Htv Punjabi
Punjab siyasat

ਲਓ ਬਈ ਸਰਕਾਰ ਇਕ ਹੋਰ ਵਾਅਦਾ ਮੁਕਰੀ! ਸਮਾਟ ਫੋਨ ਦੀ ਆਸ ‘ਚ ਬੈਠੇ ਨੌਜਵਾਨੋ ਵਜਾਓ ਛਣਕਣਾ, ਆਹ ਸਿਰਫ ਇਨ੍ਹਾਂ ਨੂੰ ਮਿਲੂ

ਚੰਡੀਗੜ੍ਹ : ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਪੜ੍ਹੇ ਲਿਖੇ ਬੇਰੁਜ਼ਵਾਰ ਨੌਜਵਾਨ ਕੁੜੀ ਅਤੇ ਮੁੰਡੇ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ l ਇਸ ਦਾ ਜ਼ਿਕਰ ਕਾਂਗਰਸ ਨੇ ਆਪਣੇ ਚੋਣ ਮੈਨੀਡੈਸਟੋ ਵਿੱਚ ਵੀ ਕੀਤਾ ਸੀ l ਪਰ ਹੁਣ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਈ ਹੈ l ਰਾਜ ਸਰਕਾਰ ਨੇ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ l ਯੋਜਨਾ ਦੇ ਤਹਿਤ ਹੁਣ ਸਿਰਫ਼ ਸਰਕਾਰੀ ਸਕੂਲਾਂ ਵਿੱਚ 2019-2020 ਦੇ ਦੌਰਾਨ 11ਵੀਂ ਅਤੇ 12ਵੀਂ ਜਮਾਤ ਵਿੱਚ ਪੜਨ ਵਾਲੀਆਂ ਕੁੜੀਆਂ ਨੂੰ ਸਮਾਰਟਫ਼ੋਨ ਦਿੱਤੇ ਜਾਣਗੇ l ਦਰਅਸਲ,ਕੈਪਟਨ ਸਰਕਾਰ ਨੇ 8 ਫ਼ਰਵਰੀ 2019 ਨੂੰ ਪੰਜਾਬ ਸਮਾਰਟ ਕਨੈਕਟ ਸਕੀਮ ਸੰਬੰਧੀ ਨੋਟੀਫ਼ਿਕੇਸ਼ਨ ਦੇ ਕਲਾਜ 4.0 ਅਤੇ 5.0 ਵਿਚ ਕਟੌਤੀ ਕਰ ਦਿੱਤੀ ਹੈ l
ਕਲਾਜ 4.0 ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਵਿੱਚ ਪੜ੍ਹ ਰਹੀਆਂ ਨਿਯਮਿਤ ਵਿਦਿਆਰਥਣਾਂ ਜਾ ਸਰਕਾਰੀ ਆਈਟੀਆਈ,ਪਾਲੀਟੈਕਨੀਕਲ ਜਾਂ ਕਾਲਜਾਂ ਵਿੱਚ ਅੰਡਰ ਗਰੈਜੂਏਟ ਕੋਰਸ ਦੇ ਫਾਈਨਲ ਈਅਰ ਵਿੱਚ ਪੜ੍ਹ ਰਹੀਆਂ ਨਿਯਮਿਤ ਵਿਦਿਆਰਥਣਾਂ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ, ਉਨ੍ਹਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ l ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਕਿ ਸਮਾਰਟ ਫੋਟ 11ਵੀਂ 12ਵੀਂ ਦੀ ਵਿਦਿਆਰਥਣਾਂ ਨੂੰ ਹੀ ਮਿਲਣਗੇ l
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦਾ ਆਪਣੇ ਚੋਣੀ ਘੋਸ਼ਣਾ ਪੱਤਰ ਵਿੱਚ ਕੀਤਾ ਸੀ l ਉਨ੍ਹਾਂ ਵਿੱਚੋਂ ਇੱਕ ਇੱਕ ਕਰਕੇ ਸਾਰਿਆਂ ਤੋਂ ਮੁਕਰਦੀ ਜਾ ਰਹੀ ਹੈ l ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਰਾਜ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਧੋਖਾ ਦਿੱਤਾ ਹੈ l ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਕੈਪਟਨ ਸਰਕਾਰ ਖੇਲ ਰਹੀ ਹੈ l

Related posts

ਆਹ ਪੰਡਿਤਾਂ ਨੇ ਰੱਬ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਚਾਉਣ ਲਈ ਕੱਢਿਆ ਨਵਾਂ ਢੰਗ, ਮੰਦਿਰ ‘ਚ ਆਉਣ ਵਾਲੇ ਵੀ ਕਰ ਰਹੇ ਨੇ ਆਹ ਕੰਮ

Htv Punjabi

ਅਜਿਹੇ ਲੋਕਾਂ ਤੋਂ ਬੱਚਕੇ

htvteam

ਆਹ ਦੇਖਲੋ ਖਾਕੀ ਵਰਦੀ ਵਾਲਿਆਂ ਦੀਆਂ ਕ-ਰ-ਤੂ-ਤਾਂ

htvteam

Leave a Comment