ਬਰਨਾਲਾ : – ਮਾਮਲਾ ਜਿਲ੍ਹਾ ਬਰਨਾਲਾ ਦਾ ਕਸਬਾ ਭਦੌੜ ਦਾ ਹੈ, ਜਿੱਥੇ ਦੇ ਰਹਿਣ ਵਾਲੇ 20 ਸਾਲ ਦੇ ਹਰਪ੍ਰੀਤ ਸਿੰਘ @ ਕਾਲੂ ਦਾ ਸਾਲਪਹਿਲਾਂ ਹੀ ਵਿਆਹ ਹੋਇਆ ਸੀ | ਕਾਲੂ ਦੇ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਘਰ ‘ਚ ਬਜ਼ੁਰਗ ਮਾਂ ਤੇ ਘਰਵਾਲੀ ਦਾ ਇਹੋ ਸਹਾਰਾ ਸੀ | ਕਾਲੂ ਟੈਕਸੀ ਦਾ ਕੰਮ ਕਰਦਾ ਸੀ |
ਲੰਘੀ 21 ਤਰੀਕ ਨੂੰ ਇਸਦੇ ਦੋਸਤਾਂ ਦਾ ਫੋਨ ਆਉਂਦਾ ਹੈ ਕਿ ਮੋਗਾ ਤੋਂ ਟੈਕਸੀ ‘ਚ ਕਿਸੇ ਮਰੀਜ ਨੂੰ ਲੈ ਕੇ ਜਾਣਾ ਹੈ | ਜਾਣ ਤੋਂ ਬਾਅਦ ਰਾਤ 9 ਵਜੇ ਇਸਦਾ ਫੋਨ ਬੰਦ ਹੋ ਜਾਂਦਾ ਹੈ | ਤੇ ਫੇਰ ਅੱਗੇ ਜੋ ਕੁੱਝ ਹੁੰਦਾ ਹੈ, ਨਹਿਰ ਕਿਨਾਰੇ ਦਾ ਸੀਨ ਦੇਖ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਜਾਂਦੈ |