ਉੱਤਰਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ‘ਚ ਐਤਵਾਰ ਦੇਰ ਰਾਤ ਇਕ ਜੀਪ ਦਰੱਖਤ ਨਾਲ ਜਾ ਟਕਰਾਈ। ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ੳੇੁਹ ਸਾਰੇ ਆਪਸ ‘ਚ ਰਿਸ਼ਤੇਦਾਰ ਸਨ ਅਤੇ ਵਿਆਹ ਸਮਾਗਮ ਤੋਂ ਮੁੜ ਰਹੇ ਸਨ। ਮ੍ਰਿਤਕਾਂ ‘ਚ ਕਾਂਸਟੇਬਲ ਸੰਦੀਪ ਯਾਦਵ (29) ਵੀ ਸ਼ਾਮਿਲ ਹੈ। ਉਹਨਾਂ ਦੀ ਮੰਗਣੀ ਕਰੀਬ ਢਾਈ ਵਜੇ ਹੋਈ ਸੀ ਅਤੇ ਰਾਤ ਕਰੀਬ 11:30 ਵਜੇ ਇਹ ਹਾਦਸਾ ਵਾਪਰ ਗਿਆ।
ਪੁਲਿਸ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਖਜਹਿਰੀ ਪਿੰਡ ਦਾ ਰਹਿਣ ਵਾਲਾ ਸੀ। ਸੰਦੀਪ ਆਪਣੇ ਮੰਗਣੇ ਦੇ ਬਾਅਦ ਭਰਾ ਅਖਿਲੇਸ਼, ਤਿੰਨ ਰਿਸ਼ਤੇਦਾਰ ਰਾਹੁਲ, ਪੱਪੂ ਅਤੇ ਇਕ ਹੋਰ ਸੰਦੀਪ ਦੇ ਨਾਲ ਪੱਟੀ ਤਹਿਸੀਲ ਦੇ ਕੁੰਦਨਪੁਰ ਪਿੰਡ ‘ਚ ਵਿਆਹ ਸਮਾਗਮ ਤੋਂ ਚਲੇ ਗਏ, ਵਿਆਹ ਵੱਡੇ ਭਰਾ ਦੀ ਸਾਲੀ ਦਾ ਸੀ।
ਵਾਪਸੀ ‘ਚ ਪਿਪਰੀ ਖਾਲਸਾ ਮੋੜ ‘ਤੇ ਤੇਜ਼ ਰਫਤਾਰ ਜੀਪ ਦਰਖੱਤ ਨਾਲ ਜਾ ਟਕਰਾਈ, ਜੀਪ ਬੁਰੀ ਤਰ੍ਹਾਂ ਭੰਨੀ ਗਈ, ਦਰਵਾਜੇ ਨੂੰ ਗੈਸ ਕਟਰ ਨਾਲ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਸੰਦੀਪ 2013 ਬੈਂਚ ਦੇ ਕਾਂਸਟੇਬਲ ਸਨ। ਹਾਲੇ ਉਹਨਾਂ ਦੀ ਪੋਸਟਿੰਗ ਮਓ ਜਿਲੇ ‘ਚ ਹੋਈ ਸੀ। ਇਸ ਮਾੜੀ ਘਟਨਾ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਸੋਗ ਦਾ ਮਹੌਲ ਹੈ।