ਭਾਰਤ ਅਤੇ ਚੀਨ ਦੀ ਫੌਜ ਦੇ ਵਿੱਚ ਇਕ ਵਾਰ ਫਿਰ ਸਰਹੱਦ ‘ਤੇ ਝੜਪ ਹੋਈ ਹੈ। ਈਸਟਰਨ ਲੱਦਾਖ ‘ਚ ਪੇਂਗੋਂਗ ਝੀਲ਼ ਇਲਾਕੇ ਦੇ ਨਜ਼ਦੀਕ ਦੋਹਾਂ ਦੇਸ਼ਾਂ ਦੀਆਂ ਫੋਜਾਂ ਦੇ ਸੈਨਿਕ 29-30 ਅਗਸਤ ਦੀ ਰਾਤ ਨੂੰ ਆਹਮੋ-ਸਾਹਮਣੇ ਆਏ। ਦੀਨ ਦੀ ਫੌਜ ਦੇ ਜਵਾਨਾਂ ਨੇ ਇੱਥੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਸੈਨਿਕਾਂ ਨੇ ਨਾਕਾਮ ਕਰ ਦਿੱਤਾ।
ਜਾਰੀ ਬਿਆਨ ਦੇ ਅਨੁਸਾਰ 29 ਅਗਸਤ ਦੀ ਰਾਤ ਨੂੰ ਚੀਨੀ ਫੌਜ ਦੇ ਜਵਾਨਾਂ ਨੇ ਪਿਛਲੀ ਬੈਠਕਾਂ ‘ਚ ਜਿਹੜਾ ਸਮਝਾਉਤਾ ਹੋਇਆ ਸੀ ਉਸ ਨੂੰ ਤੋੜਿਆ ਅਤੇ ਲੱਦਾਖ ਦੇ ਨਜ਼ਦੀਕ ਹਾਲਤ ਨੂੰ ਬਚਲਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਭਾਰਤੀ ਜਵਾਨਾਂ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਅਤੇ ਪੇਂਗੋਂਗ ਲੇਕ ਦੇ ਦੱਖਣੀ ਕਿਨਾਰੇ ‘ਤੇ ਚੀਨ ਦੀਆਂ ਫੌਜਾਂ ਨੂੰ ਘੁਸਪੈਠ ਕਰਨ ਤੋਂ ਰੋਕ ਦਿੱਤਾ।