Htv Punjabi
Uncategorized

ਕਠਮੰਡੂ ‘ਚ ਚੀਨ ਦੀ ਅੰਬੈੇਸੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ, ਚੀਨ ਨੇ ਕਿਹਾ ਅਸੀਂ ਕਬਜ਼ਾ ਨਹੀਂ ਕੀਤਾ

ਨੇਪਾਲ ‘ਚ ਚੀਨ ਦੇ ਖਿਲਾਫ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਨੇਪਾਲ ਦੀ ਜ਼ਮੀਨ ‘ਤੇ ਚੀਨ ਦੇ ਕਬਜ਼ੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਰਾਜਧਾਨੀ ਕਾਠਮੰਡੂ ‘ਚ ਚੀਨੀ ਦੂਤਘਰ ਦੇ ਸਾਹਮਣੇ ਲੋਕਾਂ ਨੇ ਵਿਰੋਧ ਕੀਤਾ। ਇਸ ਦੇ ਬਾਅਦ ਚੀਨ ਦਾ ਬਿਆਨ ਸਾਹਮਣੇ ਆਇਅ ਹੈ- ਉਹਨਾਂ ਨੇ ਕਿਹਾ ਕਿ ਜ਼ਮੀਨ ‘ਤੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਹੀਂ ਕੀਤਾ। ਕੇਪੀ ਸ਼ਰਮਾ ਉਲੀ ਸਰਕਾਰ ਇਸ ਬਾਰੇ ‘ਚ ਫਿਰ ‘ਤੋਂ ਜਾਂਚ ਕਰੇ।

ਕਠਮੰਡੂ ‘ਚ ਚੀਨ ਦੀ ਐਂਬੇਸੀ ਦੇ ਬਾਹਰ ਸੈਂਕੜੇ ਲੋਕਾਂ ਨੇ ਹੱਥ ਵਿੱਚ ਬੈਨਰ ਫੜ ਕੇ ਅਤੇ ਪੋਸਟਰ ਲੈ ਕੇ ਜਿਨਪਿੰਗ ਸਰਕਾਰ ਦੀ ਵਿਸਤਾਰਵਾਦੀ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤੇ। ਇਹ ਲੋਕ ਹੁਮਲਾ ਜ਼ਿਲ੍ਹੇ ‘ਚ ਚੀਨ ਦੀ ਫੌਜ ਦੇ ਕਬਜ਼ੇ ਤੋਂ ਨਰਾਜ਼ ਸਨ। ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲੇ ਲੋਕਾਂ ‘ਚ ਜਿਆਦਾ ਵਿਦਿਆਰਥੀ ਸਨ। ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਚੀਨ ਹੁਮਲਾ ਜ਼ਿਲ੍ਹੇ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਚੁੱਕਿਆ ਹੈ, ਜਿੱਥੇ ਅਸੀਂ ਇਮਾਰਤ ਖੜੀ ਕੀਤੀ ਸੀ ਅਤੇ ਇਸ ਖੇਤਰ ਦੇ ਲੋਕਾਂ ਨੂੰ ਇੱਥੇ ਜਾਣ ਤੋਂ ਰੋੋਕਆ ਜਾਂਦਾ ਹੈ।


ਨੇਪਾਲ ‘ਚ ਆਪਣੇ ਖਿਲਾਫ ਰੋਸ ਪ੍ਰਦਰਸ਼ਨ ‘ਚ ਚੀਨ ਪਰੇਸ਼ਾਨ ਹੋਣ ਲੱਗਾ ਹੈ। ਕਠਮੰਡੂ ‘ਚ ਕਰੀਬ ਤਿੰਨ ਘੰਟੇ ਚੱਲੇ ਵਿਰੋਧ ਪ੍ਰਦਰਸ਼ਨ ਦੇ ਬਾਅਦ ਚੀਨੀ ਦੂਤਘਰ ਤੋਂ ਇਕ ਬਿਆਨ ਜਾਰੀ ਕਰਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ,’’ ਅਸੀਂ ਇਹ ਸਾਫ ਦੱਸਣਾ ਚਾਹੁੰਦੇ ਹਾਂ ਕਿ ਚੀਨ ਨੇ ਜੋ ਨਿਰਮਾਣ ਕੀਤਾ ਹੈ ਉਹ ਆਪਣੀ ਸਰਹੱਦ ‘ਤੇ ਕੀਤਾ ਹੈ, ਨੇਪਾਲ ਸਰਕਾਰ ਨੂੰ ਇਸ ਬਾਬਤ ਆਪਣੀ ਜਾਂਚ ਦੀ ਤਸਵੀਰ ਸਾਫ ਕਰਨੀ ਚਾਹੀਦੀ ਹੈ।

Related posts

ਹਾਕੀ ਖਿਡਾਰਨ ਵਲੋਂ ਇਕ ਨੌਜਵਾਨ ਦੇ ਕੀਤੇ ਕਤਲ ਦੇ ਮਾਮਲੇ ‘ਚ 4 ਗ੍ਰਿਫਤਾਰ

htvteam

ਘਰਵਾਲੇ ਸਾਹਮਣੇ ਬੇਗ਼ਾਨੇ ਪੁੱਤ ਨੇ ਕੁੱਟੀ ਜਨਾਨੀ ?

htvteam

ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !

admin