Htv Punjabi
Crime Punjab Video

ਮਾਪੇ ਹੋਏ ਕੁਮਾਪੇ ! ਦਰਬਾਰ ਸਾਹਿਬ ਚ ਬੱਚਾ ਛੱਡਣ ਦਾ ਅਸਲ ਸੱਚ !

ਸੱਚਖੰਡ ਸਾਹਿਬ ਚ ਮਾਪੇ ਬੱਚੇ ਨੂੰ ਲਵਾਰਿਸ ਛੱਡ ਕੇ ਹੋਏ ਸੀ ਫਰਾਰ
ਸ਼੍ਰੋਮਣੀ ਕਮੇਟੀ ਵੱਲੋਂ ਬੱਚੇ ਨੂੰ ਪਿੰਗਲਵਾੜੇ ਨੂੰ ਸੌਂਪ ਦਿੱਤਾ
ਬੱਚਾ ਮੰਦ ਬੁੱਧੀ ਸੀ ਜਿਸ ਦੇ ਚਲਦੇ ਉਸਦੇ ਪਰਿਵਾਰ ਨੇ ਛੱਡਿਆ
ਬੱਚੇ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਦਿੱਤੀ ਪ੍ਰਤੀਕਿਰਿਆ
ਸ਼੍ਰੋਮਣੀ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਉਸ ਬੱਚੇ ਦੇ ਪਰਿਵਾਰ ਨੂੰ ਲੱਭਿਆ ਗਿਆ ਤਾਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ,,,,,,,ਪਰਿਵਾਰ ਨੇ ਦੱਸਿਆ ਕਿ ਉਹ ਮੋਗਾ ਦੇ ਰਹਿਣ ਵਾਲੇ ਹਨ ਤੇ ਉਹਨਾਂ ਦਾ ਬੱਚਾ ਮੰਦ ਬੁੱਧੀ ਸੀ ਜਿਸ ਦੇ ਚਲਦੇ ਉਹ ਗੁਰੂ ਘਰ ਵਿੱਚ ਛੱਡ ਕੇ ਚਲੇ ਗਏ ਸਨ ਉਹ ਆਪਣੀ ਗਲਤੀ ਮੰਨਦੇ ਹਨ,,,,,,,

ਅੰਮ੍ਰਿਤਸਰ ਪਿਛਲੇ ਦਿਨੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਲਵਾਰਸ ਹਾਲਤ ਵਿੱਚ ਇੱਕ ਪਰਿਵਾਰ ਵੱਲੋਂ ਆਪਣਾ ਬੱਚਾ ਛੱਡਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦ ਸੀਸੀਟੀਵੀ ਵੀਡੀਓ ਵੀ ਸਾਫ਼ ਦਿਖਾਈ ਦੇ ਰਹੀ ਸੀ ਜਿਸ ਵਿੱਚ ਇੱਕ ਬੰਦਾ ਤੇ ਇੱਕ ਔਰਤ ਜਿਨਾਂ ਵੱਲੋਂ ਇੱਕ ਬੱਚੀ ਨੂੰ ਚੁੱਕਿਆ ਹੋਇਆ ਹੈ ਤਾਂ ਇੱਕ ਲੜਕੇ ਨੂੰ ਆਪਣੇ ਨਾਲ ਲੈ ਕੇ ਆ ਰਹੇ ਹਨ। ਬਾਅਦ ਵਿੱਚ ਉਹ ਗੁਰੂ ਘਰ ਦੀ ਪਰਿਕਰਮਾ ਦੇ ਵਿੱਚ ਬੱਚੇ ਨੂੰ ਛੱਡ ਕੇ ਤੇ ਛੋਟੀ ਬੱਚੀ ਨੂੰ ਨਾਲ ਲੈ ਕੇ ਬੰਦਾ ਤੇ ਔਰਤ ਫਰਾਰ ਹੋ ਗਏ ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਦਾ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਾ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਚਾਇਲਡ ਵੈਲਫੇਅਰ ਸੋਸਾਇਟੀ ਦੀ ਸਹਾਇਤਾ ਦੇ ਨਾਲ ਇਸ ਬੱਚੇ ਨੂੰ ਪਿੰਗਲਵਾੜੇ ਨੂੰ ਸੋਪ ਦਿੱਤਾ। ਪਤਾ ਲੱਗਾ ਕਿ ਇਹ ਬੱਚਾ ਮੰਦ ਬੁੱਧੀ ਸੀ ਜਿਸ ਦੇ ਚਲਦੇ ਸ਼੍ਰੋਮਣੀ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਬੱਚੇ ਦੇ ਪਰਿਵਾਰ ਦੀ ਭਾਲ ਕੀਤੀ ਗਈ ਤਾਂ ਇਹ ਬੱਚੇ ਦੇ ਪਰਿਵਾਰ ਦਾ ਪਤਾ ਲੱਗਾ ਇਹ ਬੱਚੇ ਦਾ ਪਰਿਵਾਰ ਮੋਗੇ ਦਾ ਰਹਿਣ ਵਾਲਾ ਹੈ ਜਦੋਂ ਇਹਨਾਂ ਨੂੰ ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਲਿਆਂਦਾ ਗਿਆ ਤਾਂ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੱਚੇ ਦੇ ਦਾਦੇ ਨੇ ਦੱਸਿਆ ਕਿ ਇਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਹ ਬੱਚਾ ਮੰਦ ਬੁੱਧੀ ਹੈ ਤੇ ਇਸ ਦੀ ਉਮਰ ਨੌ ਸਾਲ ਦੇ ਕਰੀਬ ਹੈ।

