Htv Punjabi
Punjab Video

ਮ ਸ਼ੂ ਕ ਪਿੱਛੇ ਲੱਗ ਪਤੀ ਨੇ ਪ ਤ ਨੀ ਨਾਲ ਕਰਤਾ ਕਾਂ/ਡ

ਲੁਧਿਆਣਾ ਪੁਲਿਸ ਨੇ ਸੁਲਝਾਇਆ ਕਤਲ ਦਾ ਮਾਮਲਾ
ਪਤੀ ਹੀ ਨਿਕਲਿਆ ਕਤਲ ਦਾ ਮਾਸਟਰ ਮਾਇੰਡ
ਆਪਣੀ ਪਤਨੀ ਦੀ ਦਿੱਤੀ ਸੀ ਸੁਪਾਰੀ
ਲੁਧਿਆਣਾ ਪੁਲਿਸ ਨੇ ਮਹਿਲਾ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਮਹਿਲਾ ਦੇ ਪਤੀ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 1 ਮੁਲਜ਼ਮ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਤੀ ਅਲੋਕ ਮਿੱਤਲ ਨੇ ਹੀ ਇਸ ਸਾਜ਼ਿਸ਼ ਨੂੰ ਰਚਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪ੍ਰੇਮਿਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਡੀ ਐਮ ਸੀ ਦੇ ਵਿੱਚ ਮ੍ਰਿਤਕਾ ਦੀ ਲਾਸ਼ ਨੂੰ ਰੱਖ ਕੇ ਜਿਸ ਤਰਾਂ ਕੁਝ ਲੋਕਾਂ ਨੇ ਪੂਰਾ ਮਾਹੌਲ ਬਣਾਇਆ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਬਹੁਤ ਮਿਹਨਤ ਨਾਲ ਇਹ ਗੁੱਥੀ ਸੁਲਝਾਈ ਹੈ। ਪੁਲਿਸ ਕਮਿਸ਼ਨਰ ਨੇ ਕਿਹਾ 2.5 ਲੱਖ ਰੁਪਏ ਚ ਮੁਲਜ਼ਮ ਨੇ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਸੀ।

50 ਹਜ਼ਾਰ ਪਹਿਲਾਂ ਦਿੱਤਾ ਸੀ ਅਤੇ 2 ਲੱਖ ਰੁਪਏ ਹੋਰ ਦੇਣੇ ਸੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਜਿਸ ਕੁਝ ਲੋਕਾਂ ਵੱਲੋਂ ਹਾਈਲਾਈਟ ਕੀਤਾ ਗਿਆ ਉਹਨਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਇਸ ਨਾਲ ਜਾਂਚ ਤੇ ਸਿੱਧਾ ਅਸਰ ਪੈਂਦਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਪਤਨੀ ਨੂੰ ਮਾਰਨ ਦੀ ਪਲੈਨਿੰਗ ਕੀਤੀ ਸੀ। ਕੁਲਦੀਪ ਚਹਿਲ ਨੇ ਦੱਸਿਆ ਕਿ ਮਹਿਲਾ ਦੇ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਹੀ ਇਹ ਕਤਲ ਕਰਵਾਇਆ ਗਿਆ।

ਉਹਨਾਂ ਕਿਹਾ ਕਿ ਪਤਨੀ ਨੂੰ ਉਸ ਦੇ ਪ੍ਰੇਮ ਸੰਬੰਧਾਂ ਬਾਰੇ ਜਾਣਕਾਰੀ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਉਸਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਸੀ। ਜਿਸ ਕਾਰ ਦੇ ਵਿੱਚ ਮੁਲਜ਼ਮ ਆਏ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਵਾਰਦਾਤ ਲਈ ਉਸ ਦਾ ਪਤੀ ਹੀ ਮਾਸਟਰ ਮਾਈਡ ਸੀ। ਹਾਲਾਂਕਿ ਮੁਲਜ਼ਮ ਦੀ ਪ੍ਰੇਮਿਕਾ ਉਸ ਨਾਲ ਵਾਰਦਾਤ ਮੌਕੇ ਤੇ ਨਹੀਂ ਸੀ ਪਰ ਉਹ ਵੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ। ਇਸ ਸਬੰਧੀ ਹੋਰ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਫੜੇ ਗਏ ਮੁਲਜ਼ਮਾਂ ਦੇ ਵਿੱਚੋਂ ਕੁਝ ਸਾਹਨੇਵਾਲ ਅਤੇ ਕੁਝ ਢੰਡਾਰੀ ਦੇ ਰਹਿਣ ਵਾਲੇ ਹਨ। ਉਹਨਾਂ ਦੇ ਪੁਰਾਣੇ ਪਰਚਿਆਂ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੱਥਾ ਟੇਕਣ ਗਈ ਕੁ/ੜੀ ਨੂੰ ਮੁੰ/ਡੇ ਲੈ ਗਏ ਹੋ/ਟਲ ‘ਚ

htvteam

ਆਹ ਮੁੰਡਿਆ ਨੇ ਦੁਕਾਨ ਚ ਜਨਾਨੀ ਨਾਲ ਕਰਤਾ ਆਹ ਕੰਮ ?

htvteam

ਆਹ ਦੇਖਲੋ ਖਾਕੀ ਵਰਦੀ ਵਾਲਿਆਂ ਦੀਆਂ ਕ-ਰ-ਤੂ-ਤਾਂ

htvteam

Leave a Comment