Htv Punjabi
Entertainment India

ਗ੍ਰਿਫਤਾਰ ਪ੍ਰੌਡਿਊਸਰ ਦਾ ਦਾਅਵਾ- NCB ਨੇ ਕਰਨ ਜੌਹਰ ਨੂੰ ਫਸਾਉਣ ਦਾ ਬਣਾਇਆ ਦਬਾਅ

ਡਰੱਗ ਕੇਸ ‘ਚ ਗ੍ਰਿਫਤਾਰ ਪ੍ਰੋਡਿਊਸਰ ਸ਼ਿਤਿਜ ਰਵੀ ਪ੍ਰਸਾਦ ਦਾ ਕਹਿਣਾ ਹੈ ਕਿ ਉਹਨਾਂ ‘ਤੇ ਕਰਨ ਜੌਹਰ ਨੂੰ ਫਸਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਨਾਰਕੋਟੈਕ ਕੰਟਰੋਲ ਬਿਓਰੋ ਦੇ ਅਫਸਰਾਂ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਹੈ। ਉਹਨਾਂ ਨੂੰ ਕਿਹਾ ਗਿਆ ਹੈ ਕਿ ਕਰਨ ਜੌਹਰ ਦੇ ਡਰੱਗ ਲੈਣ ਦੀ ਗੱਲ ਕਹਿ ਕੇ ਤੁਹਾਨੂੰ ਛੱਡ ਦਿੱਤਾ ਜਾਵੇਗਾ।ਐਤਵਾਰ ਨੂੰ ਵੀਡੀਓ ਕਾਂਨਫ੍ਰੇਸਿੰਗ ਜ਼ਰੀਏ ਹੋਈ ਕੋਰਟ ‘ਚ ਪੇਸ਼ੀ ਦੌਰਾਨ ਸ਼ਿਤਿਜ ਦੇ ਵਕੀਲ ਸਤੀਸ਼ ਨੇ ਇਹ ਦਾਅਵਾ ਕੀਤਾ।

ਸ਼ਿਤਿਜ ਦੇ ਵਕੀਲ ਨੇ ਇਹ ਕਿਹਾ ਹੈ ਕਿ 25 ਸਤੰਬਰ ਨੂੰ ਐਨਸੀਬੀ ਨੇ ਉਹਨਾਂ ਦੇਂ ਕਲਾਂਈਟ ਦੇ ਘਰ ਛਾਪਾ ਮਾਰਿਆ। ਘਰ ਦੀ ਬਾਲਕੋਨੀ ਤੋਂ ਮਿਲੇ ਸਿਗਰਟ ਦੇ ਬੱਟਸ ਨੂੰ ਐਨਸੀਬੀ ਨੇ ਗਾਂਜੇ ਦੇ ਜੋਆਇੰਟ ਦੱਸ ਦਿੱਤਾ। ਉਸ ਦੇ ਵਿਰੋਧ ਦੇ ਬਾਵਜੂਦ ਗਾਂਜੇ ਦੀ ਗੱਲ ‘ਤੇ ਪੰਚਨਾਮਾ ਤਿਆਰ ਕਰ ਲਿਆ ਗਿਆ। ਜਦ ਸ਼ਿਤਿਜ ਦੀ ਪਤਨੀ ਨੇ ਵਿਰੋਧ ਕੀਤਾ ਤਾਂ ਗਾਂਜੇ ਦੀ ਗੱਲ ਲਿਖ ਦਿੱਤੀ ਗਈ ।


ਵਕੀਲ ਦੇ ਅਨੁਸਾਰ ਸ਼ਿਤਿਜ ਨੂੰ ਐਨਸੀਬੀ ਦੇ ਆਫਿਸ ਲਿਆ ਕੇ ਅਧਿਕਾਰੀ ਸਮੀਰ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਸਵਾਲ ਜਵਾਬ ਕੀਤੇ। ਬਿਆਨ ਰਿਕਾਰਡ ਕਰਦੇ ਸਮੇਂ ਕਈ ਝੂਠੀਆਂ ਗੱਲਾਂ ਵੀ ਲਿਖੀਆਂ ਗਈਆਂ। ਸ਼ਿਤਿਜ ਨੂੰ ਰਾਤ ਭਰ ਹਵਾਲਾਤ ‘ਚ ਰੱਖਿਆ ਗਿਆ ਅਤੇ ਅਗਲੇ ਦਿਨ ਜਦੋਂ ਬਿਆਨ ਲੈਣ ਸਮੇਂ ਕਿਹਾ ਕੇ ਕਰਨ ਜੌਹਰ, ਰਾਖੀ, ਨੀਰਜ ਜਾਂ ਰਾਹਿਲ ਦੇ ਡਰੱਗ ਲੈਣ ਦੀ ਗੱਲ ਕਹਿ ਦੋ ਤਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ। ਸ਼ਿਤਿਜ ਵਲੋਂ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ । ਇਸ ਦੇ ਬਾਅਦ ਸਮੀਰ ਵਨਖੇੜੇ ਨੇ ਸ਼ਿਤਿਜ ਨੂੰ ਜਮੀਨ ‘ਤੇ ਬੈਠਾ ਦਿੱਤਾ ਅਤੇ ਉਹਨਾਂ ਦੇ ਮੂੰਹ ਦੇ ਕੋਲ ਆਪਣਾ ਬੂਟ ਲੈ ਜਾ ਕੇ ਕਿਹਾ ਕਿ ਇਹ ਤੇਰੀ ਅਸਲੀ ਔਕਾਤ ਹੈ।

Related posts

ਕੋਰੋਨਾ ਮਰੀਜ਼ਾਂ ਦੇ ਸੈਂਪਲ ਲੈਣ ਵਾਲੇ ਹੈਲਥ ਵਰਕਰਾਂ ਦਾ ਦਰਦ, ਜੇ ਮਰੀਜ਼ ਛਿੱਕ ਮਾਰ ਦੇਵੇ ਤਾਂ ਅੱਖਾਂ ਅੱਗੇ ਆਪਣੇ ਬੱਚੇ ਦੀ ਤਸਵੀਰ ਆ ਜਾਂਦੀ ਐ 

Htv Punjabi

ਵੱਡੀ ਖਬਰ: ਫਲਾਂ- ਸਬਜੀਆਂ ਦੇ MSP ਤਹਿ ਕਰਨ ਵਾਲਾ ਇਹ ਬਣਿਆ ਪਹਿਲਾ ਰਾਜ, 1 ਨਵੰਬਰ ਤੋਂ ਹੋਵੇਗਾ ਲਾਗੂ

htvteam

ਕੰਗਨਾ ਦੇ ਮੁੰਬਈ ਵਾਲੇ ਬਿਆਨ ‘ਤੇ ਸ਼ਿਵ ਸੈਨਾ ਦੇ ਸਾਂਸਦ ਨੇ ਵੀ ਉਸ ਨੂੰ ਕਹਿ ਤੀ ਗੰਦੀ ਗੱਲ!

htvteam