ਉਹਨਾਂ ਕਿਹਾ ਕਿ ਮੇਰੀ ਨੂੰਹ ਨੇ ਕਿਹਾ ਕਿ ਅਸੀਂ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤੇ ਇਸ ਨੂੰ ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਛੱਡ ਆਈਏ ਜਿਸ ਤੋਂ ਬਾਅਦ ਅਸੀਂ ਉਹਨੂੰ ਇੱਥੇ ਲੈ ਕੇ ਆਏ ਤੇ ਇਸ ਨੂੰ ਛੱਡ ਗਏ ਸਾਨੂੰ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਸੀਂ ਆਪਣੀ ਗਲਤੀ ਮੰਨਦੇ ਹਾਂ ਉਥੇ ਹੀ ਬੱਚੇ ਦੀ ਮਾਂ ਚਰਨਜੀਤ ਕੌਰ ਨੇ ਦੱਸਿਆ ਕਿ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ ਤਾਂ ਇਸ ਬੱਚੇ ਦੀ ਸਾਂਭ ਸੰਭਾਲ ਨਹੀਂ ਕਰ ਸਕਦੀ ਸੀ ਕਿਉਂਕਿ ਇਹ ਬੱਚਾ ਮੰਦ ਬੁੱਧੀ ਸੀ ਤੇ ਮੈਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਇਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਜਿਸ ਦੇ ਚਲਦੇ ਅਸੀਂ ਇਸ ਨੂੰ ਇਥੇ ਛੱਡ ਕੇ ਅਸੀਂ ਗਲਤੀ ਮੰਨਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਬੱਚਾ ਪਿੰਗਲਵਾੜੇ ਵਿੱਚ ਹੀ ਰਹਿ ਕੇ ਆਪਣੇ ਜਿੰਦਗੀ ਬਤੀਤ ਕਰੇ

