Htv Punjabi
Uncategorized

ਸੁਸ਼ਾਂਤ ਕੇਸ: ਸੀਬੀਆਈ ਨੂੰ ਸ਼ੱਕ-ਪੋਸਟਮਾਰਟਮ ਸਹੀ ਨਹੀਂ ਹੋਇਆ ਜਾਂ ਫਿਰ ਰਿਪੋਰਟ ‘ਚ ਗੜਬੜ?

ਐਕਟਰ ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਸੀਬੀਆਈ ਦੀ ਜਾਂਚ ਤੇਜ਼ ਹੋ ਗਈ ਹੈ, ਸੁਸ਼ਾਂਤ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਅਤੇ ਅੇਕਸਪਰਟ ਦੀ ਟੀਮ ਤੋਂ ਸੀਬੀਆਈ ਦੇ ਅਫਸਰ ਪੁੱਛਗਿੱਛ ਕਰਨਗੇ। ਸੀਬੀਆਈ ਨੂੰ ਸ਼ੱਕ ਹੈ ਕੇ ਪੋਸਟਮਾਟਮ ਸਹੀ ਨਹੀਂ ਹੋਇਆ ਜਾਂ ਫਿਰ ਰਿਪੋਰਟ ‘ਚ ਗੜਬੜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕੇ ਸੀਬੀਆਈ ਮੁੰਬਈ ਪੁਲਿਸ ਤੋਂ ਵੀ ਸਵਾਲ ਜਵਾਬ ਕਰੇਗੀ, ਪੁਲਿਸ ਤੋਂ ਪੁਛਿਆ ਜਾਵੇਗਾ ਕੇ ਉਹਨਾਂ ਨੇ ਦੂਸਰੇ ਡਾਕਟਰਾਂ ਜਾਂ ਅੇਕਸਪਟਰਾਂ ਨਾਲ ਸੰਪਰਕ ਕਿਓ ਨਹੀਂ ਕੀਤਾ।


ਸੀਬੀਆਈ ਦੇ ਅਨੁਸਾਰ, ਪੋਸਟਮਾਰਟਮ ਰਿਪੋਰਟ ‘ਚ ਸ਼ਾਇਦ ਹੀ ਕੋਈ ਦੱਸਿਆ ਗਿਆ ਹੈ ਕਿ ਸੁਸ਼ਾਂਤ ਦੇ ਸਰੀਰ ਨੇ ਮੌਤ ‘ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕੀਤੀ। ਇਸ ਤੋਂ ਬਿਨ੍ਹਾਂ ਸੀਬੀਆਈ ਵੱਲੋਂ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।


ਬੀਤੇ ਦਿਨੀਂ ਸ਼ੇਖਰ ਸੁਮਨ ਵੱਲੋਂ ਸੁਸ਼ਾਂਤ ਦੀ ਮੌਤ ਤੋਂ ਬਾਅਦ ਅਵਾਜ਼ ਬੁਲੰਦ ਕੀਤੀ ਗਈ ਸੀ ਉਹਨਾਂ ਕਿਹਾ ਕਿ ਉਸ ਵੱਲੋਂ ਸੁਸਾਈਡ ਨਹੀਂ ਕੀਤਾ ਗਿਆ। ਸ਼ੇਖਰ ਸੁਮਨ ਨੇ ਰੀਆ ਚਕਰਵਰਤੀ ‘ਤੇ ਵੀ ਸਵਾਲ ਚੁੱਕੇ ਹਨ। ਉਹਨਾ ਨੇ ਕਿਹਾ ਜੇਕਰ ਤੁਸੀਂ ਕਿਸੇ ਦੇ ਨਾਲ ਪਿਆਰ ਕਰਦੇ ਹੋਏ ਤਾਂ ਘੱਟ ਤੋਂ ਘੱਟ ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਕੁੱਝ ਸਮਾਂ ਬਿਤਾਉਣਾ ਚਾਹੀਦਾ ਹੈ, ਪਰ ਰੀਆ ਵੱਲੋਂ ਯੂਟਰਨ ਲੈ ਲਿਆ ਗਿਆ। ਇੰਨਾਂ ਹੀ ਨਹੀਂ ਰੀਆ ਵੱਲੋਂ ਹਿੰਦੋਸਤਾਨ ਦਾ ਸਭ ਤੋਂ ਮਹਿੰਗਾ ਵਕੀਲ ਹਾਇਰ ਕੀਤਾ ਗਿਆ ਹੈ ਜਦ ਕੇ ਉਹਨਾਂ ਦੀ ਸਲਾਨਾ ਇਨਕਮ ੧੪ ਲੱਖ ਦੱਸੀ ਜਾ ਰਹੀ ਹੈ, ਅਜਿਹੇ ‘ਚ ਸਵਾਲ ਵੀ ਲਾਜ਼ਮੀ ਹਨ ਕੇ ਉਹਨਾਂ ਨੂੰ ਇੰਨਾਂ ਮਹਿੰਗਾ ਵਕੀਲ ਕੋਣ ਸਪਾਂਸਰ ਕਰ ਰਿਹਾ ਹੈ

Related posts

ਇੱਕ ਜਗ੍ਹਾ ਦੋ ਵਾਰ ਕਿਵੇਂ ਡਿੱਗ ਸਕਦੀ ਹੈ ਬਿਜਲੀ ,ਇਹ ਦੇਖੋ ਬਿਜਲੀ ਡਿੱਗਣ ਦੇ ਹੈਰਾਨੀਜਨਕ ਤੱਥ!

Htv Punjabi

ਜਦੋਂ ਬੀਚ ‘ਤੇ ਹੋਣ ਲੱਗੀਆਂ ਇਹ ਹਰਕਤਾਂ, ਤਾਂ ਲੋਕਾਂ ਨੇ ਬੁਲਾਈ ਪੁਲਿਸ

Htv Punjabi

ਕੋਰੋਨਾ : ਅਮਰੀਕਾ ਨੇ ਦਿੱਤੀ ਚੀਨ ਨੂੰ ਨਤੀਜੇ ਭੁਗਤਣ ਦੀ ਧਮਕੀ, ਇੱਕ ਇੱਕ ਅਮਰੀਕੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ : ਟਰੰਪ

Htv Punjabi