ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਨਾਲ ਅਜਿਹਾ ਭਾਣਾ ਵਰਤ ਗਿਆ ਜਿਸ ਨੂੰ ਸੁਣ ਕੇ ਪਿੰਡ ਰਹਿ ਰਹੇ ਉਸਦੇ ਪਰਿਵਾਰ ਵਾਲਿਆਂ ਦੀਆਂ ਚੀਕਾਂ ਨਿਕਲ ਗਈਆਂ,, ਹਾਲੇ ਉਸ ਨੇ ਵਿਦੇਸ਼ ਦੀ ਧਰਤੀ ਤੇ ਪੈਰ ਹੀ ਰੱਖਿਆ ਸੀ। ਉਸ ਨੂੰ ਕੀ pta ਸੀ ਉਸ ਦੀ ਕਿਸਮਤ ਚ ਅਜਿਹਾ ਕੁਝ ਲਿਖਿਆ ਸੀ। ਤੇ ਸਾਹਾਂ ਦਾ ਨਬੇੜਾ ਵਿਦੇਸ਼ ਦੇ ਵਿੱਚ ਆ ਕੇ ਹੋਣਾ ਸੀ,,ਤਾਜ਼ਾ ਮਾਮਲਾ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਕਸਬਾ ਭਿੱਖੀ ਵਿੰਡ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ (32 ਸਾਲਾ) ਹਰਵਿੰਦਰ ਸਿੰਘ ਦੀ ਵਿਦੇਸ਼ (ਪੁਰਤਕਾਲ) ਵਿੱਚ ਮੌਤ ਹੋ ਗਈ,,ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਅਜੇ ਵਿਦੇਸ਼ ਵਿੱਚ ਗਏ ਤਕਰੀਬਨ 20 ਦਿਨ ਹੀ ਹੋਏ ਸੀ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਪਵਨਦੀਪ ਕੌਰ ਅਤੇ ਮਾਂ ਸੁਖਬੀਰ ਕੌਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਉਸ ਦੀ ਅਚਾਨਕ ਮੌਤ ਹੋ ਗਈ ਉਹਨਾਂ ਦੱਸਿਆ ਕਿ ਹਰਵਿੰਦਰ ਸਿੰਘ ਆਪਣੇ ਪਰਿਵਾਰ ਦੀ ਖਾਤਰ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਵਿੱਚ ਗਿਆ ਸੀ ਪਰੰਤੂ ਉਸਦਾ ਇਸ ਤਰਾਂ ਪਰਿਵਾਰ ਨੂੰ ਛੱਡ ਕੇ ਚਲੇ ਜਾਣਾ ਉਹਨਾਂ ਲਈ ਵੱਡਾ ਘਾਟਾ ਹੈ,,,,,,,,,,
ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਹਰਵਿੰਦਰ ਸਿੰਘ ਦੀ ਲਾਸ਼ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਖੈਰ ਦੇਖਿਆ ਜਾਵੇ ਤਾਂ ਵੀ ਡੇ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਸਾਹਮਣੇ ਆ ਰਿਹਾ ਪਰ ਜਦੋਂ ਕਿਸੇ ਨੌਜਵਾਨ ਦੇ ਨਾਲ ਵਿਦੇਸ਼ ਵਿੱਚ ਜਾ ਕੇ ਅਜਿਹਾ ਭਾਣਾ ਵਾਪਰ ਜਾਂਦਾ ਤਾਂ ਪਿੱਛੇ ਪਰਿਵਾਰ ਰੋਂਦਾ ਕੁਰਲਾਉਂਦਾ ਰਹਿ ਜਾਂਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
