Htv Punjabi
Punjab

ਪਿੰਡ ਵਾਸੀਆਂ ਵੱਲੋਂ ਮਤਾ ਪਾ ਕੇ ਲਏ ਵੱਡੇ ਫੈਸਲੈ, ਦਿੱਲੀ ਨੂੰ ਕੂਚ

ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਅਗੌਲ ਦੇ ਸਮੂਹ ਨਿਵਾਸੀਆਂ ਨੇ, 26 ਜਨਵਰੀ ਦੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਇਕਜੁੱਟਤਾ ਦਿਖਾਉਂਦੇ ਹੋਏ ਵੱਡੇ ਫੈਸਲੇ ਲਏ ਹਨ। ਭਾਵੇਂ ਕਿ ਇਸ ਪਿੰਡ ਦੇ ਕਿਸਾਨ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਵਿੱਚ ਅਪਣਾ ਯੋਗਦਾਨ ਪਾ ਰਹੇ ਸਨ। ਪਰ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਇਕ ਸਾਜਿਸ਼ ਤਹਿਤ ਕਿਸਾਨੀ ਘੋਲ ਨੂੰ ਬਦਨਾਮ ਕਰਨ ਅਤੇ ਕਿਸਾਨਾਂ ਤੇ ਭਾਜਪਾ ਦੇ ਗੁੰਡਿਆਂ ਅਤੇ ਪੁਲਿਸ ਨੇ ਨੰਗਾ ਨਾਚ ਕੀਤਾ ਹੈ। ਇਸ ਕਾਰਨ ਜਿਥੇ ਸਾਰੇ ਦੇਸ਼ ਵਿੱਚ ਸਰਕਾਰ ਦੇ ਖਿਲਾਫ ਗੁੱਸਾ ਪਰਗਟ ਹੋਇਆ ਹੈ। ਉਥੇ ਵੀ ਪਿੰਡ ਅਗੌਲ ਦੇ ਕਿਸਾਨਾਂ, ਨੌਜਵਾਨਾਂ ਅਤੇ ਮਜ਼ਦੂਰਾਂ ਵਿਚ ਵੀ ਰੋਹ ਭੜਕਿਆ ਹੈ। ਜਿਸ ਕਾਰਨ ਸਮੁੱਚੇ ਪਿੰਡ ਨੇ ਮੋਦੀ ਸਰਕਾਰ ਖਿਲਾਫ਼ ਸਖਤ ਨਾਹਰੇਬਾਜੀ ਕੀਤੀ ਅਤੇ ਅੰਦੋਲਨ ਦੇ ਹੱਕ ਵਿੱਚ ਫੈਸਲੇ ਲੈਂਦਿਆਂ ਕਿਹਾ ਕਿ ਹਰ ਘਰ ਵਿੱਚੋਂ ਇੱਕ ਹਫਤੇ ਲਈ 20 ਕਿਸਾਨਾਂ ਦਾ ਜਥਾ ਭੇਜਿਆ ਜਾਵੇਗਾ। ਇਕ ਸੌ ਰੁਪਏ ਵਿਘਾ ਦੇ ਹਿਸਾਬ ਨਾਲ ਢਾਲ ਇਕੱਠੀ ਕੀਤੀ ਗਈ ਜੋ ਬੰਦਾ ਕਿਸੇ ਕਾਰਨ ਧਰਨੇ ਵਿਚ ਨਹੀਂ ਜਾ ਸਕਦਾ, ਉਹ ਅਪਣੀ ਜਗ੍ਹਾ ਬੰਦੇ ਦਾ ਪ੍ਰਬੰਧ ਖੁਦ ਕਰੇਗਾ। ਧਰਨੇ ਦੌਰਾਨ ਜੇਕਰ ਕਿਸੇ ਦੇ ਟਰੈਕਟਰ ਟਰਾਲੀ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਸਾਰਾ ਪਿੰਡ ਮਿਲ ਕੇ ਉਸ ਨੂੰ ਠੀਕ ਕਰਵਾਏਗਾ। ਧਰਨੇ ਤੇ ਗਏ ਜਥੇ ਦਾ ਪਿੱਛੋਂ ਸਾਰਾ ਕੰਮ ਸਾਰਾ ਪਿੰਡ ਮਿਲ ਕੇ ਦੇਖੇਗਾ।

