ਅਕਸਰ ਸੁਣਦੇ ਆ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਤੇ ਅੱਜ ਇਸਦੀ ਤਸਵੀਰ ਵੀ ਸਾਹਮਣੇ ਆ ਗਈ,, ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਵਿਅਕਤੀ ਬੈਡ ਤੇ ਪਏ ਨੂੰ ਦੇਖ ਰਹੇ ਹੋ ਦਰਅਸਲ ਇਹ ਤਾਂ ਸਮਝੋ ਰੱਬ ਨੂੰ ਪਿਆਰਾ ਹੋ ਗਿਆ ਸੀ। ਪਰ ਡਾਕਟਰਾਂ ਨੇ ਇਸ ਦੀ ਛਾਤੀ ਦੱਬ ਦੱਬ ਕੇ ਉਸ ਨੂੰ ਠੀਕ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਕੀ ਇਸ bsf ਜਵਾਨ ਦੇ ਮੁੜ ਸਾਹ ਚੱਲ ਪਏ,,,,,
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਮੁਹੱਬਤ ਪਾਲ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਅੰਬਾਦਾਸ ਭੋਪਸੇ ਨੂੰ ਕਲਾਨੌਰ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਉਹਨਾਂ ਦੱਸਿਆ ਕਿ ਜਿਸ ਸਮੇਂ ਉਕਤ ਵਿਅਕਤੀ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਉਸ ਵਕਤ ਉਸ ਦੀ ਹਾਲਤ ਬਹੁਤ ਹੀ ਖਰਾਬ ਸੀ। ਉਹਨਾਂ ਦੱਸਿਆ ਕਿ ਇੱਕ ਸਮਾਂ ਰਿਹਾ ਕਿ ਮਰੀਜ਼ ਦੇ ਦਿਲ ਨੇ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਕਰੀਬ ਇੱਕ ਘੰਟਾ ਤੱਕ ਮਰੀਜ਼ ਨੂੰ ਸੀ ਪੀ ਆਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸੀ ਪੀ ਆਰ ਦੇਣ ਤੋਂ ਬਾਅਦ ਮਰੀਜ਼ ਦੀ ਦਿਲ ਨੇ ਇੱਕ ਵਾਰ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ ਬੀਐਸਐਫ ਜਵਾਨ ਕੀ ਹਾਲਤ ਅੱਗੇ ਨਾਲੋਂ ਬਿਹਤਰ ਹੈ,,,,
ਖੈਰ ਬਰਸਾਤ ਦਾ ਮੌਸਮ ਹੈ ਇਸ ਕਰਕੇ ਲੋਕਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਅਤੇ ਝਾੜ ਝੰਬਿਆਂ ਦੇ ਵਿੱਚ ਬਿਲਕੁਲ ਵੀ ਨਾ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
