Htv Punjabi
Punjab

SDM ਦਫ਼ਤਰ ਦੇ ਬਾਹਰ 7 ਜੂਨ ਤੋਂ ਮਰਨ ਵਰਤ ‘ਤੇ ਬੈਠੇ ਹਨ ਗੰਨਾ ਕਿਸਾਨ

ਸੰਗਰੂਰ ਗੰਨਾ ਕਿਸਾਨ ਨਿਜੀ ਗੰਨਾ ਮਿਲ ਤੋਂ ਉਨ੍ਹਾਂ ਦੀ ਬਣਦੀ ਗੰਨੇ ਦੀ ਫਸਲ ਦੀ ਛੇ ਕਰੋੜ ਰੂਪਏ ਦੀ ਰਾਸ਼ੀ ਨਹੀਂ ਮਿਲਣ ਤੋਂ ਪਰੇਸ਼ਾਨ ਹੈ ਖੇਤ ਵਿੱਚ ਪੂਰੀ ਜ਼ਮੀਨ ਉੱਤੇ ਗੰਨੇ ਦੀ ਖੇਤੀ ਕੀਤੀ ਹੈ ਪਰੰਤੂ ਆਪਣੀ ਹੀ ਫਸਲ ਦੇ ਪੈਸਿਆਂ ਲਈ SDM ਦਫ਼ਤਰ ਦੇ ਬਾਹਰ ਮਨਰ ਵਰਤ ਲੈ ਬੈਠਣਾ ਪੈ ਰਿਹਾ

ਅਖੀਰ ਕਾਰ ਪੰਜਾਬ ਦੇ ਗੰਨੇ ਕਿਸਾਨ ਆਪਣੀ ਪੇਮੇਂਟ ਨੂੰ ਲੈ ਕੇ ਕਿਉਂ ਪਰੇਸ਼ਾਨ ਹਨ ਉਨ੍ਹਾਂ ਨੂੰ ਆਪਣੀ ਗੰਨੇ ਦੀ ਫਸਲ ਦੀ ਪੇਮੇਂਟ ਲੈਣ ਲਈ ਕਦੇ ਰੋੜ ਜਾਮ ਕਰਣਾ ਪੈਂਦਾ ਹੈ ਕਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਅੰਦਰ ਤੱਕ ਜਾ ਕੇ ਆਪਣੀ ਅਵਾਜ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁਚਾਨੀ ਪੈਂਦੀ ਹੈ ਫਿਰ ਮਿਲਦੀ ਹੈ ਗੰਨੇ ਦੀ ਫਸਲ ਦੀ ਥੋੜ੍ਹੀ ਬਹੁਤ ਮਿਲ ਜਾਂਦੀ ਹੈ ਬਕਾਇਆ ਰਾਸ਼ੀ ਅਜਿਹਾ ਕਰਦੇ ਹੀ ਸੰਗਰੂਰ ਜਿਲ੍ਹੇ ਦੇ ਕਿਸਾਨਾਂ ਦੇ ਕਈ ਸਾਲ ਨਿਕਲ ਗਏ ਜਿਸਦੇ ਚਲਦੇ ਕਿਸਾਨਾਂ ਉੱਤੇ ਮਾਮਲੇ ਤੱਕ ਦਰਜ ਹੋਏ ਅਤੇ ਹੁਣ ਫਿਰ ਹੋਈ ਪਰੇਸ਼ਾਨੀ ਮਿਲਦੀ ਹੈ ਅਤੇ ਛੇ ਕਰੋੜ ਤੋਂ ਜਿਆਦਾ ਦੀ ਰਾਸ਼ੀ ਬਾਕੀ ਜੋ ਪਿਛਲੇ ਇੱਕ ਮਹੀਨੇ ਤੋਂ ਨਹੀਂ ਮਿਲੀ ਕਿਸਾਨਾਂ ਨੇ ਆਪਣੇ ਘਰ ਦਾ ਗੁਜਾਰਾ ਚੱਲਊਣਾ ਹੈ ਕਿਸੇ ਨੇ ਜ਼ਮੀਨ ਠੇਕੇ ( ਜਮੀਨ ਦਾ ਭਾਅ ) ਦੇਣਾ ਹੈ ਪਹਿਲਾਂ ਮਿਲਦੇ ਹਾਂ ਉਨਾਂ ਦੇ ਕਿਸਾਨਾਂ ਨੂੰ ਜੋ ਸਿਰਫ ਗੰਨੇ ਦੀ ਖੇਤੀ ਹੀ ਕਰਦੇ ਹਨ ਉਸੀ ‘ਤੇ ਨਿਰਭਰ ਹੋ ਕੇ ਕਈ ਏਕੜ ਜ਼ਮੀਨ ਠੇਕੇ ਤੇ ਲੈ ਕੇ ਗੰਨੇ ਦੀ ਖੇਤੀ ਕੀਤੀ ਹੋਈ ਹੈ ਕੋਈ ਫੌਜ ਚੋਂ ਰਿਟਾਇਰਡ ਹੋ ਕੇ ਖੇਤੀ ਕਰ ਰਿਹਾ ਹੈ ਸੁਣੋ ਉਨਾਂ ਕਿਸਾਨਾਂ ਦਾ ਦਰਦ

