Htv Punjabi
America corona news Fitness Health India International

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

ਵਾਸਿ਼ੰਗਟਨ : ਅਮਰੀਕਾ ਨੇ ਕਿਹਾ ਹੈ ਕਿ ਚੀਨ ਦੁਨੀਆਂ ਨੂੰ ਕੋਰੋਨਾ ਵਾਇਰਸ ਵਿੱਚ ਉਲਝਾ ਕੇ ਮੌਕੇ ਦਾ ਫਾਇਦਾ ਚੁੱਕ ਰਿਹਾ ਹੈ।ਉਸ ਨੇ ਕਈ ਮੋਰਚੇ ਖੋਲ ਦਿੱਤੇ ਹਨ।ਭਾਰਤ ਦੇ ਨਾਲ ਲੱਦਾਖ ਦੀ ਗਲਵਾਨ ਘਾਟੀ ਵਿੱਚ ਜੋ ਕੁਝ ਹੋਇਆ, ਉਹ ਚੀਨ ਦੀ ਇਸੀ ਸਾਜਿਸ਼ ਦਾ ਹਿੱਸਾ ਹੈ।ਇਹ ਇਲਜ਼ਾਮ ਡੇਵਿਡ ਸਿਟਲਵੇਲ ਨੇ ਲਾਏ ਹਨ।ਡੇਵਿਡ ਅਮਰੀਕਾ ਵਿੱਚ ਪੂਰਬੀ ਏਸ਼ੀਆ ਅਤੇ ਪ੍ਰਸ਼ਾਤ ਮਹਾਂਸਾਗਰ ਖੇਤਰ ਦੇ ਮੰਤਰੀ ਹਨ।ਦੱਸ ਦਈਏ ਕਿ 15 ਜੂਨ ਦੀ ਰਾਤ ਚੀਨੀ ਸੈਨਾ ਨੇ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਜਵਾਨਾਂ ਤੇ ਹਮਲਾ ਕੀਤਾ ਸੀ।ਝੜਪ ਵਿੱਚ ਭਾਰਤ ਦੇ 20 ਸੈਨਿਕ ਸ਼ਹੀਦ ਹੋ ਗਏ ਸਨ।ਰਿਪੋਰਟਸ ਦੇ ਮੁਤਾਬਿਕ, ਚੀਨ ਦੇ ਵੀ 43 ਸੈਨਿਕ ਜਾਂ ਤਾਂ ਮਾਰੇ ਗਏ ਜਾਂ ਜਖ਼ਮੀ ਹੋਏ।ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਵੀ ਭਾਰਤੀ ਸੈਨਿਕਾਂ ਦੀ ਸ਼ਹਾਦਤ ਤੇ ਸ਼ੋਕ ਜਤਾਇਆ ਹੈ।

ਸਿਟਲਵੇਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਭਾਰਤ ਅਤੇ ਚੀਨ ਦੇ ਵਿੱਚ ਤਾਜ਼ਾ ਵਿਵਾਦ ਤੇ ਅਮਰੀਕਾ ਤੇ ਪੈਨੀ ਨਜ਼ਰ ਬਣਾਏ ਹੋਏ ਹੈ।ਦੁਨੀਆਂ ਮਹਾਂਮਾਰੀ ਤੇ ਕਾਬੂ ਪਾਉਣ ਵਿੱਚ ਲੱਗੀ ਹੈ।ਲੋਕਾਂ ਦੀ ਜਾਨ ਬਚਾਉਣ ਦੀ ਕੋਸਿ਼ਸ਼ ਹੋ ਰਹੀ ਹੈ ਪਰ ਚੀਨ ਇਨ੍ਹਾਂ ਖਰਾਬ ਹਾਲਾਤ ਦਾ ਵੀ ਫਾਇਦਾ ਚੁੱਕਣ ਦੀ ਕੋਸਿ਼ਸ਼ ਕਰ ਰਿਹਾ ਹੈ।ਕਿਉਂਕਿ ਲੋਕਾਂ ਦਾ ਧਿਆਨ ਵੰਡਿਆ ਹੋਇਆ ਹੈ।

