Htv Punjabi
Uncategorized

ਕਰੋਨਾ ਦੇ ਵਧਦੇ ਮਾਮਲੇ: ਜਲੰਧਰ ‘ਚ ਪੁਲਿਸ ਨੇ ਫੇਰ ਲਿਆ ਵੱਡਾ ਫੈਸਲਾ, ਗਲੀਆਂ ਬਾਜ਼ਾਰਾਂ ਤੇ ਹਸਪਤਾਲ ਦਾ ਬਦਲਿਆ ਮਾਹੌਲ!

ਜਲੰਧਰ : ਜਲੰਧਰ ਵਿੱਚ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਦੇ ਕਈ ਰੂਪ ਦੇਖਣ ਨੂੰ ਮਿਲੇl ਹਸਪਤਾਲ ਵਿੱਚ ਦਾਖਲ ਕੋਰੋਨਾ ਪੀੜਿਤਾਂ ਦੀ ਮੰਗਲਕਾਮਨਾ ਕੀਤੀ ਗਈ ਤਾਂ ਸੜਕਾਂ ਤੇ ਕਰਫਿਊ ਦਾ ਉਲੰਘਨ ਕਰਨ ਵਾਲਿਆਂ ਤੇ ਸਖ਼ਤੀ ਕੀਤੀ ਗਈ l ਹਾਲਾਂਕਿ ਸ਼ਹਿਰ ਦੇ ਕਈ ਤੰਗ ਬਜ਼ਾਰਾਂ ਅਤੇ ਗਲੀਆਂ ਵਿੱਚ ਖਾਸ ਕਰ ਗੋਪਾਲ ਨਗਰ, ਮੁਹੱਲਾ ਕਰਾਰ ਖਾਂ, ਸ਼ਕਤੀਨਗਰ, ਅਲੀ ਮੁਹੱਲਾ, ਰੈਣਕ ਬਜ਼ਾਰ ਮਿਲਾਪ ਚੌਂਕ ਅਤੇ ਫਗਵਾੜਾ ਗੇਟ ਇਲਾਕਿਆਂ ਵਿੱਚ ਲੋਕਾਂ ਦੀ ਚਹਿਲ ਪਹਿਲ ਆਮ ਦਿਨਾਂ ਵਰਗੀ ਹੀ ਸੀ l
ਦਰਅਸਲ, ਸ਼ਹਿਰ ਵਿੱਚ ਕਰਫਿਊ ਲੱਗੇ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ l ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਹਨ ਕਿ ਸੁਧਰਨ ਦਾ ਨਾਮ ਹੀ ਨਹੀਂ ਲੈ ਰਹੇ l ਸ਼ੁਕੱਰਵਾਰ ਨੂੰ ਕਰਫਿਊ ਦੇ ਦੌਰਾਨ ਜਿੱਥੇ ਸੜਕਾਂ ਤੇ ਸਖ਼ਤੀ ਦਿਖ ਰਹੀ ਸੀ, ਉੱਥੇ ਗਲੀ ਬਜ਼ਾਰਾਂ ਵਿੱਚ ਲੋਕ ਜਮ ਕੇ ਕਰਫਿਊ ਦਾ ਉਲੰਘਨ ਕਰ ਰਹੇ ਸਨ l ਗੋਪਾਲ ਨਗਰ, ਮੁਹੱਲਾ ਕਰਾਰ ਖਾਂ, ਸ਼ਕਤੀਨਗਰ, ਅਲੀ ਮੁਹੱਲਾ, ਰੈਣਕ ਬਜ਼ਾਰ, ਮਿਲਾਪ ਚੌਂਕ ਅਤੇ ਫਗਵਾੜਾ ਗੇਟ ਸਹਿਤ ਸ਼ਹਿਰ ਦੇ ਕਈ ਤੰਗ ਬਜ਼ਾਰਾਂ ਅਤੇ ਗਲੀਆਂ ਵਿੱਚ ਲੋਕਾਂ ਦੀ ਚਹਿਲ ਪਹਿਲ ਆਮ ਦਿਨਾਂ ਵਰਗੀ ਹੀ ਸੀ l ਉੱਥੇ ਕਈ ਦੁਕਾਨਾਂ ਵੀ ਖੁੱਲੀਆਂ ਸਨ, ਜਿੱਥੋਂ ਲੋਕ ਸਰੀਰਿਕ ਦੂਰੀ ਦਾ ਧਿਆਨ ਕੀਤੇ ਬਿਨਾਂ ਸਮਾਨ ਲੈ ਰਹੇ ਸਨ l ਪੁਲਿਸ ਦਾ ਹੂਟਰ ਸੁਣਦੇ ਹੀ ਲੋਕ ਘਰਾਂ ਵਿੱਚ ਭੱਜ ਖੜੇ ਹੁੰਦੇ ਪਰ ਉਨ੍ਹਾਂ ਦੇ ਜਾਂਦੇ ਹੀ ਫਿਰ ਤੋਂ ਸੜਕਾਂ ਤੇ ਆ ਜਾਂਦੇ l ਕਈ ਜਗ੍ਹਾ ਤੇ ਪੁਲਿਸ ਨੇ ਖੁੱਲੀ ਦੁਕਾਨਾਂ ਨੂੰ ਬੰਦ ਕਰਵਾਇਆ ਅਤੇ ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਘਰ ਵਾਪਸ ਭੇਜਿਆ l