ਸਭ ਤੋਂ ਪਹਿਲਾਂ ਮਿਲਦੇ ਹਾਂ ਸੰਗਰੂਰ ਦੇ ਪਿੰਡ ਭੋਜੋਵਾਲੀ ਦੇ ਕਿਸਾਨ ਮਲਕੀਤ ਸਿੰਘ ਨੂੰ ਜੋ ਸਾਬਕਾ ਫੌਜੀ ਹੈ ਉਸਦੇ ਕੋਲ ਪੰਜ ਏਕੜ ਜ਼ਮੀਨ ਜਿਸ ਉੱਤੇ ਉਹ ਸਿਰਫ ਗੰਨੇ ਦੀ ਖੇਤੀ ਕਰਦਾ ਹੈ ਹੁਣ ਵੀ ਗੰਨਾ ਮਿਲ ਕਣੀ ਦੋ ਲੱਖ ਬਾਕੀ ਹੈ ਪਿਛਲੇ 15 ਸਾਲਾਂ ਤੋਂ ਗੰਨੇ ਦੀ ਖੇਤੀ ਕਰ ਰਹੇ ਹਾਂ ਸ਼ੁਰੂ ਤੋਂ ਹੀ ਸੜਕਾਂ ਉੱਤੇ ਧਰਨੇ ਲਗਾ ਕੇ ਹੀ ਪੇਮੇਂਟ ਲੈਣੀ ਪਈ ਹੈ ਅਸੀ ਬਹੁਤ ਪਰੇਸ਼ਾਨ ਹੈ ਕਿਸਾਨ ਤਾਂ ਹਰ ਪਾਸੇ ਪਰੇਸ਼ਾਨ ਹੈ ਸਰਕਾਰ ਦਾਬੇ ਵੱਡੇ ਵੱਡੇ ਕਰਦੀ ਹੈ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਝੋਨੇ ਦੀ ਖੇਤੀ ਕਰਦੇ ਹਾਂ ਉਸ ਦੀ ਵੀ ਖਰੀਦ ਨਹੀਂ ਹੁੰਦੀ

ਕੇਹੇਰੂ ਪਿੰਡ ਦੇ ਮਲਕੀਤ ਸਿੰਘ ਵੀ ਪਿਛਲੇ ਦਸ ਸਾਲ ਤੋਂ ਗੰਨੇ ਦੀ ਖੇਤੀ ਕਰ ਰਿਹਾ ਹੈ ਪਰੇਸ਼ਾਨੀ ਓਹੀ ਨਹੀਂ ਮਿਲ ਰਹੀ ਪੇਮੇਂਟ ਦੋ ਲੱਖ ਮਿਲ ਕਣੀ ਬਾਕੀ ਉਨ੍ਹਾਂ ਦਾ ਕੰਮ-ਕਾਜ ਗੰਨੇ ਦੀ ਖੇਤੀ ਤੇ ਹੀ ਨਿਰਭਰ ਹੈ ਮਿਲ ਵਾਲੇ ਸਾਨੂ ਪੈਸਾ ਨਹੀਂ ਦੇ ਰਿਹੇ ਅਸੀਂ ਵੀ ਅੱਗੇ ਲੋਕੋ ਦੇ ਪੈਸੇ ਦੇਣ ਹਨ ਉਹ ਸਵੇਰੇ ਸਾਡੇ ਦਰਵਾਜੇ ਉੱਤੇ ਆਉਂਦੇ ਹਨ ਦੱਸੋ ਅਸੀ ਕੀ ਕਰੀਏ ਜਿੰਨੀ ਦੇਰ ਅਸੀ ਖੇਤੀ ਕਰ ਰਹੇ ਹਾਂ ਪੇਮੇਂਟ ਇੰਜ ਹੀ ਧਰਨੇ ਲਗਾ ਕਰ ਮਿਲਦੀ ਹੈ

