Htv Punjabi
Punjab

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਵਿਦਿਆਰਥੀਆਂ ਨੂੰ ਕਰਵਾਇਆ ਗਿਆ ਜਾਣੂ

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਸੰਗਰੂਰ
400ਵੇਂ ਸ਼ਤਾਬਦੀ ਸਮਾਗਮਾਂ ਸਬੰਧੀ ਖੁਰਦ ਸਕੂਲ ਵਿਖੇ
ਭਾਸ਼ਣ ਮੁਕਾਬਲੇ ਕਰਵਾਏ
*ਵਿਦਿਆਰਥੀਆਂ ਨੂੰਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਅਤੇ ਲਾਸਾਨੀ ਸ਼ਹਾਦਤ ਬਾਰੇ ਕਰਵਾਇਆ ਜਾਣੂ
*ਮਿਡਲ ਪੱਧਰ ਤੇ ਪਹਿਲਾ ਸਥਾਨ ਆਫਰੀਨ ਅਤੇ ਸੈਕੰਡਰੀ ਪੱਧਰ ਤੇ
ਪਹਿਲਾ ਸਥਾਨ ਆਰਜੂ ਨੇ ਕੀਤਾ ਹਾਸਿਲ
ਮਲੇਰਕੋਟਲਾ/ਸੰਗਰੂਰ,


ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜ਼ਨ ਮਲੇਰਕੋਟਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਵਿਖੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਹੈਡ ਮਾਸਟਰ ਸ੍ਰੀ ਸਜਾਦ ਅਲੀ ਗੌਰੀਆ ਨੇ ਦਿੱਤੀ। ਉਨਾਂ ਦੱਸਿਆ ਕਿ 6ਵੀਂ ਤੋਂ 10ਵੀਂ ਤੱਕ ਦੇ 35 ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ’ਚ ਹਿੱਸਾ ਲਿਆ।
ਉਨਾਂ ਕਿਹਾ ਕਿ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਸਿੱਖਿਆ ਵਿਭਾਗ ਵੱਲੋਂ ਕਰਾਏ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਹੈ ਅਤੇ ਜੇਤੂ ਵੀ ਰਹੇ ਹਨ। ਉਨਾਂ ਕਿਹਾ ਕਿ ਇਨਾਂ ਮੁਕਾਬਲਿਆਂ ਦੀ ਬਦੌਲਤ ਵਿਦਿਆਰਥੀ ਗੁਰੂ ਸਾਹਿਬ ਦੇ ਜੀਵਨ ਤੇ ਬਾਣੀ ਤੋਂ ਜਾਣੂ ਹੋ ਸਕੇ ਹਨ।


ਉਨਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਮੌਕੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਜੀਵਨੀ ਅਤੇ ਲਾਸਾਨੀ ਸਹਾਦਤ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਹਮੇਸਾ ਸੱਚ ਦਾ ਮਾਰਗ ਅਖਤਿਆਰ ਕਰਨਾ ਚਾਹੀਦਾ ਹੈ ਤੇ ਅਨਿਆਂ ਵਿਰੁੱਧ ਅਵਾਜ ਉਠਾਉਣ ਤੋਂ ਡਰਨਾ ਨਹੀਂ ਚਾਹੀਦਾ। ਉਹਨਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਗੁਰੂ ਪੀਰਾਂ, ਪੈਗੰਬਰਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨਾ ਚਾਹੀਦਾ ਹੈ, ਜਿਹੜੇ ਹਮੇਸਾ ਸਾਨੂੰ ਮਿਲ ਕੇ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਸੁਨੇਹਾ ਦਿੰਦੇ ਹਨ।


ਇਹਨਾ ਮੁਕਾਬਲਿਆਂ ’ਚ ਮਿਡਲ ਪੱਧਰ ਤੇ ਪਹਿਲਾ ਸਥਾਨ ਆਫਰੀਨ ਦੂਜਾ ਸਥਾਨ ਕੌਸਰ ਤੇ ਸੀਵਾਨਾ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਪੱਧਰ ਤੇ ਪਹਿਲਾ ਸਥਾਨ ਆਰਜੂ ਦੂਜਾ ਸਥਾਨ ਹਰਸਿਮਰਨਜੀਤ ਕੌਰ ਤੇ ਸੁਲਤਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਪੱਧਰ ਤੇ ਜਜਮੈਂਟ ਦੀ ਭੂਮਿਕਾ ਸ੍ਰੀਮਤੀ ਸਬੀਹਾ ਸੁਲਤਾਨ ਤੇ ਸ੍ਰੀਮਤੀ ਸਫਿਾਲੀ ਜੈਨ ਅਤੇ ਸੈਕੰਡਰੀ ਪੱਧਰ ਤੇ ਸ੍ਰੀਮਤੀ ਸੁਸੀਲ ਸਿੰਗਲਾ ਅਤੇ ਸ੍ਰੀਮਤੀ ਮੋਨਿਕਾ ਬਾਂਸਲ ਨੇ ਨਿਭਾਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਦਲਬਾਰਾ ਸਿੰਘ ਸਾਇੰਸ ਮਾਸਟਰ, ਸ੍ਰੀ ਪਰਦੀਪ ਕੁਮਾਰ, ਸ੍ਰੀ ਸਲੀਮ ਮੁਹੰਮਦ, ਸ੍ਰੀ ਸੁਖਬੀਰ ਸਿੰਘ, ਸ੍ਰੀ ਰਮਨਦੀਪ ਸਿੰਘ, ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀ ਕੁਲਦੀਪ ਸਿੰਘ ਆਦਿ ਹਾਜਰ ਸਨ।

Related posts

ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਦੇ ਹੋਏ ਦੋ ਟੋਟੇ

htvteam

ਬੰਦੇ ਦਾ ਲੀਵਰ ਕਦੋਂ ਖਰਾਬ ਹੋਣਾ ਸ਼ੁਰੂ ਹੁੰਦੈ, ਸੁਣੋ

htvteam

ਜੇਕਰ ਤੁਸੀਂ ਲੋੜ ਤੋਂ ਵੱਧ ਸੋਚਦੇ ਹੋ ਤਾਂ ਫਟਾ-ਫਟ ਸ਼ੁਰੂ ਕਰੋ ਆਹ ਨੁਸਕਾ, ਨਹੀਂ ਤਾਂ

htvteam