Htv Punjabi
Uncategorized

ਸਰਹੱਦ ‘ਤੇ ਤਨਾਅ ਘੱਟ ਕਰਨ ਦੀ ਕੋਸ਼ਿਸ਼ ‘ਚ ਫੌਜ ਪੱਧਰ ‘ਤੇ ਗੱਲਬਾਤ, ਵੱਡੇ ਹੋ ਸਕਦੇ ਫੈਸਲੇ

ਲ਼ੱਦਾਖ ਸਰਹੱਦ ‘ਤੇ ਤਨਾਅ ਘੱਟ ਕਰਨ ਦੇ ਲਈ ਭਾਰਤ ਅਤੇ ਚੀਨ ਦੇ ਵਿੱਚ ਅੱਜ ਫੌਜੀ ਪੱਧਰ ‘ਤੇ ਸੱਤਵੇਂ ਪੱਧਰ ਦੀ ਗੱਲ ਹੋਣੀ ਹੈ। ਇਹ ਭਾਰਤੀ ਸਰਹੱਦ ‘ਤੇ ਸਥਿਤ ਚੁਸ਼ੂਲ ‘ਚ ਹੋਵੇਗੀ। ਗੱਲਬਾਤ ਦਾ ਮੁੱਖ ਏਜੰਡਾ ਲੱਦਾਖ ‘ਚ ਟਕਰਾਅ ਵਾਲੀ ਹਰ ਥਾਂ ਫੌਜ ਹਟਾਉਣ ਦਾ ਰਹੇਗਾ। ਸ਼ੁੱਕਰਵਾਰ ਨੂੰ ਚਾਈਨਾ ਸਟਡੀ ਗੁਰੱਪ, ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ ਮੰਤਰੀ ਐਸ ਜੈਸ਼ਕਰ, ਐੱਨਐਸਏ ਅਜੀਤ ਡੋਭਾਲ, ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਫੌਜੀਆਂ ਦੇ ਪ੍ਰਮੁੱਖਾਂ ਨੇ ਗੱਲਬਾਤ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਸੀ।

ਅਫਸਰਾਂ ਦੇ ਅਨੁਸਾਰ ਦੋਹਾਂ ਪੱਖਾਂ ਦੇ ਵਿੱਚ ਸਰਹੱਦ ‘ਤੇ ਸ਼ਾਂਤੀ ਕਾਇਮ ਰੱਖਣ ਅਤੇ ਤਨਾਅ ਵਧਾਉਣ ਤੋਂ ਰੋਕਣ ਨੂੰ ਲੈ ਕੇ ਅਗਲੇ ਕਦਮ ‘ਤੇ ਵੀ ਚਰਚਾ ਹੋ ਸਕਦੀ ਹੈ। ਅਗਲੇ ਚਾਰ ਮਹੀਨੇ ਠੰਡ ਦੇ ਚਲੱਦਿਆਂ ਲੱਦਾਖ ‘ਚ ਸਥਿਤੀਆਂ ਕਾਫੀ ਅਲੱਗ ਹੋਣਗੀਆਂ, ਲਿਹਾਜਾ ਇਸ ਦੌਰਾਨ ਕੋਈ ਭੜਕਾਊ ਕਾਰਵਾਈ ਨਾ ਹੋਵੇ।

ਇਸ ਤੋਂ ਪਹਿਲਾਂ ਛੇਵੇਂ ਰਾਂਊਡ ਦੀ ਗੱਲਬਾਤ 21 ਸਤੰਬਰ ਨੂੰ ਹੋਈ ਸੀ। ਇਸ ‘ਚ ਦੋਹਾਂ ਪੱਖਾਂ ‘ਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਸੀ ਕੇ ਸਰਹੱਦ ‘ਤੇ ਜਿਆਦਾ ਫੌਜੀ ਨਹੀਂ ਭੇਜੇ ਜਾਣਗੇ। ਕੋਈ ਵੀ ਪੱਖ ਇਕਤਰਫਾ ਬਦਲਾਅ ਨਹੀਂ ਕਰੇਗਾ ਅਤੇ ਨਾ ਹੀ ਐਕਸ਼ਨ ਲਵੇਗਾ,, ਤਾਂ ਕਿ ਇਸ ਮਾਮਾਲੇ ਨੂੰ ਉਲਝਾਉਣ ਤੋਂ ਰੋਕਿਆ ਜਾ ਸਕੇ।

Related posts

ਨਹਿਰ ਵਿਚੋਂ 4 ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਮੱਗਰੀ ਮਿਲੀ

htvteam

ਅੰਮ੍ਰਿਤਸਰ ਦੇ ਰੈਸਟੋਰੈਂਟ ਮਾਲਿਕ ਅਤੇ ਨੌਕਰ ਤੇ ਤੇਜਧਾਰ ਹਥਿਆਰਾਂ ਨਾਲ ਹੋਇਆ ਹਮਲਾ

htvteam

ਕੰਪਨੀ ਆਪਣੀ ਵੈਬਸਾਈਟ ‘ਤੇ ਦਿਖਾ ਰਹੀ ਸੀ ਬਲੂ ਫ਼ਿਲਮਾਂ, ਉੱਤੋਂ ਪੈ ਗਿਆ ਸੀਬੀਆਈ ਦਾ ਛਾਪਾ ਦੇਖੋ ਕੀ ਕੀ ਸ਼ਰਮਨਾਕ ਫਡ਼ਿਆ ਗਿਆ!

Htv Punjabi