ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤ ਦਾ, ਜਿੱਥੇ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ @ ਫਰੀਦੀ ਨੇ ਆਪਣੇ ਮਾਮੇ ਰਣਜੀਤ ਸਿੰਘ ਤੇ ਉਸਦੇ ਪੁੱਤਰ ਸੁਖਬੀਰ ਸਿੰਘ ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਕਿਸੇ ਗੱਲ ਨੂੰ ਲੈਕੇ ਉਸਦੀ ਆਪਣੇ ਮਾਮੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਕਰਕੇ ਉਸਦੇ ਮਾਮੇ ਨੇ ਪਹਿਲਾਂ ਵੀ ਇਸਤੇ ਮਾਮਲਾ ਦਰਜ਼ ਕਰਵਾਇਆ ਸੀ ਤੇ ਹਮਲਾ ਵੀ ਕੀਤਾ ਸੀ |
