Htv Punjabi
Pakistan

ਫੌਜ ਦਾ ਦਖਲ ਮਨਜ਼ੂਰ ਨਹੀਂ, ਪਾਕਿਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਵਿਰੋਧੀ ਨੇ ਫੌਜ ਨੂੰ ਚੁਣੌਤੀ ਦਿੱਤੀ

ਪਾਕਿਸਤਾਨ ‘ਚ ਫੌਜ ਨੂੰ ਚਣੌਤੀ ਦੇਣ ਦੀ ਹਿਮੰਤ ਕਿਸੇ ਨੇ ਨਹੀਂ ਕੀਤੀ, ਸੱਤਾ ਨੇ ਵੀ ਨਹੀਂ, ਪਰ ਬਦਲਦੇ ਸਮੇਂ ‘ਚ ਫੌਜ ਹੀ ਸਭ ਤੋਂ ਵੱਧ ਨਿਸ਼ਾਨੇ ‘ਤੇ ਹੈ। ਉਸਨੂੰ ਸਿਆਸੀ ਪਾਰਟੀਆਂ ਵੀ ਸਿੱਧੇ ਚਣੌਤੀ ਵੀ ਦੇ ਰਹੀਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਿਧਾਇਕ ਬਿਲਾਵਲ ਭੁੱਟੋ ਜਰਦਾਰੀ ਕਾਫੀ ਸਮੇਂ ਤੋਂ ਇਹ ਕੰਮ ਕਰ ਰਹੇ ਸਨ, ਪਰ ਹੁਣ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਉਹਨਾਂ ਦਾ ਸਾਥ ਮਿਲ ਗਿਆ ਹੈ। ਇਸ ਦੇ ਇਲਾਵਾ ਮੌਲਾਨਾ ਫਜ਼ਲ-ਓਰ- ਰਹਿਮਾਨ ਵੀ ਫੌਜ ‘ਤੇ ਤੰਜ ਕਸਦੇ ਪਿੱਛੇ ਨਹੀਂ ਹਨ। ਖਾਸ ਗੱਲ ਇਹ ਹੈ ਕਿ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਦੇ ਲਈ ਤਿੰਨੇ ਹੀ ਨਾਲ ਆ ਚੁੱਕੇ ਨੇ।

2018 ਵਿਚ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ। ਉਸ ਵੇਲੇ ਤੋਂ ਹੀ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਫੌਜ ਦੇ ਜ਼ਰੀਏ ਕੁਰਸੀ ਤੱਕ ਪਹੁੰਚੇ। ਬਿਲਾਵਲ ਦੋ ਸਾਲ ਤੋਂ ਆਪਣੇ ਭਾਸ਼ਣਾਂ ‘ਚ ਇਸ ਗੱਲ ਨੂੰ ਦੁਹਰਾਂਉਂਦੇ ਆ ਰਹੇ ਨੇ। ਹੁਣ ਨਵਾਜ਼ ਸ਼ਰੀਫ ਦੀ ਪਾਰਟੀ ਵੀ ਇਸ ਰਸਤੇ ‘ਤੇ ਚੱਲ ਰਹੀ ਹੈ। ਵਿਰੋਧੀ ਇਕਜੁੱਟ ਹੋ ਕੇ ਇਮਰਾਮ ਸਰਕਾਰ ਨੂੰ ਡੇਗਣ ਦੇ ਲਈ ਸੜਕਾਂ ‘ਤੇ ਆ ਰਹੇ ਨੇ। ਸਰਕਾਰ ਵੀ ਇਕ ਤੋਂ ਬਾਅਦ ਇਕ ਵਿਰੋਧੀ ਨੇਤਾ ਜੇਲ੍ਹ ‘ਚ ਸੁੱਟ ਰਹੀ ਹੈ। ਨਵਾਜ ਨੇ ਪਿਛਲੇ ਦਿਨਾਂ ‘ਚ ਵਿਰੋਧੀ ਨੇਤਾਵਾਂ ਨੂੰ ਸੰਬੋਧਿਨ ਕੀਤਾ। ਕਿਹਾ- ਫੌਜ਼ ਨੇ ਪਿਛਲੇ ਚੋਣਾਂ ‘ਚ ਧਾਂਦਲੀ ਕੀਤੀ ਜਿਸ ਕਾਰਨ ਉਹ ਲੋਕਾਂ ਦਾ ਉਸ ਤੋਂ ਭਰੋਸਾ ਟੁੱਟਿਆ।

ਨਵਾਜ 1993 ‘ਚ ਪਹਿਲੀ ਵਾਰ ਪੀਐਮ ਬਣੇ। ਤਦ ਰਾਸ਼ਟਰਪਤੀ ਨੇ ਫੌਜ ਦੇ ਇਸ਼ਾਰੇ ‘ਤੇ ਉਹਨਾਂ ਨੂੰ ਹਟਾਇਆ। 1999 ‘ਚ ਜਦ ਫਿਰ ਉਹ ਪ੍ਰਧਾਨ ਮੰਤਰੀ ਬਣੇ ਤਾਂ ਪਰਵੇਜ ਮੁਸ਼ੱਰਫ ਨੇ ਸੱਤਾ ਖੋਹ ਲਈ ਸੀ। ਦੇਸ਼ ‘ਚ ਫੌਜੀ ਹਕੂਮਤ ਆਈ। 2017 ‘ਚ ਕੋਰਟ ਅਤੇ ਫੌਜ ਨੇ ਇਮਰਾਨ ਦੇ ਅੰਦੋਲਨ ਦੇ ਨਾਂਅ ‘ਤੇ ਉਹਨਾਂ ਨੂੰ ਹਟਾਇਆ। ਨਵਾਜ਼ ਨੂੰ ਤਿੰਨਾਂ ਵਾਰ ਸੱਤਾ ਫੌਜ ਦੇ ਕਾਰਨ ਛੱਡਣੀ ਪਈ ।

Related posts

ਕਾਰਗਿਲ ਹਮਲੇ ਵਾਲੇ ਪਰਵੇਜ਼ ਮੁਸ਼ਰੱਫ ਨੂੰ ਮਿਲੇਗੀ ਸਜ਼ਾ-ਏ-ਮੌਤ

Htv Punjabi

ਚੀਨ-ਪਾਕਿਸਤਾਨ ਤੋਂ ਭਾਰਤ ਇਕੋ ਵਾਰ ‘ਚ ਜੰਗ ਨਹੀਂ ਜਿੱਤ ਸਕਦਾ: ਗਲੋਬਲ ਹਾਈਮਜ਼

htvteam

ਨਨਕਾਣਾ ਸਾਹਿਬ ‘ਤੇ ਹੋਏ ਹਮਲੇ ‘ਤੇ ਬਾਦਲ ਨੇ ਕੀ ਕਿਹਾ ਕੇਂਦਰ ਸਰਕਾਰ ਨੂੰ….

Htv Punjabi