ਭਾਰਤ ਅਤੇ ਚੀਨ ਦੀ ਹਾਲੀਆ ਝੜਪ ਤੇ ਸਿਟਲਵੇਲ ਨੇ ਕਿਹਾ, 2015 ਵਿੱਚ ਜਿਨਪਿੰਗ ਪਹਿਲੀ ਵਾਰ ਭਾਰਤ ਗਏ ਸਨ।ਇਸ ਦੇ ਬਾਅਦ ਡੋਕਲਾਮ ਹੋਇਆ।ਉੱਥੇ ਵੀ ਇਸ ਤਰ੍ਹਾਂ ਦਾ ਵਿਵਾਦ ਸੀ।ਇਸ ਦੇ ਬਾਅਦ ਲੱਦਾਖ ਹੋਇਆ।ਉਹ ਹਾਲਾਤ ਤੇ ਨਜ਼ਰ ਰੱਖ ਰਹੇ ਹਨ।ਹਾਲਾਂਕਿ ਚੀਨ ਤੋਂ ਉਨ੍ਹਾਂ ਦੀ ਇਸ ਬਾਰੇ ਵਿੱਚ ਜਿ਼ਆਦਾ ਗੱਲ ਨਹੀਂ ਹੋਈ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਲੱਦਾਖ ਵਿੱਚ ਸ਼ਹੀਦ ਭਾਰਤੀ ਸੈਨਿਕਾਂ ਤੇ ਰੋਸ ਪ੍ਰਗਟ ਕੀਤਾ।ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਵਿੱਚ ਇੱਕ ਟਵੀਟ ਕੀਤਾ ਤੇ ਕਿਹਾ ਉਹ ਚੀਨ ਦੇ ਨਾਲ ਹੋਏ ਹਾਲੀਆ ਵਿਵਾਦ ਵਿੱਚ ਭਾਰਤੀ ਸੈਨਿਕਾਂ ਦੀ ਸ਼ਹਾਦਤ ਤੇ ਸੰਵੇਦਨਾ ਵਿਅਕਤ ਕਰਦੇ ਹਨ।ਉਹ ਉਨ੍ਹਾਂ ਸੈਨਿਕਾਂ ਨੂੰ ਹਮੇਸ਼ਾ ਯਾਦ ਰੱਖਣਗੇ, ਜਿਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਸ਼ੋਕ ਵਿੱਚ ਡੁੱਬੇ ਹਨ।

Related posts

ਕੋਰੋਨਾ ਨਾਲ ਮਰੇ ਘਰਵਾਲੇ ਨੂੰ ਘਰਵਾਲੀ ਨੇ ਸੁਣਾਏ ਗੀਤ ,ਸੋਸ਼ਲ ਮੀਡੀਆ ‘ਤੇ ਭੂਚਾਲ ਲਿਆਉ ਵੀਡੀਓ ਦੀ ਜਾਣੋ ਅਸਲ ਕਹਾਣੀ

Htv Punjabi

ਅਮਰੀਕਾ ‘ਚ ਲਾਸ਼ਾਂ ਦੇ ਲੱਗਦੇ ਢੇਰ ਦੌਰਾਨ ਭਾਰਤੀਆਂ ਲਈ ਆਈ ਖੁਸ਼ੀ ਦੀ ਖਬਰ, ਟਰੰਪ ਨੇ ਕੀਤਾ ਵੱਡਾ ਐਲਾਨ

Htv Punjabi

ਕੁਦਰਤ ਨੇ ਅੱਕ ਦੇ ਚੌਲ ‘ਚ ਪੇਟ ਦੀਆਂ 100 ਬਿਮਾਰੀਆਂ ਦਾ ਹੱਲ ਰੱਖਿਐ

htvteam

Leave a Comment