ਬੇਨੜਾ ਪਿੰਡ ਦੇ ਕਿਸਾਨ ਗੁਰਜੰਟ ਸਿੰਘ ਆਪਣੀ ਜ਼ਮੀਨ 12 ਏਕੜ 40 ਏਕੜ ਠੇਕੇ ‘ਤੇ ਲੈ ਕੇ ਗੰਨੇ ਦੀ ਖੇਤੀ ਕਰਦਾ ਹੈ ਗੁਰਜੰਟ ਦੱਸਦਾ ਹੈ ਕਿ ਪਿੱਛਲੀ ਵਾਰ ਜਦੋਂ ਰੋੜ ਜਾਮ ਕੀਤਾ ਸੀ ਉਸ ਸਮੇਂ ਮਿਲ ਨੇ ਉਨ੍ਹਾਂ ਦੀ 28 ਲੱਖ ਦੀ ਪੇਮੇਂਟ ਬਾਕੀ ਸੀ ਜੋ ਡੇਢ ਸਾਲ ਬਾਅਦ ਲਗਾਤਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਮਿਲੀ ਹੁਣ ਫਿਰ ਹਲਾਤ ਉਵੇਂ ਹੀ ਹਾਂ 2 ਲੱਖ ਤੋਂ ਜਿਆਦਾ ਪੇਮੇਂਟ ਨਹੀਂ ਮਿਲੀ ਜਿਸ ਦੇ ਚਲਦੇ ਧੂਰੀ ਦੇ SDM ਦਫਤਰ ਦੇ ਅੱਗੇ ਮਰਨ ਵਰਤ ‘ਤੇ ਹਾਂ ਸਾਡੇ ਸਾਥੀ ਕਿਸਾਨ ਹੁਣ ਸਰਕਾਰ ਦੱਸੇ ਤਾਂ ਅਸੀ ਕੀ ਕਰੀਏ ਤੇ ਕਿੱਥੇ ਜਾਈਏ