ਸ਼ਹੀਦ ਬਾਬੂ ਲਾਭ ਸਿੰਘ ਸਿਵਿਲ ਹਸਪਤਾਲ ਜਲੰਧਰ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇਲਾਜ ਦੇ ਲਈ ਸਾਰਥਕ ਪਹਿਲ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਚੀਨੀ ਮਿੱਟੀ ਦੇ ਮਗ ਦੇਣ ਦਾ ਕੰਮ ਸ਼ੁਰੂ ਕੀਤਾ ਹੈ l ਇਨ੍ਹਾਂ ਮਗਾਂ ਤੇ ਗੈਟ ਵੈਲ ਸੂਨ ਲਿਖਿਆ ਹੋਇਆ ਹੈ l ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਨਾਲ ਨਿੱਜੀ ਸਾਂਝ ਵਧਾ ਕੇ ਉਨ੍ਹਾਂ ਵਿੱਚ ਪ੍ਰਸ਼ਾਸਨ ਅਤੇ ਹਸਪਤਾਲ ਅਮਲੇ ਦੇ ਪ੍ਰਤੀ ਵਿਸ਼ਵਾਸ ਨੂੰ ਬਣਾਏ ਰੱਖਣਾ ਹੈ l ਜਦ ਹਸਪਤਾਲ ਦੇ ਅਮਲੇ ਵੱਲੋਂ ਉਨ੍ਹਾਂ ਨੂੰ ਖਾਸ ਤੌਰ ਤੇ ਤਿਆਰ ਕਰਵਾਏ ਗਏ ਮਗ ਦਿੱਤੇ ਗਏ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਅਤੇ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਾਨ ਦੇਖੀ ਗਈ l
ਉੱਧਰ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਸ਼ਮੀਰੀ ਲਾਲ ਨੇ ਦੱਸਿਆ ਕਿ ਮਰੀਜ਼ਾਂ ਦੇ ਨਾਲ ਭਾਵਨਾਤਮਕ ਸਾਂਝ ਵੀ ਇੱਕ ਦਵਾਈ ਹੀ ਹੈ ਅਤੇ ਇਸ ਤੋਂ ਉਨ੍ਹਾਂ ਦੀ ਚਿੰਤਾ ਦੂਰ ਹੁੰਦੀ ਹੈ l ਹਸਪਤਾਲ ਦੇ ਕਾਊਂਸਲਰਾਂ ਵੱਲੋਂ ਰੋਜ਼ਾਨਾ ਮਰੀਜ਼ਾਂ ਦੀ ਕਾਊਂਸਲੰਿਗ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਦੇ ਇਲਾਜ ਵਿੱਚ ਬਿਹਤਰ ਭੂਮਿਕਾ ਨਿਭਾ ਰਹੀ ਹੈ l

Related posts

ਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂ

Htv Punjabi

ਸਰਹੱਦ ‘ਤੇ ਤਨਾਅ ਘੱਟ ਕਰਨ ਦੀ ਕੋਸ਼ਿਸ਼ ‘ਚ ਫੌਜ ਪੱਧਰ ‘ਤੇ ਗੱਲਬਾਤ, ਵੱਡੇ ਹੋ ਸਕਦੇ ਫੈਸਲੇ

htvteam

ਬਾਦਲ ਦਲ ਦੇ ਬੰਦਿਆਂ ਨੇ ਕੀਤੀ ਠਾਹ ਠਾਹ, ਜ਼ਿਲ੍ਹਾ ਪ੍ਰਧਾਨ ਦੇ ਪੁੱਤਰਾਂ ਸਮੇਤ 8 ਖਿਲਾਫ ਮੁੱਕਦਮਾ ਦਰਜ

Htv Punjabi

Leave a Comment