Htv Punjabi
Punjab Video

ਥਾਣੇਦਾਰ ਹੋਵੇ ਤਾਂ ਇਹੋ ਜਿਹਾ ਵਰਨਾ ਨਾ ਹੋਵੇ, ਐਨਆਰਆਈ ਪੰਜਾਬੀ ਦੀ, ਅੰਗਰੇਜ਼ੀ ਬੋਲਕੇ ਕਰਤੀ ਬੋਲਤੀ ਬੰਦ, ਫੇਰ ਅੰਗਰੇਜ਼ੀ ਘੋਟਦੇ ਪੰਜਾਬੀ ਨੂੰ ਜੋੜਨੇ ਪਏ ਹੱਥ !

ਫਰੀਦਕੋਟ (ਗੁਰਜੀਤ ਰੁਮਾਣਾ): ਤੁਸੀਂ ਹੁਣ ਤੱਕ ਕਰਫਿਊ ‘ਚ ਪੰਜਾਬ ਪੁਲਿਸ ਨੂੰ ਸੜਕਾਂ ‘ਤੇ ਘੁੰਮਣ ਵਾਲੇ ਲੋਕਾਂ ਦੇ ਪੁੜੇ ਸੇਕਦੀ ਅਤੇ ਉਨ੍ਹਾਂ ਦੀਆਂ ਡੰਡ ਬੈਠਕਾਂ ਲਗਾਵਾਉਂਦੇ ਹੋਏ ਹੀ ਦੇਖਿਆ ਹੋਵੇਗਾ, ਪਰ ਪਰ ਹੁਣ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਸੁਣ ਤੇ ਪੜ੍ਹਕੇ ਤੁਹਾਨੂੰ ਲੱਗੇਗਾ ਕਿ ਜਿਵੇਂ ਕੋਰੋਨਾ ਕਰਫਿਊ ਦੌਰਾਨ ਸੜਕ ‘ਤੇ ਪੁਲਿਸ ਵੱਲੋਂ ਕੋਈ ਸਮਾਗਮ ਕਰਵਾਇਆ ਹੋਵੇ ਤੇ ਉਸ ਵਿੱਚ ਪੁਲਿਸ ਲੋਕਾਂ ਨੂੰ ਇੱਜ਼ਤ ਮਾਣ ਦੇ ਰਹੀ ਹੈ। ਅਸੀਂ ਅਜਿਹਾ ਅਸੀਂ ਏਸ ਲਈ ਕਹਿ ਰਹੇ ਹਾਂ ਕਿਉਂਕਿ ਸ਼ਹਿਰ ਫਰੀਦਕੋਟ ਦੇ ਥਾਣਾ ਸ਼ਿਟੀ ਦੇ ਐੱਸਐੱਚਓ ਵੱਲੋਂ ਕਰਫਿਊ ਦੌਰਾਨ ਬਾਹਰ ਘੁੰਮਣ ਵਾਲੇ ਲੋਕਾਂ ਦਾ ਗਲਾਂ ‘ਚ ਸੈਨੇਟਾਈਜ ਕੀਤੇ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹੈ, ਐੱਸਐੱਚਓ ਸਾਹਿਬ ਉਨ੍ਹਾਂ ਲੋਕਾਂ ਨੂੰ ਦੇਸ਼ ਦੇ ਜਿੰਮੇਵਾਰ ਨਾਗਰਿਕ ਦੱਸਦੇ ਹੋਏ ਉਨ੍ਹਾਂ ਦੇ ਕੰਮ ਬਾਰੇ ਪੁੱਛਣ ਤੋਂ ਬਾਅਦ ਉਨ੍ਹਓ ਦੇ ਪੈਂਰੀ ਹੱਥ ਲਗਾਉਣ ਲਈ ਹੱਥ ਬੰਨ੍ਹ ਕੇ ਤਲਰੇ ਪਾਉਂਦੇ ਵੀ ਸਾਫ ਦਿਖਾਈ ਦਿੱਤੇ, ਇਸ ਦੌਰਾਨ ਪੰਜਾਬ ਪੁਲਿਸ ਦੇ ਇਸ ਥਾਣੇਦਾਰ ਨੇ ਚਿੱਬ ਕੱਢਵੀਂ ਅੰਗਰੇਜ਼ੀ ਬੋਲਦੇ ਹੋਏ ਇੱਕ ਐੱਨਆਰਆਈ ਦੀ ਲਾਹ ਪਾਹ ਵੀ ਕੀਤੀ। ਥਾਣੇਦਾਰ ਨੇ ਇਸ ਸਾਰੇ ਮਾਮਲੇ ਦੀ ਆਪ ਖੁਦ ਵੀਡੀਓਗ੍ਰਾਫੀ ਵੀ ਕਾਰਵਾਈ ਤੇ ਇਸ ਅਨੋਖੇ ਸਨਮਾਨ ਨੂੰ ਪੂਰਾ ਜਲੂਸ ਕੱਢਣਾ ਕਰਾਰ ਦਿੱਤਾ।

ਕੁੱਲ ਮਿਲਾਕੇ ਇਸ ਸਾਰੇ ਮਾਮਲੇ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਉਣ ‘ਤੇ ਇੰਝ ਲੱਗਦੈ ਕਿ ਪੰਜਾਬ ਪੁਲਿਸ ਕੋਰੋਨਾ ਕਰਫਿਊ ‘ਚ ਬਾਹਰ ਘੁੰਮਣ ਵਾਲਿਆਂ ਦੇ ਡੰਡੇ ਮਾਰ ਮਾਰ ਕੇ ਥੱਕ ਗਈ ਐ, ਤੇ ਹੁਣ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦਾ ਇਹ ਨਵਾਂ ਤਰੀਕਾ ਲੱਭਿਆ। ਜਿਸ ਨਾਲ ਸ਼ਾਇਦ ਲੋਕ ਪੁਲਿਸ ਦੀ ਗੱਲ ਮੰਨ ਕੇ ਆਪਣੇ ਘਰਾਂ ਅੰਦਰ ਰਹਿਣ ਅਤੇ ਕੋਰੋਨਾ ਵਾਇਰਸ ਦੀ ਮਾਰ ਤੋਂ ਬਚ ਸਕਣ

ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ਕਿ ਹੋਰ ਕੀ ਕੀ ਖੁਲਾਸੇ ਕੀਤੇ ਨੇ ਇੰਜੀਨੀਅਰ ਮਨਵਿੰਦਰ ਸਿੰਘ ਨੇ

 

Related posts

ਰੱਖੜੀ ਵਾਲੇ ਦਿਨ ਚਲਦੀ ਬਸ ‘ਚ ਮੁੰਡੇ ਬਣੇ ਬੇਗ਼ੈਰਤ; ਦੇਖੋ ਵੀਡੀਓ

htvteam

ਦਿਵਾਲੀ ਵਾਲੇ ਦਿਨ ਆਹ ਕੀ ਹੋਇਆ…

htvteam

ਆਹ ਜਟਾਵਾਂ ਰਗੜਕੇ ਖਾਓ ਬੀਪੀ ਕਰਕੇ ਹੋਣ ਵਾਲੇ ਰੋਗ ਭੁੱਲ ਜਾਓ

htvteam

Leave a Comment