Htv Punjabi
India siyasat

ਬਾਬਰੀ ਮਸਜਿਦ ਮਾਮਲੇ ‘ਚ ਜੱਜ ਨੇ ਸੁਣਾਇਆ ਵੱਡਾ ਫੈਸਲਾ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਅਯੁੱਧਿਆ ਵਿਚ 6 ਦਸੰਬਰ ਨੂੰ ਬਾਬਰੀ ਦੇ ਵਿਵਾਦਤ ਢਾਂਚੇ ਨੂੰ ਢਾਹੁਣ ਦੇ ਮਾਮਲੇ ‘ਚ ਫੈਸਲਾ ਸੁਣਾਇਆ ਗਿਆ। ਜਿਸ ‘ਚ ਅਦਾਲਤ ਨੇ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਹਨ। ਇਸ ਕੇਸ ‘ਚ ਕੁੱਲ 49 ਮੁਲਜ਼ਮ ਸਨ, ਜਿਹਨਾਂ ‘ਚ 17 ਮੁਲਜ਼ਮਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ।

ਇਸ ਕੇਸ ‘ਚ ਲਖਨਾਓ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਸੁਰੇਂਦਰ ਕੁਮਾਰ ਯਾਦਵ ਨੇ ਫੈਸਲਾ ਸੁਣਾਇਆ, ਕੋਰਟ ਨੇ ਇਸ ਫੈਸਲੇ ‘ਚ ਪੇਸ਼ ਕੀਤੇ ਗਏ ਸਬੂਤਾਂ ਨੂੰ ਠੋਸ ਨਹੀਂ ਮੰਨਿਆ,, 2300 ਪੰਨੇ ਦੇ ਇਸ ਫੇਸਲੈ ‘ਚ ਕੋਰਟ ਨੇ ਕਿਹਾ ਹੈ ਕਿ ਢਾਂਚਾ ਡੇਗਣ ‘ਚ ਵਿਸ਼ਵ ਹਿੰਦੂ ਪਰੀਸ਼ਦ ਦਾ ਕੋਈ ਰੋਲ ਨਹੀਂ ਸੀ,, ਬਲਕਿ ਕੁਝ ਅਸਾਮਜਿਕ ਤੱਥਾਂ ਨੇ ਪਿੱਛੋਂ ਤੋਂ ਪੱਥਰਬਾਜ਼ੀ ਕੀਤੀ ਸੀ ਅਤੇ ਢਾਂਚੇ ਨੂੰ ਡੇਗਣ ‘ਚ ਕੁਝ ਸ਼ਰਾਰਤੀ ਤੱਥਾਂ ਦਾ ਹੱਥ ਹੈ।

ਕੋਰਟ ਨੇ ਸਪਸ਼ਟ ਕੀਤਾ ਹੈ ਕੇ ਕੋਈ ਵੀ ਸਬੂਤ ਇਲਜ਼ਾਮ ਸਾਬਿਤ ਕਰਨ ‘ਚ ਠੋਸ ਨਹੀਂ ਸੀ, ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਹਿਮ ਟਿੱਪਣੀਆਂ ਵੀ ਕੀਤੀਆਂ, ਕੋਰਟ ਨੇ ਕਿਹਾ ਕਿ ਇਸ ਮਾਮਲੇ ‘ਚ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਫੋਟੋ, ਵੀਡੀਓ ਜਾਂ ਫੋਟੋਕਾਪੀ ਨੂੰ ਜਿਸ ਤਰ੍ਹਾ ਨਾਲ ਸਾਬਿਤ ਕੀਤਾ ਗਿਆ ਉਹ ਸਬੂਤ ਦੇ ਰੂਪ ‘ਚ ਸਵੀਕਾਰ ਨਹੀਂ ਕੀਤਾ ਜਾ ਸਕਦਾ।

Related posts

ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਗਿਫਟ, ਰੀਨਾ ਰਾਏ ਨੇ ਕਰਤਾ ਵੱਡਾ ਐਲਾਨ

htvteam

ਹੁਣ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਅਮਿਤਾਭ ਹੋਏ ਪੁਰਾਣੇ, ਮੁੰਡੇ ਕੁੜੀਆਂ ਨੇ ਲੱਭ ਲਏ ਆਪਣੇ ਨਵੇਂ ਹੀਰੋ-ਹੀਰੋਇਨਾਂ!

Htv Punjabi

ਕੇਂਦਰ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਆਹ ਕਿਹੜਾ ਫੈਸਲਾ ਸੁਣਾਤਾ

htvteam