Htv Punjabi
Punjab Video

ਲੁਧਿਆਣਾ ‘ਚ ਵੜਿਆ ਪਾਣੀ!ਲੋਕਾਂ ਦਾ ਬੁਰਾ ਹਾਲ !

ਲੁਧਿਆਣਾ ਦੇ ਸ਼ਗਨ ਪੈਲਸ ਨੇੜੇ ਲੱਗਦੇ ਵਾਰਡਾਂ ਵਿੱਚ ਭਰਿਆ ਨਾਲੇ ਦਾ ਪਾਣੀ
ਲੋਕ ਪਰੇਸ਼ਾਨ – ਵਿਧਾਇਕ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚੇ
ਪਾਈਪ ਲਾਈਨ ਚ ਤਕਨੀਕੀ ਖਰਾਬੀ ਆਉਣ ਕਾਰਨ ਪਾਣੀ ਰੁਕ ਗਿਆ
ਸ਼ਗਨ ਪੈਲਸ ਨੇੜੇ ਲੱਗਦੇ ਵਾਰਡਾਂ ਵਿੱਚ ਨਾਲੇ ਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਵਗਣ ਲੱਗ ਪਿਆ ਹੈ। ਜਾਣਕਾਰੀ ਮੁਤਾਬਕ, 3436 ਨੰਬਰ ਦੀ ਵੱਡੀ ਪਾਈਪ ਲਾਈਨ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਪਾਣੀ ਰੁਕ ਗਿਆ ਅਤੇ ਗੰਦਗੀ ਸੜਕਾਂ ‘ਤੇ ਫੈਲ ਗਈ। ਇਸ ਕਾਰਨ ਸਥਾਨਕ ਨਿਵਾਸੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਮੌਕੇ ‘ਤੇ ਵਾਰਡ ਨੰਬਰ 79 ਤੋਂ ਕੌਂਸਲਰ ਸਿਮਰਨਜੀਤ ਸਿੰਘ ਸਿੰੂ, ਵਾਰਡ ਨੰਬਰ 80 ਤੋਂ ਗੌਰਵਜੀਤ ਸਿੰਘ ਗੋਰਾ, ਸੈਂਟਰਲ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ ਪੱਪੀ ਅਤੇ ਐਸਡੀਓ ਬਲਜਿੰਦਰ ਸਿੰਘ ਸਮੇਤ ਅਧਿਕਾਰੀ ਤੇ ਮੁਲਾਜ਼ਮ ਪਹੁੰਚੇ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਭਰਨ ਦੀ ਸਮੱਸਿਆ ਨੂੰ ਲਗਭਗ ਚਾਰ ਘੰਟੇ ਹੋ ਗਏ ਸਨ ਪਰ ਅਧਿਕਾਰੀਆਂ ਵੱਲੋਂ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ, ਸਿਰਫ਼ ਵਿਧਾਇਕ ਦੇ ਆਉਣ ਤੋਂ ਬਾਅਦ ਹੀ ਕਾਰਵਾਈ ਹੋਈ।

ਸਿਮਰਨਜੀਤ ਸਿੰਘ ਨੇ ਦੱਸਿਆ ਕਿ ਕਈ ਵਾਰੀ ਕਮਿਸ਼ਨਰ ਨੂੰ ਚਿੱਠੀਆਂ ਦਿੱਤੀਆਂ ਗਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਪਾਈਪ ਸੈਂਟਰਲ ਹਲਕੇ ਦੀ ਸਭ ਤੋਂ ਵੱਡੀ ਪਾਈਪ ਮੰਨੀ ਜਾਂਦੀ ਹੈ ਜੋ ਹਰਗੋਬਿੰਦ ਟੋਕਾ ਮੱਲਾ ਸਮੇਤ ਕਈ ਵਾਰਡਾਂ ਨਾਲ ਜੁੜੀ ਹੋਈ ਹੈ।

ਵਿਧਾਇਕ ਅਸ਼ੋਕ ਪਰਾਸ਼ ਪੱਪੀ ਨੇ ਮੌਕੇ ‘ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੱਲ੍ਹ ਤੋਂ ਨਾਲੇ ਦੀ ਪੂਰੀ ਸਫਾਈ ਕਰਵਾਈ ਜਾਵੇਗੀ। ਜਿਸ ਠੇਕੇਦਾਰ ਨੇ ਕੰਮ ਕੀਤਾ ਸੀ, ਉਸਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਹ ਨਾਲਾ ਬਿਨਾਂ ਢੰਗ ਨਾਲ ਗੈਸ ਨਿਕਾਸ ਦੀ ਸਹੂਲਤ ਰੱਖੇ ਬਣਾਇਆ ਗਿਆ ਸੀ, ਜਿਸ ਕਾਰਨ ਅੱਜ ਇਹ ਮੁਸੀਬਤ ਪੈਦਾ ਹੋਈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਅੰਡਰਗਰਾਊਂਡ ਪਾਈਪ ਲਾਈਨ ਨੂੰ ਜਲਦੀ ਠੀਕ ਨਾ ਕੀਤਾ ਗਿਆ ਤਾਂ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਸਕਦਾ ਹੈ ਅਤੇ ਚੀਮਾ ਚੌਂਕ ਤੱਕ ਵੀ ਪਹੁੰਚ ਸਕਦਾ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਮਸ਼ੀਨਾਂ ਲਗਾ ਕੇ ਪਾਣੀ ਅਤੇ ਗੰਦਗੀ ਕੱਢਣ ਦਾ ਕੰਮ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾਕ ਘਰ ਚ ਪੰਜਾਬੀ ਨਾ ਬੋਲਣ ਤੇ ਹੋਇਆ ਹੰਗਾਮਾ

htvteam

ਬੁਲਟ ਦੇ ਪਟਾਕੇ ਪਾ ਕੇ ਸਕੂਲ ‘ਚ ਕਾਲਜ ਵਾਂਗ ਮਾਰਦੇ ਸੀ ਐਂਟਰੀ

htvteam

ਕਿਸਾਨਾਂ ਦੇ ਪ੍ਰਤੀ ਕੇਂਦਰ ਦਾ ਹੰਕਾਰੀ ਰੁੱਖ, ਬਿਜਲੀ ਸੰਕਟ ਵੱਲ ਵੱਧ ਰਿਹਾ ਪੰਜਾਬ: ਕੈਪਟਨ

htvteam

Leave a Comment