Htv Punjabi
India

ਫਿਲਮਾਂ ਤੇ ਨਾਟਕਾਂ ਦੀ ਮੁੜ ਸ਼ੁਰੂ ਹੋਵੇਗੀ ਸ਼ੂਟਿੰਗ, ਕੇਂਦਰ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਦੇਸ਼ ‘ਚ ਕਰੋਨਾ ਸੰਕਟ ਦੇ ਚੱਲਦਿਆਂ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਦੇ ਚਲਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੂਟਿੰਗ ਸਬੰਧੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਨੇ ਕਿਹਾ ਹੈ ਕਿ ਹੁਣ ਸ਼ੂਟਿੰਗ ਮੁੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਕਾਬਿਕੇਗੌਰ ਹੈ ਕਿ ਕਰੋਨਾ ਮਾਹਾਮਾਰੀ ਦੇ ਚਲਦਿਆਂ ਕਿਸੇ ਵੀ ਤਰਾਂ ਦੀ ਸ਼ੂਟਿੰਗ ‘ਤੇ ਰੋਕ ਲਗਾ ਦਿੱਤੀ ਗਈ ਸੀ।

ਸ਼ੂਟਿੰਗ ਦੇ ਕੁਝ ਨਵੇਂ ਦਿਸ਼ਾ ਨਿਰਦੇਸ਼ਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਪਰ ਜੋ ਸ਼ੂਟਿੰਗ ਸਮੇਂ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਹੋਵੇਗਾ ਉਸ ਨੂੰ ਮਾਸਕ ਨਾ ਪਾਉੇਣ ਦੀ ਇਜ਼ਾਜਤ ਦਿੱਤੀ ਜਾਵੇਗੀ। ਇਸ ਦੇ ਨਾਲ ਉਹਨਾਂ ਵੱਲੋਂ ਸ਼ੂਟਿੰਗ ਦੌਰਾਨ ਪੂਰੀ ਸਾਵਧਾਨੀ ਵਰਤਣ ਦੀ ਗੱਲ ਵੀ ਕੀਤੀ ਗਈ ਹੈ।

Related posts

ਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!

Htv Punjabi

ਸਾਵਧਾਨ!!!ਟਿਕ-ਟੌਕ ਪ੍ਰੋ ਬਾਰੇ ਹੋਇਆ ਵੱਡਾ ਖੁਲਾਸਾ, ਲਿੰਕ ਡਾਊਨਲੋਡ ਹੁੰਦਿਆਂ ਹੀ ਕਰ ਦੇਵੇਗਾ ਕੂੰਡਾ!!

Htv Punjabi

ਪਟਿਆਲੇ ‘ਚ ਪੁਲਿਸੀਆਂ ਨਾਲ ਪਿਆ ਸੀ ਨਿਹੰਗਾਂ ਦਾ ਪੰਗਾ, ਇੱਧਰ ਜਨਾਨੀਆਂ ਨੂੰ ਡਰਾ ਗਿਆ ਪਾਗਲ ਜਿਹਾ ਬੰਦਾ 

Htv Punjabi