ਬਾਇਸ :- ਤੁਸੀਂ ਗੰਨਾ ਕਿਸਾਨਾਂ ਦਾ ਦਰਦ ਸੁਣਿਆ ਹੁਣ ਤੁਹਾਨੂੰ ਦਿਖਦੇ ਹੈ ਦੀ ਅਖੀਰ ਕਿਸਾਨਾਂ ਨੂੰ ਗੰਨੇ ਦੀ ਫਸਲ ਦੀ ਪੇਮੇਂਟ ਲੈਣ ਲਈ ਦਿਨ ਰਾਤ ਪ੍ਰਸ਼ਾਸਨ ਦੇ ਅੱਗੇ ਆਪਣੀ ਅਵਾਜ ਚੁੱਕਣ ਲਈ ਮਰਨ ਵਰਤ ਦਾ ਸਹਾਰਾ ਲੈਣਾ ਪੈ ਰਿਹਾ ਹੈ ਤਸਵੀਰਾ ਧੁਰੀ ਦੇ SDM ਦਫ਼ਤਰ ਦੇ ਬਾਹਰ ਦੀਆਂ ਹਨ SDM ਸਾਬ ਦਾ ਦਫਤਰ ਦੇ ਅੱਗੇ ਮਰਨ ਵਰਤ ਤੇ ਕਿਸਾਨ ਜੋ ਆਪਣੇ ਸਾਥੀ ਕਿਸਾਨਾਂ ਨਾਲ ਸੱਤ ਜੂਨ ਤੋਂ ਧਰਨੇ ਬੈਠੇ ਤੇ ਹਨ SDM ਧੂਰੀ ਵੀ ਕਿਸਾਨਾਂ ਵਿਚ ਆਕੇ ਬੈਠੇ ਉਨ੍ਹਾਂਨੂੰ ਸੱਮਝਦੇ ਹਨ ਪਰ ਕਿਸਾਨ ਇੱਕ ਗੱਲ ਬੋਲ ਰਿਹਾ ਹੈ ਪੇਮੇਂਟ ਜਿਸਦਾ ਸਾਹਿਬ ਦੇ ਕੋਲ ਕੋਈ ਜਬਾਬ ਨਹੀਂ ਕਿਸਾਨਾਂ ਨੇ ਕਿਹਾ ਦੀ ਅਸੀ ਨਿਜੀ ਮਿਲ ਤੋਂ ਬਹੁਤ ਪਰੇਸ਼ਾਨ ਹਾਂ ਸਮੇਂ ਤੇ ਪੈਸਾ ਨਹੀਂ ਮਿਲਦਾ ਪ੍ਰਸ਼ਸਨ ਦੇ ਅੱਗੇ ਬੈਠੇ ਉਹ ਵੀ ਸਾਡੀ ਨਹੀਂ ਸੁਣਦਾ ਹੁਣ ਦੁਖੀ ਹੋ ਕਰ ਮਰਨ ਵਰਤ ‘ਤੇ ਬੈਠੇ ਹਾਂ ਕਨੂੰਨ ਦੇ ਅਨੁਸਾਰ ਜੇਕਰ ਨਿਜੀ ਗੰਨਾ ਮਿਲ 14 ਦਿਨ ਗੰਨੇ ਦੀ ਪੇਮੇਂਟ ਨਹੀਂ ਦਿੰਦਾ ਤਾਂ ਉਸਦੇ ਬਾਅਦ ਉਸਦਾ ਵਿਆਜ ਦੇਣਾ ਹੁੰਦਾ ਹੈ ਪਰ ਇਹ ਤਾਂ ਸਾਲਾਂ ਸਾਲ ਨਿਕਲ ਗਏ ਆਪਣੀ ਪੇਮੇਂਟ ਹੀ ਧਰਨੇ ਪ੍ਰਦਰਸ਼ਨ ਨਾਲ ਲੈਣੀ ਪੈਂਦੀ ਹੈ

ਧੁਰੀ ਦੇ SDM ਲਤੀਫ ਏਹਮਦ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਦੀ ਕਿ ਅਸੀ ਕਿਸਾਨਾਂ ਦੇ ਨਾਲ ਵੀ ਗੱਲ ਕਰ ਰਹੇ ਅਤੇ ਮਿਲ ਮਾਲਕਾਂ ਨਾਲ ਵੀ ਗੱਲ ਕੀਤੀ ਹੈ ਮਿਲ ਵਾਲੇ ਇਸ ਹਫਤੇ ਪੰਜਾਹ ਲੱਖ ਦੇਣ ਦੀ ਗੱਲ ਕਹਿ ਰਹੇ ਹਨ ਪਰ ਕਿਸਾਨ ਮੰਨ ਨਹੀਂ ਰਹੇ ਮਿਲ ਵਾਲੇ ਦਲੀਲ਼ ਦੇ ਰਹੇ ਹਨ ਉਨ੍ਹਾਂ ਦੀ ਚੀਨੀ ਨਹੀਂ ਵਿਕ ਰਹੀ ਇਸ ਲਈ ਦੇਰੀ ਹੋ ਰਹੀ ਹੈ

Related posts

ਫੌਜੀ ਦੀ ਘਰਵਾਲੀ ਦਾ ਦੇਖੋ ਕਿਸ ਉੱਤੇ ਆਇਆ ਦਿਲ; ਆਸ਼ਿਕੀ ਦੇ ਚੱਕਰ ‘ਚ ਕੀਤਾ ਗਲਤ ਕੰਮ

htvteam

ਹੁਣ ਅਕਾਲੀ ਦਲ ਨੇ ਕਰਤਾ ਵੱਡਾ ਐਲਾਨ !

htvteam

ਪ੍ਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਦੀ ਉਮੀਦ ਜਾਗੀ, ਸੁਪਰੀਮ ਕੋਰਟ ‘ਚ ਪਈ ਪਟੀਸ਼ਨ ਦੇਖੋ ਕੀ ਕੀਤੀ ਮੰਗ

Htv Punjabi