Htv Punjabi
Uncategorized

ਹੁਣੇ ਹੁਣੇ ਮੁਹਾਲੀ ‘ਚ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਹੋਇਆ ਵੱਡਾ ਪੁਲਿਸ ਮੁਕਾਬਲਾ, 3 ਗੈਂਗਸਟਰ ਜ਼ਖਮੀ ਕੁਲ ਚਾਰ ਕਾਬੂ, ਦੇਖੋ ਕਿਹੜਾ ਨਾਮੀ ਗੈਂਗਸਟਰ ਫਡ਼ਿਆ ਗਿਆ!

ਖਰੜ : ਉਥੋਂ ਦੇ ਸੈਕਟਰ 125 ਸਥਿਤ ਸੰਨੀ ਐਂਕਲੇਵ ‘ਚ ਪੈਂਦੀ ਅਮਨ ਹੋਮਸ ਸੋਸਾਇਟੀ ਚ ਉਸ ਵੇਲੇ ਪੂਰਾ ਇਲਾਕਾ ਕੰਬ ਉੱਠਿਆ ਜਦੋਂ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਜ਼ਬਰਦਸਤ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ ‘ਚ 3 ਗੈਂਗਸਟਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਤੇ ਪਤਾ ਲੱਗਾ ਹੈ ਕਿ ਮੋਗਾ ਦੇ ਰਹਿਣ ਵਾਲੇ ਜਾਨ ਬੁੱਟਰ ਨਾਮ ਦੇ ਗੈਂਗਸਟਰ ਸਮੇਤ ਕੁੱਲ 4 ਗੈਂਗਸਟਰ ਫੜੇ ਗਏ ਨੇ। ਜਦਕਿ ਪੁਲਿਸ ਮੁਕਾਬਲੇ ਬਾਰੇ ਹਾਲੇ ਤੱਕ ਸਿਰਫ ਇੰਨਾ ਹੀ ਪਤਾ ਚੱਲ ਪਾਇਆ ਹੈ ਕਿ ਇਹ ਮੁਕਾਬਲਾ ਏਆਈਜੀ ਗੁਰਮੀਤ ਸਿੰਘ ਚੌਹਾਨ ਦੀ ਟੀਮ ਤੇ ਜਗਰਾਓਂ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਮਿਲ।ਕੇ ਕੀਤਾ ਗਿਆ ਹੈ।