ਉੱਥੇ ਹੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਇੱਕ ਲਵਾਰਸ ਹਾਲਤ ਵਿੱਚ ਇੱਕ ਪਰਿਵਾਰ ਆਪਣਾ ਬੱਚਾ ਗੁਰੂ ਘਰ ਦੀ ਪ੍ਰਕਰਮਾ ਵਿੱਚ ਛੱਡ ਕੇ ਚਲਾ ਗਿਆ ਸੀ ਜਿਸ ਨੂੰ ਅਸੀਂ ਪੁਲਿਸ ਪ੍ਰਸ਼ਾਸਨ ਤੇ ਚਾਇਲਡ ਵੈਲਫੇਅਰ ਸੋਸਾਇਟੀ ਦੀ ਸਹਾਇਤਾ ਦੇ ਨਾਲ ਪਿੰਗਲਵਾੜੇ ਨੂੰ ਸੋਪ ਦਿੱਤਾ ਸੀ ਉਹਨਾਂ ਕਿਹਾ ਕਿ ਅਸੀਂ ਇਸ ਬੱਚੇ ਦੇ ਪਰਿਵਾਰ ਦੀ ਪਾਲਕੀ ਤੇ ਇਸ ਬੱਚੇ ਦੇ ਪਰਿਵਾਰ ਨੂੰ ਇੱਥੇ ਲੈ ਕੇ ਆਏ ਹਾਂ ਤੇ ਇਹ ਮੋਗੇ ਦੇ ਰਹਿਣ ਵਾਲੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਮੰਦ ਬੁੱਧੀ ਸੀ ਜਿਸ ਦਾ ਪਾਲਣ ਪੋਸ਼ਣ ਕਰਨ ਵਿੱਚ ਇਹ ਪਰਿਵਾਰ ਅਸਮਰਥ ਸੀ ਜਿਸਦੇ ਤੇ ਚਲਦੇ ਉਹ ਇੱਥੇ ਛੱਡ ਗਏ ਤੇ ਹੁਣ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਜੋ ਵੀ ਬੰਨਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਸ ਮੰਦ ਬੁੱਧੀ ਬੱਚੇ ਨੂੰ ਪਿੰਗਲਵਾੜੇ ਵੱਲੋਂ ਬੜੇ ਪਿਆਰ ਦੇ ਨਾਲ ਇਹਦੀ ਦੇਖਰੇਖ ਕੀਤੀ ਜਾ ਰਹੀ ਹੈ ਤੇ ਇਸਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਬੱਚੇ ਨੂੰ ਪਿੰਗਲਵਾੜੇ ਵਿੱਚ ਇੱਕ ਪਰਿਵਾਰ ਵਾਂਗ ਪੂਰਾ ਪਿਆਰ ਦਿੱਤਾ ਜਾ ਰਿਹਾ ਹੈ ਜਿੱਥੇ ਲੋਕ ਰੱਬ ਕੋਲੋਂ ਪੁੱਤ ਦੀ ਦਾਤ ਮੰਗਦੇ ਹਨ ਪਰ ਉੱਥੇ ਹੀ ਕੁਝ ਪਰਿਵਾਰ ਅਜਿਹੇ ਹਨ ਜੋ ਪੁੱਤਾਂ ਨੂੰ ਲਵਾਰਸ ਹਾਲਤ ਵਿੱਚ ਛੱਡ ਕੇ ਚਲੇ ਜਾਂਦੇ ਹਨ ਜਿਸ ਦੀ ਸਾਂਭ ਸੰਭਾਲ ਹੁਣ ਪਿੰਗਲਵਾੜਾ ਕਰ ਰਿਹਾ ਹੈ ਪਿੰਗਲਵਾੜੇ ਦੇ ਵਿੱਚ ਲਵਾਰਸ ਅਨਾਥ ਤੇ ਜਤੀਮ ਬੱਚਿਆਂ ਦੀ ਦੇਖਰੇਖ ਤੇ ਪਾਲਣ ਪੋਸ਼ਣ ਕੀਤਾ ਜਾਂਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਕਾਲਜ ਦਾ ਪ੍ਰੋਫੈਸਰ ਅਤੇ ਪੁਰਾਣੀ ਵਿਦਿਆਰਥਣ ਮਿਲੇ ਨਸ਼ੇ ਦੀ ਹਾਲਤ ‘ਚ, ਦੇਖਕੇ ਪੁਲਿਸ ਵਾਲਿਆਂ ਦੀ ਅੱਖਾਂ ਖੁਲੀਆਂ ਰਹਿ ਗਈਆਂ

Htv Punjabi

ਦੁਕਾਨਾਂ ਤੇ ਦਫਤਰ ‘ਚ ਅਜਿਹੀਆਂ ਦਲੇਰ ਕੁੜੀਆਂ ਨੂੰ ਦਿਓ ਮੌਕੇ; ਦੇਖੋ ਵੀਡੀਓ

htvteam

ਬਾਂਸ ਵਾਗੂੰ ਨਹੀਂ ਦਿਨਾਂ ‘ਚ ਸਫੈਦੇ ਵਾਗੂੰ ਵੱਧੇਗਾ ਕੱਦ ਸੁਣੋ ਨੁਸਕਾ

htvteam

Leave a Comment