮੋ-ਸਾਹਮਣੇ ਆ ਗਏ ਹਨ। ਇੱਥੇ ਚੋਣ ਪ੍ਰਚਾਰ ਲਈ ਆਈ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿਸਾਨਾਂ ਨੇ ਅਕਾਲੀ ਆਗੂਆਂ ਨੂੰ ਘੇਰ ਲਿਆ ਤਾਂ ਅਕਾਲੀ ਵਿਧਾਇਕ ਦਾ ਡਰਾਈਵਰ ਕਾਰ ਭਜਾ ਕੇ ਲੈ ਗਿਆ ਅਤੇ ਕਿਸਾਨ ਆਗੂਆਂ ਨੂੰ ਬੋਨਟ ’ਤੇ ਬਿਠਾ ਕੇ ਕਰੀਬ ਡੇਢ ਕਿਲੋਮੀਟਰ ਤੱਕ ਲੈ ਗਿਆ।

ਅੱਗੇ ਖੜ੍ਹੇ ਕਿਸਾਨਾਂ ਨੇ ਕਾਰ ਨੂੰ ਘੇਰ ਲਿਆ ਅਤੇ ਕਾਰ ਦੀ ਭੰਨਤੋੜ ਕੀਤੀ। ਦੋਵਾਂ ਪਾਸਿਆਂ ਤੋਂ ਇੱਕ ਦੂਜੇ ‘ਤੇ ਗੋਲੀਬਾਰੀ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਕੁਝ ਕਿਸਾਨ ਜ਼ਖਮੀ ਵੀ ਦੱਸੇ ਜਾ ਰਹੇ ਹਨ। ਇਸ ਦੇ ਖਿਲਾਫ ਅਕਾਲੀ ਦਲ ਵੱਲੋਂ ਗੁੱਸਾ ਪ੍ਰਗਟਾਇਆ ਜਾ ਰਿਹਾ ਹੈ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਖੁਦ ਐਸਐਸਪੀ ਦਫ਼ਤਰ ਜਾ ਕੇ ਇਸ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਹਿਰ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਉਥੇ ਹੀ ਕਿਸਾਨ ਯੂਨੀਅਨ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਉਹ ਭਾਸ਼ਣ ਦੇ ਕੇ ਬਾਹਰ ਆਈ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦਾ ਘਿਰਾਓ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਮੁਰਦਾਬਾਦ ਦੇ ਨਾਅਰੇ ਲਗਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਕਿਸਾਨਾਂ ਦੀ ਅਗਵਾਈ ਹਰਨੇਕ ਸਿੰਘ ਮਹਿਮਾ ਨੇ ਕੀਤੀ। ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਬਣੇ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਵਿੱਚ ਨਜ਼ਰ ਨਹੀਂ ਆਏ|

Related posts

ਲੋਹੜੀ ਸਾਬਿਤ ਹੋਈ ਇੱਕ ਪਰਿਵਾਰ ਲਈ ਕਾਲ; ਦੇਖੋ ਕਿਵੇਂ ਨਿਕਲੀ ਇੱਕੋ ਝੱਟਕੇ ‘ਚ 5 ਜੀਆਂ ਦੀ ਰੂਹ

htvteam

ਏਜੰਟਾਂ ਦੇ ਧੱਕੇ ਨਾ ਚੜਿਓ ਓਏ ਪੰਜਾਬੀਓ, ਆਹ ਦੇਖ ਲਾਓ ਤਿੰਨ ਪੰਜਾਬੀਆਂ ਦਾ ਮਲੇਸ਼ੀਆ ‘ਚ ਕੀ ਹੋ ਰਿਹੈ ਹਾਲ!

Htv Punjabi

ਆਖਰੀ ਵੇਲੇ ਸਤਨਾਮ ਖੱਟੜਾ ਦੀ ਕਿਹੜੇ ਰਿਸ਼ਤੇਦਾਰ ਨਾਲ ਕੀ ਹੋਈ ਗੱਲ?

htvteam