ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੇ ਪਿੰਡ ਨੰਗਲ ਪਨਵਾ ਵਿਖੇ 30 ਸਾਲ ਦੀ ਅਮਨਦੀਪ ਕੌਰ ਆਪਣੇ ਘਰਵਾਲੇ ਮਨਜੀਤ ਸਿੰਘ ਅਤੇ ਚਾਰ ਸਾਲ ਦੇ ਬੱਚੇ ਨਾਲ ਰਹਿ ਰਹੀ ਸੀ | ਅਮਨਦੀਪ ਦਾ ਜੇਠ ਕੁਲਦੀਪ ਸਿੰਘ ਬਾਊ ਜਿਸਦਾ ਵਿਆਹ ਨਹੀਂ ਸੀ ਹੋਇਆ ਘਰ ਵੀ ਵੰਡ ਨੂੰ ਲੈ ਕੇ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਸੀ |
ਬੀਤੇ ਦਿਨੀ ਬਾਅਦ ਦੁਪਹਿਰ ਮਨਜੀਤ ਸਿੰਘ ਆਪਣੇ ਕਿਸੇ ਕੰਮ ਲਾਗਲੇ ਪਿੰਡ ਨਾਗ ਕਲਾਂ ਗਿਆ ਹੋਇਆ ਸੀ | ਪਿਛੇ ਘਰ ‘ਚ ਉਸਦੀ ਘਰਵਾਲੀ ਅਮਨਦੀਪ ਕੌਰ ਤੇ ਪੁੱਤ ਮੌਜੂਦ ਸਨ। ਦੂਸਰੇ ਕਮਰੇ ‘ਚ ਉਸ ਦਾ ਵੱਡਾ ਭਰਾ ਕੁਲਦੀਪ ਸਿੰਘ ਵੀ ਘਰ ‘ਚ ਹੀ ਸੀ।
ਸ਼ਾਮ ਵੇਲੇ ਜਦ ਮਨਜੀਤ ਸਿੰਘ ਘਰ ਵਾਪਿਸ ਪਰਤਿਆ ਤਾਂ ਕਮਰੇ ਅੰਦਰ ਦਾ ਖ਼ੌਫ਼ਨਾਕ ਮੰਜ਼ਰ ਦੇਖ ਉਹ ਚੀਕਾਂ ਮਾਰ ਮਾਰ ਰੋਣ ਲੱਗ ਪਿਆ |
