Htv Punjabi
India Punjab

ਸਵੱਛਤਾ ਮੁਕਾਬਲਿਆਂ ‘ਚ ਇਸ ਸ਼ਹਿਰ ਦੇ ਸਕੂਲ ਨੇ ਲਿਆ ਪਹਿਲਾ ਸਥਾਨ

ਲਹਿਰਾਗਾਗਾ ਸ਼ਹਿਰ ਨੂੰ ਸਾਫ਼-ਸਫ਼ਾਈ ਪੱਖੋਂ ਪਹਿਲੇ ਨੰਬਰ ‘ਤੇ ਲੈ ਕੇ ਆਉਣ ਦੇ ਮਕਸਦ ਨਾਲ ਐਸ. ਡੀ. ਐਮ. ਮੈਡਮ ਜੀਵਨਜੋਤ ਕੌਰ ਵਲੋਂ ਸਵੱਛ ਸਰਵੇਖਣ 2021 ਤਹਿਤ ਸਵੱਛਤਾ ਦੇ ਮੁਕਾਬਲੇ ਕਰਵਾਏ ਗਏ ਜਿਸ ਦੀਆਂ ਤਿੰਨ ਕੈਟਾਗਰੀਆਂ ਬਣਾਈਆਂ ਗਈਆਂ ਸਨ ਜਿਨ੍ਹਾਂ ‘ਚ ਸਿੱਖਿਆ ਸੰਸਥਾਵਾਂ, ਹਸਪਤਾਲ ਤੇ ਹੋਟਲਾਂ ਨੂੰ ਸ਼ਾਮਿਲ ਕੀਤਾ ਗਿਆ ਸੀ |

punjabi

ਸਫ਼ਾਈ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਇਕ ਕਮੇਟੀ ਬਣਾਈ ਗਈ ਜਿਸ ‘ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲਹਿਰਾਗਾਗਾ ਗੁਰਨੇਤ ਸਿੰਘ ਜਲਵੇੜਾ, ਸਰਕਾਰੀ ਹਾਈ ਸਕੂਲ ਅਲੀਸ਼ੇਰ ਦੇ ਮੁੱਖ ਅਧਿਆਪਕ ਰਾਕੇਸ਼ ਕੁਮਾਰ ਮਿੱਤਲ, ਸੇਵਾ-ਮੁਕਤ ਪਿ੍ੰਸੀਪਲ ਹੰਸ ਰਾਜ ਤੇ ਸਮਾਜ ਸੇਵੀ ਸਤੀਸ਼ ਕੁਮਾਰ ਗੋਇਲ ਸ਼ਾਮਿਲ ਸਨ |

ਉਕਤ ਕਮੇਟੀ ਵਲੋਂ ਤਿਆਰ ਕੀਤੀ ਰਿਪੋਰਟ ਮੁਤਾਬਿਕ ਸਾਫ਼-ਸਫਾਈ ਰੱਖਣ ‘ਚ ਮੋਹਰੀ ਸਕੂਲਾਂ ਵਿਚੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਕੰਨਿਆ ਲਹਿਰਾਗਾਗਾ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਲੜਕੇ ਲਹਿਰਾਗਾਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਹਸਪਤਾਲਾਂ ‘ਚ ਸਿਵਲ ਹਸਪਤਾਲ ਲਹਿਰਾਗਾਗਾ ਨੇ ਪਹਿਲਾ, ਪਵਨ ਹਸਪਤਾਲ ਲਹਿਰਾਗਾਗਾ ਨੇ ਦੂਜਾ, ਚੰਡੀਗੜ੍ਹ ਮੈਡੀਕਲ ਹਸਪਤਾਲ ਨੇ ਤੀਜਾ, ਹੋਟਲਾਂ ‘ਚ ਅਗਰਵਾਲ ਸਵੀਟ ਹਾਊਸ ਨੇ ਪਹਿਲਾ, ਤਰਕ ਮੋਡਰਨ ਢਾਬਾ ਨੇ ਦੂਜਾ ਤੇ ਹਰੀ ਕਿ੍ਸ਼ਨਾ ਸਵੀਟਸ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ |

ਸਵੱਛਤਾ ਮੁਕਾਬਲਿਆਂ ‘ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |

Related posts

ਮੱਥਾ ਟੇਕਣ ਗਿਆ ਜਵਾਨ ਜੋੜਾ ਦੇਖੋ ਕਿਵੇਂ ਹੋਇਆ ਗ਼ਾਇਬ

htvteam

ਅਜਿਹੀ ਉਮਰ ‘ਚ ਵੀ ਆਸ਼ਕੀ ਭਲਾ ਕੌਣ ਕਰਦੈ; ਦੇਖੋ ਵੀਡੀਓ

htvteam

ਦੂਜਿਆਂ ਦਾ ਦੱਸਦੀ ਸੀ ਭਵਿੱਖ ਆਹ ਦੇਖੋ ਆਪਣੇ ਨਾਲ ਹੀ ਕਰਾ ਬੈਠੀ ਪੁੱਠਾ ਕਾਰਾ

Htv Punjabi