ਸਵੀਡਨ ਦੇ ਮਾਲਮੋ ਸ਼ਹਿਰ ‘ਚ ਸ਼ੁੱਕਰਵਾਰ ਦੇ ਬਾਅਦ ਸ਼ਨੀਵਾਰ ਨੂੰ ਦੰਗੇ ਹੋ ਗਏ। ਪੁਲਿਸ ਨੇ ਸ਼ਨੀਵਾਰ ਨੂੰ ਵੀ ਸਖਤੀ ਦਿਖਾਈ ਅਤੇ ਦੰਗਾ ਕਰਨ ਵਾਲਿਆਂ ਨੂੰ ਖਦੇੜ ਦਿੱਤਾ। ਬਾਅਦ ‘ਚ 10 ਲੋਕਾਂ ਨੂੰ ਹਿੰਸਾਂ, ਅੱਗ ਲਗਾਉਣ ਦੇ ਮਾਮਲਿਆਂ ਅਤੇ ਪੱਥਰਬਾਜ਼ੀ ਦੇ ਇਲਜ਼ਾਮਾਂ ‘ਚ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਡੇਨਮਾਰਕ ਦੇ ਰਹਿਣ ਵਾਲੇ ਐਂਟੀ ਮੁਸਲਮ ਨੇਤਾ ਪਾਲੁਦਾਨ ਮਾਲਮੋ ‘ਚ ਰੈਲੀ ਕਰਨਾ ਚਾਹੁੰਦੇ ਸਨ। ਪ੍ਰਸਾਸ਼ਨ ਵਲੋਂ ਮਨਜ਼ੂਰੀ ਨਹੀਂ ਮਿਲੀ। ਇਸ ਤੋਂ ਬਾਅਦ ਪਾਲੁਦਾਨ ਦੇ ਸਮਰਥਕਾਂ ਅਤੇ ਦੂਸਰੇ ਪੱਖ ਦੇ ਲੋਕਾਂ ‘ਚ ਹਿੰਸਕ ਝੜਪਾਂ ਹੋ ਗਈਆਂ।
ਇਸ ਲੜਾਈ ਦੇ ਦੌਰਾਨ ਪੁਲਿਸ ਜਦੋਂ ਉਹਨਾਂ ਨੂੰ ਅਲੱਗ-ਅਲੱਗ ਕਰਨ ਪਹੁੰਚੀ ਤਾਂ ਪੁਲਿਸ ‘ਤੇ ਵੀ ਹਮਲਾ ਕਰ ਦਿੱਤਾ ਗਿਆ। ਇਸ ਰੌਲੇ ‘ਚ ਪੁਲਿਸ ਵਾਲਿਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਬਾਅਦ ਹੋਰ ਪੁਲਿਸ ਅਤੇ ਐਂਟੀ ਟੇਰਰ ਫੋਰਸ ਨੂੰ ਤੈਨਾਤ ਕਰਨਾ ਪਿਆ। ਬਾਅਦ ‘ਚ ਜਾਂਚ ਤੋਂ ਬਾਅਦ ਦੱਸ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ। ਪਾਲੁਦਾਨ ਡੇਨਮਾਰਕ ਦੇ ਕੱਟੜਪੰਥੀ ਨੇਤਾ ਹਨ। ਉਹਨਾਂ ਨੂੰ ਐਂਟੀ ਮੁਸਲਿਮ ਨੇਤਾ ਮੰਨਿਆ ਜਾਂਦਾ ਹੈ।