ਜਿਲ੍ਹਾ ਤਾਰਨਤਾਰਨ ਅਧੀਨ ਆਓੁਦੇ ਪਿੰਡ ਬੂੜਚੰਦ ਅਤੇ ਮਮਾੜੀ ਗੌੜ ਸਿੰਘ ਵਿਖੇ ਪੈਂਦੇ 3 ਪੈਟਰੋਲ ਪੰਪਾਂ ਤੇ ਵਾਪਰੀਆਂ ਦੋ ਘਟਨਾਵਾਂ ਵਿਚ 4 ਹਥਿਆਰਬੰਦ ਵਿਅਕਤੀਆਂ ਵਲੋਂ ਹਥਿਆਰਾਂ ਦੀ ਨੋਕ 30 ਹਜ਼ਾਰ ਦੇ ਕਰੀਬ ਨਕਦੀ ਲੁੱਟ ਕੇ ਲੁਟੇਰੇ ਹੋਏ ਫ਼ਰਾਰ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸ ਬਾਰੇ ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਉਨ੍ਹਾਂ ਕੋਲ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਗੱਡੀ ਜਿਸ ਦਾ ਨੰ :PB02CD6366 ਵਿਚ ਸਵਾਰ 5 ਵਿਆਕਤੀ ਆਏ ਜਿੰਨ੍ਹਾਂ ਵਿਚੋਂ 4 ਵਿਅਕਤੀ ਬਾਹਰ ਨਿਕਲੇ ਜਿੰਨ੍ਹਾਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਤਲਾਸ਼ੀ ਲੈ ਕੇ ਸਾਰੀ ਨਕਦੀ ਕੱਢ ਲਈ ਅਤੇ ਫ਼ਰਾਰ ਹੋ ਗਏ ।
ਪੰਪ ਦੇ ਮਾਲਿਕ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੰਪ ਤੇ ਕਰੀਬ 10 ਹਜ਼ਾਰ ਦੀ ਨਕਦੀ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ ਅਤੇ ਜਾਦੇ ਹੋਏ ਓੁਹਨਾ ਦੇ ਕਰਿੰਦੇ ਅਨਵਰ ਨੂੰ ਗੋਲੀ ਮਾਰ ਕੇ ਜਖਮੀ ਕਰ ਗਏ ਜਦ ਕਿ ਇਨ੍ਹਾਂ ਹੀ ਲੁਟੇਰਿਆਂ ਵੱਲੋ ਐੱਚ ਪੀ ਦੇ ਪੰਪ ਤੋਂ ਕਰੀਬ 20.500 ਹਜ਼ਾਰ ਦੀ ਲੁੱਟ ਕੀਤੀ ਹੈ ਨਾਲ ਹੀ ਮਾੜੀ ਗੌੜ ਸਿੰਘ ਦੇ ਪੰਪ ਤੋਂ ਸਰਵੋ ਕੰਪਨੀ ਦੇ ਤੇਲ ਦੀਆ ਕੇਨੀਆ ਲੈ ਕੇ ਫਰਾਰ ਹੋਏ ਹਨ। ਓੁਧਰ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੰਪ ਮਾਲਕਾ ਅਤੇ ਜਖਮੀ ਹੋਏ ਪੰਪ ਦੇ ਕਰਿੰਦੇ ਦੇ ਬਿਆਨਾ ਦੇ ਅਧਾਰ ਤੇ ਪਰਚਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਲੁਟੇਰਿਆ ਨੂੰ ਕਾਬੂ ਕਰ ਲਿਆ ਜਾਵੇਗਾ ।