ਪੰਜਾਬ ਹੁਣ ਵਿਦੇਸ਼ੀ ਮੁਲਕਾਂ ਵਾਂਗ ਬਣਨਾ ਸ਼ੁਰੂ ਹੋ ਗਿਆ, ਜਿਵੇਂ ਵਿਦੇਸ਼ਾਂ ਚ ਕੁੜੀਆਂ ਦੇ ਜਿਸਮਾਂ ਦੇ ਸੌਦੇ ਇਕ ਆਮ ਜਿਹੀ ਗੱਲ਼ ਹੋ ਗਈ ਐ ਉਥੇ ਹੀ ਪੰਜਾਬ ਚ ਵੀ ਅਜਿਹਾ ਕੁਝ ਹੋਣਾ ਹੁਣ ਮਾਮੂਲੀ ਗੱਲ ਹੋ ਗਈ ਐ… ਖ਼ਬਰ ਬਠਿੰਡਾ ਤੋ ਸਾਹਮਣੇ ਆ ਰਹੀ ਐ ਜਿਥੇ ਬਸ ਸਟੈਂਡ ਦੇ ਨੇੜੇ ਦੇਹ ਵਪਾਰ ਦਾ ਧੰਦਾ ਸ਼ਰੇਆਮ ਚਲਦਾ ਏ ਜਿਸ ਦਾ ਵਿਰੋਧ ਨੇੜੇ ਰਹਿੰਦੇ ਪਰਿਵਾਰ ਵਲੋਂ ਕੀਤਾ ਜਾ ਰਿਹਾ ਸੀ।
ਪਰ ਗੱਲ਼ ਇੰਝ ਹੋਈ ਕਿ ਜਿਸ ਪਰਿਵਾਰ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਉਨਾਂ ਦੀ ਕੁਝ ਕੁੜੀਆਂ ਮੁੰਡਿਆਂ ਵਲੋਂ ਮਿਲ ਕੇ ਕੁੱਟਮਾਰ ਕੀਤੀ ਗਈ ਤੇ ਸਿਰ ਤੱਕ ਪਾੜ ਦਿੱਤੇ।… ਮਤਲਵ ਕਿ ਦੇਹ ਵਪਾਰ ਦੇ ਧੰਦੇ ਨੂੰ ਰੋਕਣਾ ਸਾਰੇ ਪਰਿਵਾਰ ਨੂੰ ਮਾੜਾ ਪੈ ਗਿਆ… ਹੈਰਾਨੀ ਦੀ ਗੱਲ ਇਹ ਐ ਕਿ ਉਸ ਪਰਿਵਾਰ ਦਾ ਇਕ ਅਪਾਹਜ ਬਜ਼ੁਰਗ ਸੀ ਜਿਸ ਨੂੰ ਕੁਝ ਲੋਕਾਂ ਨੇ ਘੜੀਸ ਘੜੀਸ ਕੇ ਸੜਕ ਤੇ ਲਿਆ ਕੇ ਕੁੱਟਿਆ। ਜੋ ਆਪਣਾ ਦਰਦ ਖੁਦ ਕੈਮਰੇ ਅੱਗੇ ਬਿਆਨ ਕਰ ਰਹੇ ਨੇ।
ਦੂਜੇ ਪਾਸੇ ਪਰਿਵਾਰ ਦਾ ਹਾਲ ਚਾਲ ਜਾਣਨ ਲਈ ਬਠਿੰਡਾ ਸ਼ਹਿਰੀ ਤੋ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਨ ਗਰਗ ਵਲੋਂ ਹਸਪਤਾਲ ਪਹੁੰਚੇ ਤੇ ਪੁਲਸ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਭ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਐ।।।
ਫਿਲਹਾਲ ਕੁੱਟਮਾਰ ਦੌਰਾਨ ਜੋ ਵਿਅਕਤੀ ਜ਼ਖ਼ਮੀ ਹੋਏ ਸਨ ਉਨਾਂ ਨੂੰ ਹਸਪਤਾਲ ਇਲਾਜ਼ ਲਈ ਭਰਤੀ ਕਰਵਾ ਦਿੱਤਾ ਗਿਆ ਹੈ.. ਪਰ ਅਜੇ ਇਸ ਮਾਮਲੇ ਚ ਪੁਲਿਸ ਵਲੋਂ ਕੋਈ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
