Htv Punjabi
Punjab

ਸਰਕਾਰ ਦੀ ਇੱਥੇ ਪਾਣੀ ਲਈ ਨਵੀ ਪਾਲਸੀ ਸੁਣ ਲਓ, ਧਿਆਨ ਰੱਖਿਓ ਕਿਤੇ ਉਂਝ ਹੀ ਨਾ ਰਗੜੇ ਜਾਇਓ!

ਜਲੰਧਰ : ਵਾਟਰ ਮੀਟਰ ਪਾਲਿਸੀ ਨੂੰ ਲਾਗੂ ਕਰਨ ਤੋਂ ਪਹਿਲਾਂ ਦਰਾਂ ਨੂੰ ਤਰਕਸ਼ੀਲ ਬਣਾਉਣ ਦੇ ਲਈ ਗਠਿਤ ਕਮੇਟੀ ਦੀ ਸਿਫਾਰਿਸ਼ ਤੇ ਅਮਲ ਕੀਤਾ ਗਿਆ ਤਾਂ ਨਵੇਂ ਸਾਲ ਵਿੱਚ ਪੰਜ ਮਰਲੇ ਦੇ ਸਿੰਗਲ ਸਟੋਰੀ ਮਕਾਨ ਮਾਲਕਾਂ ਨੂੰ ਪਾਣੀ ਪਹਿਲਾਂ ਦੀ ਤਰ੍ਹਾਂ ਮਿਲ ਸਕਦਾ ਹੈ l ਹਾਲਾਂਕਿ ਇਸਦੇ ਲਈ ਸ਼ਰਤ ਇਹ ਹੋਵੇਗੀ ਕਿ ਉਹ ਮਹੀਨੇ ਵਿੱਚ ਸਿਰਫ਼ 10 ਹਜ਼ਾਰ ਲੀਟਰ ਪਾਣੀ ਦਾ ਇਸਤੇਮਾਲ ਕਰਨਗੇ l ਜੇਕਰ ਪਾਣੀ ਦੀ ਖਪਤ ਵੱਧਦੀ ਹੈ ਤਾਂ ਪਾਣੀ ਅਤੇ ਸੀਵਰੇਜ਼ ਦੇ 150 ਰੁਪਏ ਫਿਕਸ ਅਤੇ ਮਕਾਨ ਮਾਲਿਕ ਜਿੰਨਾ ਪਾਣੀ ਖਪਤ ਕਰਨਗੇ ਉਸਦਾ ਤੈਅ ਦਰਾਂ ਤੇ ਬਿਲ ਦੇਣਾ ਹੋਵੇਗਾ l ਪੰਜ ਮਰਲੇ ਦੇ ਸਿੰਗਲ ਸਟੋਰੀ ਮਕਾਨਾਂ ਲਈ ਇਹ ਵੀ ਤੈਅ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਤਦ ਹੀ ਛੂਟ ਮਿਲੂਗੀ ਜੇਕਰ ਉਹ ਛੇ ਮਹੀਨੇ ਦੇ ਅੰਦਰ ਮੀਟਰ ਲਗਾ ਲੈਣ l ਜੇਕਰ ਉਹ ਛੇ ਮਹੀਨੇ ਵਿੱਚ ਮੀਟਰ ਨਹੀਂ ਲਗਾਉਂਦੇ ਤਾਂ ਅਗਲੇ ਤਿੰਨ ਮਹੀਨਿਆਂ ਦੇ ਲਈ ਉਨ੍ਹਾਂ ਨੂੰ ਪਾਣੀ ਅਤੇ ਸੀਵਰੇਜ ਦਾ 100 ਰੁਪਏ ਮਹੀਨਾਂ ਦੇਣਾ ਹੋਵੇਗਾ, ਪਰ ਜੇਕਰ ਅਗਲੇ ਤਿੰਨ ਮਹੀਨਿਆਂ ਵਿੱਚ ਵੀ ਮੀਟਰ ਨਹੀਂ ਲੰਗਦਾ ਤਾਂ ਫਿਕਸ ਚਾਰਜਸ ਪਤੀ ਮਹੀਨਾ ਤਿੰਨ ਸੋ ਰੁਪਏ ਲਗਣਗੇ l ਖਪਤ ਦਾ ਬਿਲ ਵੀ ਵਸੂਲ ਕੀਤਾ ਜਾਵੇਗਾ l ਕਮੇਟੀ ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਪੁੱਡਾ ਅਤੇ ਟਰੱਸਟ ਦੀ ਕਲੋਨੀਆਂ ਤੇ ਪਾਲਸੀ ਲਾਗੂ ਨਹੀਂ ਹੋਵੇਗੀ l

Related posts

ਪਾਰਕ ‘ਚ ਐਵੇਂ ਅੱਠ ਦਾ ਆਠਾ ਬਣਾਕੇ ਸੈਰ ਕਰੋ, ਹੋਏਗੀ ਕਮਾਲ

htvteam

ਕੋਰੋਨਾ ਦੀ ਡਿਊਟੀ ਤੇ ਤੈਨਾਤ ਥਾਣੇਦਾਰ ਦੀ ਹੋਈ ਮੌਤ, ਪੁਲਿਸ ਨੂੰ ਪਈਆਂ ਭਾਜੜਾਂ

Htv Punjabi

ਨਵੀ ਵਿਆਹੀ ਘਰਵਾਲੀ ਦੇ ਸਾਹਮਣੇ ਘਰਵਾਲੇ ਦੇ ਮਾਰੀਆਂ ਗੋਲੀਆਂ

htvteam

Leave a Comment