ਇਸ ਦੌਰਾਨ ਸਾਬਕਾ ਫੌਜੀਆਂ ਦੀ ਸੰਸਥਾ ਸੇਵਾ ਪੰਜਾਬ ਦੇ ਪ੍ਰੈਸ ਸਕੱਤਰ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਹੀ ਸਰਦਾਰ ਓਂਕਾਰ ਸਿੰਘ ਜਰਨਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ 26 ਨਵੰਬਰ ਤੋਂ ਹੀ ਦਿੱਲੀ ਸਿੰਘੂ ਬਾਰਡਰ ਤੇ ਧਰਨੇ ਦੀ ਅਗਵਾਈ ਕਰ ਰਹੇ ਹਨ। ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਪਿੰਡ ਵਿੱਚੋਂ ਜਥੇ ਭੇਜਣ ਜੰਗੀ ਪੱਧਰ ਤੇ ਕੰਮ ਕਰ। ਜਦੋਂ ਕੁੰਡਲੀ ਬਾਰਡਰ ਤੇ ਮੀਂਹ ਨਾਲ ਬਿਸਤਰੇ ਭਿੱਜ ਗਏ ਸਨ ਤਾਂ ਪਿੰਡ ਵਿੱਚੋਂ ਨੌਜਵਾਨਾਂ ਨੇ ਡੇਢ ਸੌ ਰਜਾਈਆਂ ਗੱਦੇ ਇਕੱਠੇ ਕਰ ਕੇ ਭੇਜੇ ਸਨ। ਲੰਗਰ ਲਈ ਦੁੱਧ ਅਤੇ ਹੋਰ ਰਾਸ਼ਣ ਪਾਣੀ ਪਿੰਡ ਵੱਲੋਂ ਹਰ ਜਥੇ ਦੇ ਨਾਲ ਭੇਜੀਆ ਜਾ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਪਰਧਾਨ ਨਰਿੰਦਰ ਸਿੰਘ ਅਤੇ ਕਿਸਾਨ ਗੁਰਮੀਤ ਸਿੰਘ ਕਿਸਾਨ ਨੇ ਸਰਕਾਰ ਤੋਂ ਸਖਤ ਸ਼ਬਦਾਂ ਵਿਚ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਅਤੇ ਸਰਕਾਰ ਦੇ ਕਿਸਾਨਾਂ ਪ੍ਰਤੀ ਅਪਣਾਏ ਹਿੱਟਲਰਸਾਹੀ ਰਵੱਈਏ ਦੀ ਨਿੰਦਿਆ ਕੀਤੀ ਤੇ ਕਿਸਾਨ ਸੰਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਐਲਾਨ ਕੀਤਾ।

Related posts

ਆਹ ਸੀ ਨਨਕਾਣਾ ਸਾਹਿਬ ਹਮਲੇ ਦਾ ਮੁੱਖ ਕਾਰਨ…..

Htv Punjabi

ਦੇਖੋ ਦੁਬਈ ਜਾਕੇ ਪਾਇਲਟ ਲਈ ਜਹਾਜ਼ ਮੰਗਣ ਵਾਲੇ ਪੰਜਾਬੀ ਮੁੰਡੇ ਨਾਲ Live ਗੱਲਬਾਤ

Htv Punjabi

ਪਾਣੀ ਨਾਲ ਡੁੱਬਿਆ ਪੰਜਾਬ ਦਾ ਆਹ ਵੱਡਾ ਸ਼ਹਿਰ

htvteam