ਲਿਓਨਲ ਮੇਸੀ ਨੇ ਆਪਣੇ ਬਾਰਸੀਲੋਨਾ ਛੱਡਣ ‘ਤੇ ਲਗਾਈ ਗਈਆਂ ਕਿਆਸਰਾਈਆਂ ਨੂੰ ਸ਼ੁੱਕਰਵਾਰ ਖਤਮ ਕਰ ਦਿੱਤਾ। ਉਹ ਇਸ ਸਾਲ ਅਤੇ ਇਸ ਕਲੱਬ ਦੇ ਲਈ ਖੇਡਣਗੇ। ਮੇਸੀ ਬਾਰਸਿਲੋਨਾ ਦੇ ਖਿਲਾਫ ਕਾਨੂੰਨੀ ਲੜਾਈ ਨਹੀਂ ਲੜਨਾ ਚਾਹੁੰਦੇ। ਇਸ ਲਈ ਉਹਨਾਂ ਨੇ ਇਹ ਫੈਸਲਾ ਲਿਆ ਹੈ। ਮੇਸੀ ਨੇ ਕਿਹਾ ਹੈ ਕਿ ਮੈਂ ਖੁਸ਼ ਨਹੀਂ ਸੀ, ਇਸ ਲਈ ਕਲੱਬ ਛੱਡਣਾ ਚਾਹੁੰਦਾ ਸੀ ਪਰ ਮੈਂਨੂੰ ਅਜਿਹਾ ਕਰਨ ਨਹੀਂ ਦਿੱਤਾ ਗਿਆ। ਮੈਂ ਕਾਨੂੰਨ ਦੀ ਲੜਾਈ ਨਹੀਂ ਲੜਨਾ ਚਾਹੁੰਦਾ। ਇਸ ਲਈ ਮੈਂ ਇਸ ਸਾਲ ਰੁਕਣ ਦਾ ਫੈਸਲਾ ਕੀਤਾ।
ਮੇਸੀ ਨੇ ਇਸ ਮੌਕੇ ਕਲੱਬ ਦੀ ਤਰੀਫ ਵੀ ਕੀਤੀ ਉਹਨਾਂ ਨੇ ਕਿਹਾ ਮੈਂ ਇਸ ਕਲੱਬ ਨਾਲ ਪਿਆਰ ਕਰਦਾ ਹਾਂ, ਇਸ ਕਲੱਬ ਨੇ ਮੈਂਂਨੂੰ ਬਹੁਤ ਕੁੱਝ ਦਿੱਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕੇ ਮੈਂਨੂੰ ਯਕੀਨ ਸੀ ਕੇ ਮੈਂ ਕਲੱਬ ਛੱਡਣ ਦੇ ਲਈ ਅਜ਼ਾਦ ਹਾਂ ਕਿਉਕਿ ਪ੍ਰਧਾਨ ਨੇ ਕਿਹਾ ਸੀ ਕੇ ਸੀਜ਼ਨ ਖਤਮ ਹੋਣ ਤੋਂ ਬਾਅਦ ਉਹ ਕਲੱਬ ਛੱਡਣ ਦਾ ਫੈਸਲਾ ਲੈ ਸਕਦੇ ਹਨ। ਪਰ ਹੁਣ ਉਹ ਇਸ ਤੱਥ ਦਾ ਅਧਾਰ ਬਣਾ ਰਹੇ ਹਨ ਕੇ ਉਹਨਾਂ ਨੇ 10 ਜੂਨ ਤੋਂ ਪਹਿਲਾਂ ਕਲੱਬ ਛੱਡਣ ਦੀ ਗੱਲ ਨਹੀਂ ਸੀ ਕੀਤੀ।
lioਅਰਜਟੀਨਾ ਦੇ 33 ਸਾਲ ਦੇ ਇਸ ਖਿਡਾਰੀ ਨੇ ਕਿਹਾ ਹੈਕਿ ਜਦੋਂ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਾਰਸਿਲੋਨਾ ਛੱਡਣ ਦੇ ਫੈਸਲੇ ਦੇ ਬਾਰੇ ‘ਚ ਦੱਸਿਆ ਤਾਂ ਉਹ ਰੋਣ ਲੱਗ ਗਏ। ਮੇਰੇ ਬੱਚੇ ਬਾਰਸਿਲੋਨਾ ਨਹੀਂ ਛੱਡਣਾ ਚਾਹੁੰਦੇ ਅਤੇ ਨਾ ਹੀ ਉਹ ਆਪਣਾ ਸਕੂਲ ਛੱਡਣਾ ਚਾਹੁੰਦੇ ਹਨ।