Htv Punjabi
Punjab Video

ਭੱਠਾ ਮਾਲਕ ਨੇ ਦੇਖੋ ਕੀ ਕਰਤਾ

ਸਮਰਾਲਾ ਦੇ ਪਿੰਡ ਹੇਡੋਂ ਵਿਖੇ ਉਸ ਵੇਲੇ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋ ਇੱਕ ਭੱਠਾ ਮਾਲਕ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਬਦਮਾਸ਼ੀ ਕੀਤੀ ਤੇ ਬੰਧੂਆ ਮਜ਼ਦੂਰਾਂ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਡੀ.ਸੀ ਅਤੇ ਹੋਰ ਅਧਿਕਾਰੀਆਂ ਨੂੰ ਅਪਸ਼ਬਦ ਬੋਲੇ ਗਏ। ਭੱਠੇ ਤੋਂ ਰਿਹਾਅ ਹੋਏ ਮਜ਼ਦੂਰਾਂ ਨੇ ਆਪਣੀ ਹੱਡਬੀਤੀ ਦੱਸੀ।

ਸਮਰਾਲਾ ਦੇ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਲੁਧਿਆਣਾ ਦੇ ਡੀਸੀ ਨੂੰ ਸ਼ਿਕਾਇਤ ਮਿਲੀ ਸੀ ਕਿ ਹੇਡੋਂ ਦੇ ਆਰ.ਕੇ ਭੱਠੇ ਉਪਰ ਮਜ਼ਦੂਰਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਇਸ ਸ਼ਿਕਾਇਤ ਦੀ ਜਾਂਚ ਲਈ ਉਹਨਾਂ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਜਿਵੇਂ ਹੀ ਉਹ ਭੱਠੇ ‘ਤੇ ਗਏ ਤਾਂ ਭੱਠਾ ਮਾਲਕ ਰਮੇਸ਼ ਖੁੱਲਰ ਨੇ ਡੀਸੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਉਨ੍ਹਾਂ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਭੱਠਾ ਮਾਲਕ ਰਮੇਸ਼ ਕੁਮਾਰ ਖੁੱਲਰ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਬਾਰੇ ਡਾਕਟਰ ਨੇ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹੋ ,,,,,,,,,ਦੇਖਿਆ ਜਾਵੇ ਤਾਂ ਲੋਕਾਂ ਦੀ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਹੁਣ ਉਹਨਾਂ ਨੂੰ ਕਿਸੇ ਦਾ ਵੀ ਕੋਈ ਖੌਫ ਨਹੀਂ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਘਰ ‘ਚ ਵੜੇ ਬੰਦੇ, ਜਨਾਨੀ ਨੇ ਲਏ ਦਰਵਾਜ਼ੇ

htvteam

ਸਕੇ ਦਾਦੇ ਨੇ ਮੁਟਿਆਰ ਪੋ/ਤੀ ਨਾਲ ਟੱਪੀਆਂ ਸ/ਰੀਰ/ਕ ਹੱਦਾਂ !

htvteam

ਨਿੱਜੀ ਸਕੂਲਾਂ ਦੀਆਂ ਫੀਸਾਂ ਦੇ ਮਾਮਲੇ ‘ਚ ਦਾਇਰ ਕੇਸ ‘ਚ ਫੈਸਲਾ ਹਾਈਕੋਰਟ ਨੇ ਕੀਤਾ ਸੁਰੱਖਿਅਤ, ਹਾਲਫਨਾਮਾ ਦਾਇਰ!

Htv Punjabi

Leave a Comment