Htv Punjabi
Punjab Video

ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਵਰਕਰਾਂ ਦੀ ਕਰਤੂਤ

ਇਹ ਤਸਵੀਰਾਂ ਜਲੰਧਰ ਦੇ ਡਾ.ਬੀ.ਆਰ.ਅੰਬੇਦਕਰ ਚੌਕ ਦੀਆਂ ਨੇ, ਜਿੱਥੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਬੁੱਤ ‘ਤੇ ਸ਼ਰਧਾਂਜਲੀ ਦੇਣ ਪਹੁੰਚੇ ਦੋ ਸਿਆਸੀ ਪਾਰਟੀਆਂ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਾਜ਼ਰ ਸਨ। ਭੀੜ ਦੇ ਵਿਚਕਾਰ ਪਹਿਲਾਂ ਜਾਣ ਨੂੰ ਲੈ ਕੇ ਬਸਪਾ ਅਤੇ ‘ਆਪ’ ਦੇ ਸਮਰਥਕਾਂ ਅਤੇ ਵਰਕਰਾਂ ਵਿਚਾਲੇ ਝੜਪ ਹੋ ਗਈ। ਮੌਕੇ ‘ਤੇ ਮੌਜੂਦ ਪੁਲਿਸ ਨੇ ਕੁਝ ਵਰਕਰਾਂ ਵਿਚਾਲੇ ਹੱਥੋਪਾਈ ਹੋਣ ਤੋਂ ਬਾਅਦ ਸਥਿਤੀ ਨੂੰ ਸੰਭਾਲਿਆ।

ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੂੰ ਵੀ ਉਥੋਂ ਲੰਘਣਾ ਸੀ | ਜਿਸ ਕਾਰਨ ਮੌਕੇ ’ਤੇ ਪੁੱਜੀ ਪੁਲਿਸ ਨੇ ਮੁਸ਼ਤੈਦੀ ਵਿਖਾ ਦੋਵਾਂ ਧਿਰਾਂ ਨੂੰ ਕੰਟਰੋਲ ਕਰ ਲਿਆ ਪਰ ਇਸ ਦੌਰਾਨ 2-3 ਵਰਕਰ ਆਪਸ ’ਚ ਭਿੜ ਗਏ ਤੇ ਦੋਵਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇੱਕ ਧੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸੀ ਅਤੇ ਦੂਜਾ ਧੜਾ ਬਸਪਾ ਵਰਕਰਾਂ ਦਾ। ਹਾਲਾਂਕਿ, ਅਜੇ ਤੱਕ ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

Related posts

ਮੰਦਿਰਾਂ ‘ਚ ਆਹ ਕੀ ਹੋਣ ਲੱਗਿਆ ? ਮੁੰਡੇ ਨੇ ਸ਼ਰੇਆਮ ਹੀ ਲਾਹੀਆਂ ਸ਼ਰਮਾਂ

htvteam

ਜ਼ਮੀਨ ਦੇ ਰੌਲੇ ਨੂੰ ਲੈਕੇ 2 ਧਿਰਾਂ ਵਿਚਕਾਰ ਲੜਾ/ਈ

htvteam

ਦੇਖੋ ਕਿਵ਼ੇਂ ਆਪਣਿਆਂ ਦੀ ਗਲਤੀ ਨਾਲ ਹੀ ਸਰਹੱਦ ‘ਤੇ ਤਾਇਨਾਤ ਇਕ ਜਵਾਨ ਦੀ ਮੌਤ ਤਿੰਨ ਗੰਭੀਰ ਜ਼ਖਮੀ ਹੋਏ!

Htv Punjabi