ਪੁਲਿਸ ਦਾ ਇੱਕ ਵੀ ਅਧਿਕਾਰੀ ਅਜੇ ਇਸ ਪੁਲਿਸ ਮੁਕਾਬਲੇ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਗੈਂਗਸਟਰਾਂ ਚੋਂ ਇਕ ਦਾ ਸਬੰਧ ਮੋਗਾ ਨਾਲ ਹੈ ਤੇ ਉਹ ਜ਼ਖਮੀ ਹੈ। ਭਾਂਵੇ ਕਿ ਮੀਡੀਆ ਨੇ ਇਸ ਅਪਰੇਸ਼ਨ ਐ ਜਾਣਕਾਰੀ ਲੈਣ ਦੀ ਭਰਭੂਰ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਪੁਲਿਸ ਵਾਲੇ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ। ਬਸ ਹੁਣ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਦੇ ਡੀਜੀਪੀ ਦਫਤਰ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ‘ਤੇ ਟਿਕੀ ਹੋਈ ਹੈ। ਦੱਸ ਦਈਏ ਕਿ ਮੁਹਾਲੀ ਪੁਲਿਸ ਵੀ ਪਿਛਲੇ ਲੰਮੇ ਸਮੇ ਤੋਂ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਤਾਕ ‘ਚ ਸੀ। ਇਸੇ ਦੌਰਾਨ ਪਤਾ ਓਦੋਂ ਹੀ ਲੱਗਾ ਜਦੋਂ ਪੁਲਿਸ ਨੇ ਇਲਾਕੇ ਦੀ ਇਸ ਸੁਸਾਇਟੀ ਨੂੰ ਉੱਥੇ ਇੱਕ ਫਲੈਟ ‘ਚ ਗੈਂਗਸਟਰ ਛਿਪੇ ਹੋਣ ਦਾ ਦਾਅਵਾ ਕਰਦਿਆਂ ਚਾਰੇ ਪਾਸਿਓਂ ਘੇਰਾ ਪਾ ਲਿਆ। ਇਲਾਕਾ ਸੀਲ ਕਰਨ ਮਗਰੋਂ ਪੁਲਿਸ ਟੀਮਾਂ ਨੇ ਜਦੋਂ ਫਲੈਟ ਦੀ ਤਲਾਸ਼ੀ ਲੈਣ ਲਈ ਯਤਨ ਸ਼ੁਰੂ ਕੀਤੇ ਤਾਂ ਉਨ੍ਹਾਂ ਦਾ ਗੈਂਗਸਟਰਾਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਕੁੱਝ ਹੀ ਦੇਰ ਬਾਅਦ ਉੱਥੇ ਐੱਮਬੂਲੈਂਸ ਪਹੁੰਚ ਗਈ ਜਿਸ ਤੋਂ ਸਭ ਨੂੰ ਪਤਾ ਲੱਗ ਗਿਆ ਕਿ ਮੁਕਾਬਲੇ ‘ਚ ਕੁੱਝ ਲੋਕ ਜ਼ਖਮੀ ਹੋਏ ਨੇ। ਸੂਤਰਾਂ ਅਨੁਸਾਰ ਪੁਲਿਸ ਨੇ ਮੌਕੇ ਤੋਂ ਕੁੱਜਹ ਇਤਰਾਜ਼ਯੋਗ ਗੈਰਕਨੂੰਨੀ ਸਮਨ ਵੀ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਮੁਹਾਲੀ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋ ਚੁੱਕਿਆ ਹੈ ਪਰ ਉਸ ਵੇਲੇ ਗੈਂਗਸਟਰ ਵਿੱਕੀ ਗੌਂਡਰ ਬਚ ਕੇ ਨਿਕਲ ਗਿਆ ਸੀ।

ਇੱਧਰ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਸਿਰਫ ਇੰਨਾ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਗੈਂਗਸਟਰ ਜਾਨ ਬੁੱਟਰ ਨੂੰ ਕਾਬੂ ਕੀਤਾ ਗਿਆ ਹੈ। ਜੋ ਕਿ ਜ਼ਖਮੀ ਹੈ। ਉਹ ਸਾਲ 2012 ਤੋਂ ਭਗੌੜਾ ਚੱਲ ਰਿਹਾ ਸੀ। ਅਧਿਕਾਰੀ ਅਨੁਸਾਰ ਇਸ ਦੇ ਨਾਲ ਹੀ ਬੁੱਟਰ ਦੇ 4 ਸਾਥੀ ਵੀ ਫੜੇ ਗਏ ਨੇ। ਉਨ੍ਹਾਂ ਕਿਹਾ ਕਿ ਇਹ ਅਪਰੇਸ਼ਨ ਗੁਪਤ ਸੂਚਨਾ ਦੇ ਅਧਾਰ ‘ਤੇ ਅੰਜਾਮ ਦਿੱਤਾ ਗਿਆ ਸੀ।

Related posts

ਕੋਰੋਨਾ ਮਹਾਂਮਾਰੀ : ਸਰਕਾਰਾਂ ਹਾਰ ਗਈਆਂ ਲੋਕਾਂ ਨੂੰ ਸਮਝਾ ਸਮਝਾ, ਹਾਰਕੇ ਚੱਕਿਆ ਆਹ ਕਦਮ ਤੇ ਹੋ ਗਈਆਂ ਮਾਲਾਮਾਲ, ਦੇਖੋ ਕਿਵੇਂ 

Htv Punjabi

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

Htv Punjabi

ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, 50 ਹਜਾਰ ਰੁਪਏ ਦੀ ਭਾਰਤੀ ਕਰੰਸੀ ਤੇ ਇਕ ਗੱਡੀ ਵੀ ਬਰਾਮਦ

htvteam